ਵਿਧਾਨ ਸਭਾ ਚੋਣਾਂ-2022
ਮੁਲਜ਼ਮਾਂ ਪਾਸੋਂ 2 ਦੇਸੀ ਪਿਸਟਲ, 1 ਆਈ-20 ਕਾਰ ਬ੍ਰਾਮਦ
ਵਿਧਾਨ ਸਭਾ ਚੋਣਾਂ ਦੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ, ਮਾੜੇ ਅਨਸਰਾ ਵਿਰੁੱਧ ਮੁਹਿੰਮ ਜਾਰੀ
ਖੰਨਾ/ਲੁਧਿਆਣਾ, 12 ਜਨਵਰੀ 2022
ਸ਼੍ਰੀ ਜੇ. ਐਲਨਚੇਜੀਅਨ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਖੰਨਾ ਦੀ ਰਹਿਨੁਮਾਈ ਹੇਠ ਖੰਨਾ ਪੁਲਿਸ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ-2022 ਦੇ ਸੁਰੱਖਿਆ ਪ੍ਰਬੰਧਾਂ ਨੂੰ ਮੱਦੇਨਜਰ ਰੱਖਦੇ ਹੋਏ ਮਾੜੇ ਅਨਸਰਾ ਵਿਰੁੱਧ ਮੁਹਿੰਮ ਚਲਾਈ ਗਈ ਹੈ।
ਹੋਰ ਪੜ੍ਹੋ :-ਭਾਰਤੀ ਚੋਣ ਕਮਿਸ਼ਨ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਰਾਸ਼ਟਰੀ ਯੁਵਕ ਦਿਵਸ ਮੌਕੇ ਡਾਕੂਮੈਂਟਰੀ ਫਿਲਮਾਈ
ਇਸ ਮੁਹਿੰਮ ਦੌਰਾਨ ਕੱਲ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ, ਜਦੋਂ ਸ਼੍ਰੀ ਅਮਨਦੀਪ ਸਿੰਘ ਬਰਾੜ ਪੀ.ਪੀ.ਐੱਸ, ਪੁਲਿਸ ਕਪਤਾਨ (ਡੀ) ਖੰਨਾ, ਸ਼੍ਰੀ ਗੁਰਵਿੰਦਰ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ (ਡੀ) ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣੇਦਾਰ ਗੁਰਮੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਖੰਨਾ ਦੇ ਸਹਾਇਕ ਥਾਣੇਦਾਰ ਪਾਲ ਰਾਮ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਨਾਕਾਬੰਦੀ ਦੌਰਾਨ ਸਾਹਮਣੇ ਪ੍ਰਿਸਟਨ ਮਾਲ, ਜੀ.ਟੀ. ਰੋਡ, ਖੰਨਾ ਵਿਖੇ ਮੌਜੂਦ ਸੀ ਤਾਂ ਇੱਕ ਕਾਰ ਨੰਬਰੀ ਡੀ.ਐਲ.-8 ਸੀ.ਏ.ਏ.-7250 ਰੰਗ ਚਿੱਟਾ ਮਾਰਕਾ ਆਈ-20 ਨੂੰ ਸ਼ੱਕ ਦੀ ਬਿਨਾਹ ਪਰ ਰੋਕ ਕੇ ਚੈਂਕ ਕੀਤਾ ਤਾਂ ਜਿਸ ਵਿੱਚ ਦੋ ਮੋਨੇ ਨੌਜਵਾਨ ਸਵਾਰ ਸਨ, ਜਿਨ੍ਹਾਂ ਵਿੱਚੋ ਕਾਰ ਡਰਾਇਵਰ ਕਮਲਜੋਤ ਸਿੰਘ ਉਰੱਫ ਹੈਰੀ ਪੁੱਤਰ ਗੁਰਦੀਪ ਸਿੰਘ ਵਾਸੀ ਮਕਾਨ ਨੰ:120, ਚੌਹਾਨ ਨਗਰ, ਗਲੀ ਨੰ:06, ਧਾਂਦਰਾ ਰੋਡ, ਦੁੱਗਰੀ ਲੁਧਿਆਣਾ ਪਾਸੋਂ 01 ਦੇਸੀ ਪਿਸਟਲ 7.65 ਐਮ.ਐਮ ਮਾਰਕਾ P.BERETTA-GARDONE V.T. CAL 7.65 MM PAT (MADE IN ITALY) ਸਮੇਤ 03 ਰੌਂਦ ਜਿੰਦਾ 7.65 ਐਮ.ਐਮ. ਅਤੇ ਪਿਛਲੀ ਸੀਟ ਪਰ ਜਸਵੰਤ ਸਿੰਘ ਉੱਰਫ ਜਿੰਮੀ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰ:11, ਗਲੀ ਨੰ:02, ਸ਼ਹੀਦ ਭਗਤ ਸਿੰਘ ਨਗਰ, ਧਾਂਦਰਾ ਰੋਡ, ਦੁੱਗਰੀ ਲੁਧਿਆਣਾ ਸਵਾਰ ਪਾਸੋਂ 01 ਦੇਸੀ ਪਿਸਟਲ 7.65 ਐਮ.