![SONALI GIRI SONALI GIRI](https://newsmakhani.com/wp-content/uploads/2021/09/sonali-new-1-ed.jpg)
ਸ੍ਰੀ ਅਨੰਦਪੁਰ ਸਾਹਿਬ ਨੂੰ 11 ਅਤੇ ਕੀਰਤਪੁਰ ਸਾਹਿਬ ਨੂੰ 2 ਸੈਕਟਰਾ ਵਿਚ ਵੰਡਿਆਂ ਜਾਵੇਗਾ
ਸ੍ਰੀ ਅਨੰਦਪੁਰ ਸਾਹਿਬ 05 ਮਾਰਚ 2022
ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟੇ੍ਰਟ ਸ੍ਰੀ ਕੇਸ਼ਵ ਗੋਇਲ ਨੇ ਦੱਸਿਆ ਕਿ ਹੋਲਾ ਮਹੱਲਾ ਦਾ ਤਿਉਹਾਰ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 14 ਤੋ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਹੋਲਾ ਮਹੱਲਾ ਤਿਉਹਾਰ ਮੌਕੇ ਮੇਨ ਸਿਵਲ ਕੰਟਰੋਲ ਰੂਮ ਪੁਲਿਸ ਥਾਣਾ,ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤਾ ਜਾਵੇਗਾ। ਜਿਸ ਵਿੱਚ ਸਮੂਹ ਵਿਭਾਗਾਂ ਦੇ ਜਿੰਮੇਵਾਰ ਕਰਮਚਾਰੀ/ਅਧਿਕਾਰੀ 24 ਘੰਟੇ (ਰਾਊਂਡ ਦੀ ਕਲਾਕ) ਸਿਫਟਾਂ ਵਿੱਚ ਡਿਊਟੀ ਤੇ ਰਹਿਣਗੇ।
ਹੋਰ ਪੜ੍ਹੋ :-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਦੇ ਸਬੰਧ ਵਿਚ ਗੱਡੀਆਂ/ਵਹੀਕਲਾਂ ਲਈ ਪਾਰਕਿੰਗ ਦੇ ਕੀਤੇ ਵਿਸੇਸ਼ ਪ੍ਰਬੰਧ
ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01887-232015 ਹੋਵੇਗਾ, ਜੋ 24/7 ਕਾਰਜਸ਼ੀਲ ਰਹੇਗਾ। ਉਨ੍ਹਾਂ ਦੱਸਿਆ ਕਿ ਹੋਲੇ-ਮਹੱਲੇ ਸਬੰਧੀ ਹਰ ਸਾਲ ਦੀ ਤਰਾਂ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਨੂੰ 11 ਸੈਕਟਰਾਂ ਵਿੱਚ ਵੰਡਿਆ ਗਿਆ ਹੈ।ਇਹਨਾਂ ਸੈਕਟਰਾਂ ਵਿੱਚ ਪੁਲਿਸ ਵਿਭਾਗ ਵੱਲੋ 11 ਸਬ-ਕੰਟਰੋਲ ਰੂਮ ਸਥਾਪਿਤ ਕੀਤੇ ਜਾਣਗੇ।ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਅਤੇ ਐਸ.ਐਸ.ਪੀ ਸ੍ਰੀ ਵਿਵੇਕਸ਼ੀਲ ਸੋਨੀ ਵਲੋ ਜਾਰੀ ਹਦਾਇਤਾ ਮੁਤਾਬਿਕ ਮਹਿਕਮਾ ਵਾਟਰ ਸਪਲਾਈ ਅਤੇ ਸੈਨੀਟੇਸ਼ਨ,ਸਿਹਤ, ਬਿਜਲੀ,ਖੁਰਾਕ ਤੇ ਸਪਲਾਈ,ਪੀ.ਡਬਲਯੂ.