ਖੰਨਾ (ਲੁਧਿਆਣਾ), 13 ਅਗਸਤ 2021 ਸ਼੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐੱਸ, ਐੱਸ.ਐੱਸ.ਪੀ ਖੰਨਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੰਨਾ ਪੁਲਿਸ ਵੱਲੋ ਮਿਤੀ 03.08.2021 ਨੂੰ ਮੁੱਦਈ ਮੁੱਕਦਮਾ ਨੀਰਜ ਕੁਮਾਰ ਪੁੱਤਰ ਓਮ ਪ੍ਰਕਾਸ਼ ਸ਼ਰਮਾ ਵਾਸੀ ਪਿੰਡ ਸਹਿਜੋਵਾਲ ਥਾਣਾ ਨੰਗਲ ਜਿਲਾ ਰੋਪੜ ਵਗੈਰਾ ਪਾਸੋਂ ਤਿੰਨ ਬੈਗਾਂ ਵਿੱਚੋ 16,94,000 ਦੀ ਖੋਹ ਕਰਨ ਵਾਲੇ ਦੋਸ਼ੀਆਂ ਨੂੰ ਮਿਤੀ 12.08.2021 ਨੂੰ ਗ੍ਰਿਫਤਾਰ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ।
ਮਿਤੀ 03.08.2021 ਨੂੰ ਮੁੱਦਈ ਨੀਰਜ ਕੁਮਾਰ ਉੱਕਤ ਵਗੈਰਾ ਪਾਸੋਂ ਤਿੰਨ ਨਾ-ਮਲੂਮ ਵਿਅਕਤੀਆਂ ਨੇ ਨਹਿਰ ਪੰਜਾਬੀ ਢਾਬਾ ਲਾਗੇ ਗੜੀ ਪੁਲ ਪਾਸ ਮੁੱਦਈ ਦੀ ਕਾਰ ਸਫਿਵਟ ਦੇ ਅੱਗੇ ਆਪਣੀ ਕਾਰ ਮਾਰਕਾ ਸੈਂਟਰੋ ਰੰਗ ਚਿੱਟਾ ਨੰਬਰ ਪੀ.ਬੀ-11-1113 (ਜਾਅਲੀ ਨੰਬਰ) ਲਗਾ ਕੇ ਰਿਵਾਲਵਰ ਦੀ ਨੋਕ ਤੇ ਕੁੱਲ 16,94,000 ਰੁਪਏ ਨਕਦੀ ਤੇ ਮੋਬਾਇਲ ਫੋਨ, ਪਰਸ ਤੇ ਹੋਰ ਕਾਗਜਾਤ ਖੋਹ ਕਰਕੇ ਆਪਣੀ ਗੱਡੀ ਪਰ ਸਵਾਰ ਹੋ ਕੇ ਭੱਜ ਗਏ ਸੀ।ਜਿਸ ਤੇ ਨੀਰਜ ਕੁਮਾਰ ਉੱਕਤ ਦੇ ਬਿਆਨ ਪਰ ਮੁੱਕਦਮਾ ਨੰਬਰ 162 ਮਿਤੀ 03.08.2021 ਅ/ਧ 379-ਬੀ,34 ਭ/ਦ ਥਾਣਾ ਸਮਰਾਲਾ ਦਰਜ ਰਜਿਸਟਰ ਕੀਤਾ ਗਿਆ।ਜਿਸ ਤੇ ਜੇਰ ਨਿਗਰਾਨੀ ਸ੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ, ਕਪਤਾਨ ਪੁਲਿਸ (ਆਈ) ਖੰਨਾ ਦੇ ਦਿਸ਼ਾ ਨਿਰਦੇਸ਼ਾਂ/ਹਦਾਇਤਾ ਅਨੁਸਾਰ ਸ੍ਰੀ ਹਰਵਿੰਦਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਮਰਾਲਾ ਅਤੇ ਇੰਸਪੈਕਟਰ ਕੁਲਵੰਤ ਸਿੰਘ, ਮੁੱਖ ਅਫਸਰ ਥਾਣਾ ਸਮਰਾਲਾ ਨੇ ਮੁਕੱਦਮਾ ਦੀ ਤਕਨੀਕੀ ਢੰਗ ਤਰੀਕਿਆ ਨਾਲ ਬੜੀ ਹੀ ਢੂੰਘਾਈ ਨਾਲ ਕਰਵਾਈ ਕਰਦਿਆ ਟਰੇਸ ਕਰਦੇ ਹੋਏ ਉੱਕਤ ਸੈਂਟਰੋ ਗੱਡੀ ਦਾ ਅਸਲ ਨੰਬਰ ਪੀ.