ਐਮ ਮਾਰਕਾ P.BERETTA-GARDONE V.T. CAL 7.65 MM PAT (MADE IN ITALY) ਸਮੇਤ 03 ਰੌਂਦ ਜਿੰਦਾ 7.65 ਐਮ.ਐਮ. ਬਰਾਮਦ ਹੋਏ। ਜਿਸ ਤੇ ਕਾਰਵਾਈ ਕਰਦਿਆ ਮੁੱਕਦਮਾ ਨੰਬਰ 03 ਮਿਤੀ 11.01.2022 ਜੁਰਮ 25/54/59 ਅਸਲਾ ਐਕਟ ਥਾਣਾ ਸਿਟੀ 2 ਖੰਨਾ ਬਰਖਿਲਾਫ ਦੋਸ਼ੀਆਨ ਉੱਕਤਾਨ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ।
ਮੁੱਢਲੀ ਪੁੱਛਗਿੱਛ ਦੋਸ਼ੀਆਨ ਉਕਤਾਨ ਨੇ ਦੱਸਿਆ ਕਿ ਉਹ ਇਹ ਅਸਲਾ ਰੁੱੜਕੀ ਨੇੜੇ, ਉਤੱਰਾਖੰਡ ਤੋਂ ਖੋਹ ਕਰਕੇ ਲੈ ਕੇ ਆਏ ਸਨ। ਜੋ ਲੜਾਈ ਝਗੜੇ ਕਰਨ ਦੇ ਆਦੀ ਹਨ ਤੇ ਕਾਂਚਾ ਗੈਂਗ ਨਾਲ ਸਬੰਧ ਰੱਖਦੇ ਹਨ। ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਪਾਸੋ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਦੋਸ਼ੀਆਨ ਨੇ ਉਕਤ ਇਹ ਅਸਲੇ ਨਾਲ ਕਿਸ ਵਾਰਦਾਤ ਨੂੰ ਅੰਜ਼ਾਮ ਦੇਣਾ ਸੀ। ਦੋਸ਼ੀਆਨ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸ਼ੰਭਾਵਨਾ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਖੰਨਾ ਪੁਲਿਸ ਨੇ ਵੱਡੀ ਵਰਦਾਤ ਨੂੰ ਅੰਜਾਮ ਦੇਣ ਤੋਂ ਰੋਕ ਲਿਆ ਹੈ।
ਬ੍ਰਾਮਦਗੀ :-
1) 02 ਦੇਸੀ ਪਿਸਟਲ 7.65 ਐਮ.ਐਮ ਮਾਰਕਾ P.BERETTA-GARDONE V.T. CAL 7.65 MM PAT (MADE IN
ITALY) ਸਮੇਤ 02 ਮੈਗਜੀਨ ਅਤੇ 06 ਰੌਂਦ ਜਿੰਦਾ 7.65 MM।
2) ਕਾਰ ਨੰਬਰੀ ਡੀ.ਐਲ.-8 ਸੀ.ਏ.ਏ.-7250 ਰੰਗ ਚਿੱਟਾ ਮਾਰਕਾ ਆਈ-20.
ਗ੍ਰਿਫਤਾਰੀ ਦੋਸ਼ੀ :-
(1) ਕਮਲਜੋਤ ਸਿੰਘ ਉਰੱਫ ਹੈਰੀ ਪੁੱਤਰ ਗੁਰਦੀਪ ਸਿੰਘ ਵਾਸੀ ਮਕਾਨ ਨੰ:120, ਚੌਹਾਨ ਨਗਰ, ਗਲੀ ਨੰ:06, ਧਾਂਦਰਾ
ਰੋਡ, ਦੁੱਗਰੀ, ਲੁਧਿਆਣਾ।
(2) ਜਸਵੰਤ ਸਿੰਘ ਉੱਰਫ ਜਿੰਮੀ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰ:11, ਗਲੀ ਨੰ:02, ਸ਼ਹੀਦ ਭਗਤ ਸਿੰਘ ਨਗਰ,
ਧਾਂਦਰਾ ਰੋਡ, ਦੁੱਗਰੀ, ਲੁਧਿਆਣਾ।
ਦੋਸ਼ੀ ਜਸਵੰਤ ਸਿੰਘ ਉਰਫ ਜਿੰਮੀ ਪਰ ਦਰਜ ਹੋਏ ਮੁੱਕਦਮਿਆਂ ਦਾ ਵੇਰਵਾ :-
1) ਮੁੱਕਦਮਾ ਨੰ: 28 ਮਿਤੀ 02.12.2021 ਅ/ਧ 21-61-85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਲੁਧਿਆਣਾ।
2) ਮੁੱਕਦਮਾ ਨੰ: 47 ਮਿਤੀ 18.04.2019 ਅ/ਧ 324/323/341/506/148/149 ਭ ਦ ਥਾਣਾ ਸਦਰ ਲੁਧਿਆਣਾ।