ਡੀ, ਦਫਤਰ ਨਗਰ ਕੌਂਸਲ,ਟੈਲੀਫੋਨ,ਜੰਗਲਾਤ,ਏ.ਟੀ.ਓ.ਅਤੇ ਪੁਲਿਸ ਵਿਭਾਗ ਦੇ ਵਾਇਰਲੈਸ ਸੈਟ ਸਮੇਤ ਅਪਰੇਟਰ, ਮੇਲੇ ਦੌਰਾਨ ਆਪਣੇ-ਆਪਣੇ ਆਰਜੀ ਦਫਤਰ 14 ਤੋ 19 ਮਾਰਚ ਤੱਕ ਹਰ ਹਾਲਤ ਵਿੱਚ ਪੁਲਿਸ ਥਾਣਾ,ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਰੱਖਣਗੇ।ਇਹਨਾਂ ਆਰਜੀ ਦਫਤਰਾਂ ਵਿੱਚ ਸਮੂਹ ਸਬੰਧਤ ਵਿਭਾਗਾ ਦੇ ਅਧਿਕਾਰੀ ਆਪਣੇ-ਆਪਣੇ ਵਿਭਾਗ ਦੇ ਕਰਮਚਾਰੀ/ਅਧਿਕਾਰੀਆਂ ਦੀ ਰਾਉੂਂਡ ਦੀ ਕਲਾਕ ਸ਼ਿਫਟਾਂ ਵਿੱਚ ਡਿਊਟੀ ਤੇ ਰਹਿਣਗੇ।
ਮੇਲਾ ਅਫਸਰ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਸੈਕਟਰ ਨੰ:1 ਵਿਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ,ਦੀਵਾਨ ਹਾਲ,ਪਾਰਕ,ਰਿਹਾਇਸ਼ ਜਥੇਦਾਰ ਸਾਹਿਬ ਅਤੇ ਰਿਹਾਇਸ਼ ਮੈਨੇਜਰ ਸਾਹਿਬ,ਮਾਤਾ ਨਾਨਕੀ ਨਿਵਾਸ,ਮਾਤਾ ਜੀਤੋ ਜੀ ਨਿਵਾਸ,ਲੰਗਰ ਹਾਲ,ਵਾਟਰ ਟੈਂਕ ਸਾਈਡ, ਪ੍ਰਸ਼ਾਸ਼ਕੀ ਬਲਾਕ ਗੁਰਦੁਆਰਾ ਸਾਹਿਬ,ਮਿਊਜ਼ੀਅਮ ਚੌਂਕ ਤੱਕ ਹੇਠਲਾ ਰੋਡ,ਗੁਰਦੁਆਰਾ ਸਾਹਿਬ ਦੇ ਨਾਲ ਲਗਦਾ ਬਜ਼ਾਰ,ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਭੋਰਾ ਸਾਹਿਬ ਅਤੇ ਪਾਰਕ ਅਤੇ ਰਿਹਾਇਸ਼ੀ ਏਰੀਆ ਨਜ਼ਦੀਕ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਭੋਰਾ ਸਾਹਿਬ ਤੱਕ ਦਾ ਏਰੀਆ ਨੂੰ ਲਿਆ ਗਿਆ ਹੈ।
ਜਿਸ ਦਾ ਸਬ ਕੰਟਰੋਲ ਰੂਮ 1-ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸਥਾਪਿਤ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਸੈਕਟਰ ਨੰ:2 ਵਿਚ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਰੋਡ ਦੇ ਦੋਨੋ ਪਾਸੇ ਦਾ ਏਰੀਆ ਜ਼ੋ ਟੀ-ਪੁਆਇੰਟ ਪਿੰਡ ਗੱਜਪੁਰ ਤੋਂ ਪੁਲਿਸ ਸਟੇਸ਼ਨ ਸਮੇਤ ਪਿੰਡ ਮੀਂਢਵਾਂ ਤੱਕ ਦਾ ਏਰੀਆ,ਪਿੰਡ ਝਿੰਜੜੀ ਅਤੇ ਰੋਡ ਦੇ ਦੋਵੇਂ ਪਾਸੇ ਦਾ ਏਰੀਆ ਜ਼ੋ ਕਿ ਮੇਨ ਰੋਡ ਨਾਲ,ਮੀਂਢਵਾਂ ਪਾਰਕਿੰਗ ਅਤੇ ਝਿੰਜੜੀ,ਸਿੰਗਲ ਰੋਡ ਝਿੰਜੜੀ ਨਾਕਾ ਤੋਂ ਪੁਲ ਭਾਖੜਾ ਨਹਿਰ ਅਤੇ ਐਸ.