ਬੀ.-11-ਸੀ.ਯੂ.-1873 ਟਰੇਸ ਕਰਕੇ ਮਿਤੀ 13.08.2021 ਨੂੰ ਸੁਆ ਪੁਲੀ ਉਟਾਲਾ ਪਾਸ ਸਪੈਸਲ ਨਾਕਾਬੰਦੀ ਦੌਰਾਨਾ ਖੰਨਾਂ ਸਾਇਡ ਤੋਂ ਆ ਰਹੀ ਇੱਕ ਸੈਂਟਰੋ ਕਾਰ ਨੰਬਰੀ ਪੀ.ਬੀ.-11-ਸੀ.ਯੂ.-1873 ਵਿੱਚ ਸਵਾਰ ਉੱਕਤ ਮੁੱਕਦਮਾ ਦੇ ਦੋਸ਼ੀਆਂ ਅਤੇ ਸਾਜਿਸ਼ਕਰਤਾ (1) ਜਤਿਨ ਸਰਮਾ ਪੁੱਤਰ ਮਦਨ ਸਰਮਾ, (2) ਵਿਜੇ ਕੁਮਾਰ ਉਰਫ ਵਿੱਕੀ ਪੁੱਤਰ ਗਣੇਸ ਵਾਸੀਆਨ ਏਕਤਾ ਕਲੋਨੀ ਰਾਜਪੁਰਾ, (3) ਸੰਦੀਪ ਸਿੰਘ ਉਰਫ ਦੀਪੂ ਉਰਫ ਮੰਡ ਪੁੱਤਰ ਬਲਦੇਵ ਸਿੰਘ, (4) ਸਤਪਾਲ ਸਿੰਘ ਪੁੱਤਰ ਜੋਗਾ ਸਿੰਘ ਵਾਸੀਆਨ ਆਦਰਸ ਕਲੋਨੀ ਰੁਦਰਪੁਰ ਥਾਣਾ ਰੁਦਰਪੁਰ ਜਿਲਾ ਉਧਮ ਸਿੰਘ ਨਗਰ ਉਤਰਾਖੰਡ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀਆਂ ਉਕੱਤਾਨ ਪਾਸੋਂ ਖੋਹ ਕੀਤੇ ਗਏ 3,60,000/- ਰੁਪਏ ਅਤੇ ਵਾਰਦਾਤ ਵਿੱਚ ਵਰਤੀ ਗਈ ਗੱਡੀ ਸੈਂਟਰੋ ਨੰਬਰੀ ਪੀ.ਬੀ.-11-ਸੀ.ਯੂ-1873 (ਜਾਅਲੀ ਨੰਬਰ ਪੀ.ਬੀ-11-1113) ਬ੍ਰਾਮਦ ਕੀਤੀ ਗਈ ਅਤੇ ਮੁੱਕਦਮਾ ਹਜਾ ਵਿੱਚ ਜੁੁਰਮ 392/473/120-ਬੀ ਭ/ਦੰ 25-54-59 ਆਰਮਜ ਐਕਟ ਦਾ ਵਾਧਾ ਕੀਤਾ ਗਿਆ।
ਦੋਸ਼ੀਆਨ ਉੱਕਤਾਨ ਦੀ ਮੁੱਢਲੀ ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਜਤਿਨ ਸ਼ਰਮਾ ਉੱਕਤ ਅਤੇ ਦੋਸ਼ੀ ਵਿਜੇ ਕੁਮਾਰ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਦੋਸ਼ੀ ਵਿਜੇ ਕੁਮਾਰ ਦੇ ਕਹਿਣ ਪਰ ਹੀ ਜਤਿਨ ਸ਼ਰਮਾ ਨੇ ਆਪਣੇ ਸਹਿ ਦੋਸ਼ੀਆਂ ਸੰਦੀਪ ਸਿੰਘ ਉਰਫ ਦੀਪੂ ਅਤੇ ਸੱਤਪਾਲ ਸਿੰਘ ਵਾਸੀਆਨ ਰੂਦਰਪੁਰ ਨਾਲ ਮਿਲਕੇ ਆਪਣੀ ਗੱਡੀ ਸੈਂਟਰੋ ਨੰਬਰੀ ਪੀ.ਬੀ.-11-ਸੀ.ਯੂ-1873 ਪਰ ਜਾਅਲੀ ਨੰਬਰ ਪੀ.ਬੀ-11-1113 ਪਲੇਟ ਲੱਗਾ ਕੇ ਮੁੱਦਈ ਨੀਰਜ ਕੁਮਾਰ ਉੱਕਤ ਵਗੈਰਾ ਪਾਸੋਂ ਲੁੱਟ ਖੋਹ ਕੀਤੀ ਸੀ। ਦੋਸ਼ੀ ਵਿਜੇ ਕੁਮਾਰ ਉੱਰਫ ਵਿੱਕੀ ਉਕੱਤ ਪਰ ਉਤਰਾਖੰਡ ਰੁਦਰਪੁਰ ਵਿੱਚ ਪਹਿਲਾ ਹੀ ਮੁੱਕਦਮਾ ਦਰਜ ਹੈ, ਜਿਸ ਦੀ ਮੁਲਾਕਾਤ ਜੇਲ੍ਹ ਵਿੱਚ ਸੰਦੀਪ ਸਿੰਘ ਉੱਰਫ ਦੀਪੂ ਅਤੇ ਸਤਪਾਲ ਸਿੰਘ ਵਾਸੀਆਨ ਰੂਦਰਪੁਰ ਨਾਲ ਹੋਈ ਸੀ, ਜਿਸ ਕਰਕੇ ਉਨ੍ਹਾਂ ਦੀ ਪਹਿਲਾ ਤੋਂ ਹੀ ਆਪਸ ਵਿੱਚ ਜਾਣ ਪਹਿਚਾਣ ਸੀ।ਜਿਨ੍ਹਾਂ ਨਾਲ ਮਿਲ ਕੇ ਦੋਸ਼ੀ ਜਤਿਨ ਸ਼ਰਮਾ ਨੇ ਇਸ ਵਰਦਾਤ ਨੂੰ ਅੰਜਾਮ ਦਿੱਤਾ ਸੀ।ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਮੁੱਕਦਮਾ ਹਜਾ ਵਿੱਚ ਬਾਕੀ ਰਹਿੰਦੀ ਰਕਮ ਦੀ ਬ੍ਰਾਮਦਗੀ ਤੇ ਵਰਦਾਤ ਵਿੱਚ ਵਰਤਿਆ ਗਿਆ ਰਿਵਾਲਵਰ ਅਤੇ ਬਾਕੀ ਦੋਸ਼ੀਆਂ ਦਾ ਪਤਾ ਕਰਕੇ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।ਦੋਸ਼ੀਆਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਗ੍ਰਿਫਤਾਰ ਦੋਸ਼ੀ :-
ਵਿਜੇ ਕੁਮਾਰ ਉਰਫ ਵਿੱਕੀ ਪੁੱਤਰ ਗਣੇਸ ਦਾ ਵਾਸੀ ਏਕਤਾ ਕਲੋਨੀ ਰਾਜਪੁਰਾ।
ਜਤਿਨ ਸਰਮਾ ਪੁੱਤਰ ਮਦਨ ਸਰਮਾ ਦਾ ਵਾਸੀ ਏਕਤਾ ਕਲੋਨੀ ਰਾਜਪੁਰਾ।
ਸੰਦੀਪ ਸਿੰਘ ਉਰਫ ਦੀਪੂ ਉਰਫ ਮੰਡ ਪੁੱਤਰ ਬਲਦੇਵ ਸਿੰਘ, ਵਾਸੀ ਆਦਰਸ ਕਲੋਨੀ ਰੁਦਰਪੁਰ ਥਾਣਾ ਰੁਦਰਪੁਰ ਜਿਲਾ ਉਧਮ ਸਿੰਘ ਨਗਰ ਉਤਰਾਖੰਡ।
ਸਤਪਾਲ ਸਿੰਘ ਪੁੱਤਰ ਜੋਗਾ ਸਿੰਘ ਵਾਸੀਆਨ ਆਦਰਸ ਕਲੋਨੀ ਰੁਦਰਪੁਰ ਥਾਣਾ ਰੁਦਰਪੁਰ ਜਿਲਾ ਉਧਮ ਸਿੰਘ ਨਗਰ ਉਤਰਾਖੰਡ।
ਬ੍ਰਾਮਦਗੀ :-
ਵਾਰਦਾਤ ਵਿੱਚ ਵਰਤੀ ਸੈਟਰੋ ਕਾਰ ਜਿਸ ਦਾ ਅਸਲ ਨੰਬਰ PB11CU1873 (ਜਾਅਲੀ ਨੰਬਰ PB 11-1113)
ਖੋਹ ਕੀਤੇ ਗਏ 3,60,000/- ਰੁਪਏ।