ਵਾਈ.ਐਲ. ਝਿੰਜੜੀ ਬਰਿੱਜ, ਡੇਰਾ ਬਾਬਾ ਰਾਮ ਸਿੰਘ, ਡੇਰਾ ਭੈਣੀ,ਕੁਟੀਆ ਕਲਿਆਣ ਦਾਸ,ਡੇਰਾ ਬਿਸ਼ਨਪੁਰੀ ਅਤੇ ਨਾਲ ਲਗਦੇ ਡੇਰਿਆਂ ਦਾ ਏਰੀਆ,ਮਾਤਾ ਨਾਨਕੀ ਚੈਰੀਟੇਬਲ ਹਸਤਪਾਲ,ਅਨੰਦ ਮੈਰਿਜ ਪੈਲੇਸ,ਮਲਹੋਤਰਾ ਪੈਟਰੋਲ ਪੰਪ,ਪੁਲਿਸ ਸਟੇਸ਼ਨ ਅਨੰਦਪੁਰ ਸਾਹਿਬ,ਮੋਇਆਂ ਦੀ ਮੰਡੀ,ਪੁਲਿਸ ਸਟੇਸ਼ਨ ਦੇ ਪਿੱਛਲੇ ਪਾਸੇ ਵਾਲੀ ਪਾਰਕਿੰਗ ਅਤੇ ਪੁਲਿਸ ਸਟੇਸ਼ਨ ਅਨੰਦਪੁਰ ਸਾਹਿਬ ਲਿੰਕ ਰੋਡ ਤੋਂ ਗਲੀ ਤੱਕ ਦਾ ਏਰੀਆ ਸਾਮਿਲ ਕੀਤਾ ਗਿਆ ਹੈ।ਜਿਸ ਦਾ ਸਬ ਕੰਟਰੋਲ ਰੂਮ ਨੰਬਰ 2-ਟੀ ਪੁਆਇੰਟ ਸਾਹਮਣੇ ਝਿੰਜੜੀ ਵਿਖੇ ਸਥਾਪਿਤ ਹੋਵੇਗਾ।
ਇਸੇ ਤਰਾ ਸੈਕਟਰ-3 ਵਿਚ ਮੇਨ ਰੋਡ ਸ੍ਰੀ ਅਨੰਦਪੁਰ ਸਾਹਿਬ ਤੋਂ ਪੁਲਿਸ ਸਟੇਸ਼ਨ ਸਮੇਤ ਰੇਲਵੇ ਸਟੇਸ਼ਨ ਅਤੇ ਪੀ.ਐਸ.ਈ.ਬੀ.ਗੈਸਟ ਹਾਊਸ ਤੱਕ ਦਾ ਏਰੀਆ,ਪੀ.ਐਸ.ਈ.ਬੀ.ਕਲੌਨੀ,ਹੈਲੀਪੈਡ ਖਾਲਸਾ ਕਾਲਜ,ਪਾਰਕਿੰਗ ਪਿੰਡ ਮਟੌਰ ਅਤੇ ਮਟੋਰ ਰੋਡ,ਪੰਜ ਪਿਆਰਾ ਪਾਰਕ,ਸਰਾਂ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਪੰਜ ਪਿਆਰਾ ਪਾਰਕ ਦੇ ਨਾਲ ਲਗਦਾ ਏਰੀਆ, ਆਰਜੀ ਕੈਂਪ/ਡੇਰਾ ਬਾਬਾ ਜ਼ੋਗਿੰਦਰ ਸਿੰਘ ਰਕਬਾ ਪਿੰਡ ਘੱਟੀਵਾਲ, ਡੇਰਾ ਹਰਖੋਵਾਲ,ਡੇਰਾ ਲੋਪੋਕੇ,ਭਾਈ ਨੰਦ ਲਾਲ ਪਬਲਿਕ ਸਕੂਲ,ਤਾਰਾ ਸਿੰਘ ਗੇਟ,ਲੰਗਰ ਬਾਬਾ ਗੁਰਮੁੱਖ ਸਿੰਘ,ਰੇਲਵੇ ਸਟੇਸ਼ਨ ਕਲੌਨੀ,ਕਾਂਗਰਸ ਕਾਨਫਰੰਸ ਦੀ ਜਗ੍ਹਾ ਅਤੇ ਇਸੇ ਸਥਾਨ ਨਾਲ ਲਗਦੀ ਪਾਰਕਿੰਗ,ਡੇਰੇ,ਇਮਾਰਤਾਂ ਦਾ ਏਰੀਆ ਅਤੇ ਰੋਡ ਦੇ ਦੱਖਣੀ ਸਾਈਡ ਤੇ ਪੈਂਦਾ ਏਰੀਆ ਸਾਮਿਲ ਕੀਤਾ ਗਿਆ ਹੈ।ਜਿਸ ਦਾ ਸਬ ਕੰਟਰੋਲ ਰੂਮ ਨੰਬਰ 3-ਪੰਜ ਪਿਆਰਾ ਪਾਰਕ ਵਿਖੇ ਸਥਾਪਿਤ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਸੈਕਟਰ-4 ਵਿਚ ਰੇਲਵੇ ਸਟੇਸ਼ਨ ਤੋਂ ਟੀ-ਪੁਆਇੰਟ ਬੱਸ ਸਟੈਂਡ/ਪੰਜਾਬ ਨੈਸ਼ਨਲ ਬੈਂਕ ਤੱਕ ਮੇਨ ਰੋਡ ਦੇ ਦੋਨੋ ਪਾਸੇ ਦਾ ਏਰੀਆ,ਮੇਨ ਰੋਡ ਦੇ ਨਾਲ ਲਗਦੀਆਂ ਗਲੀਆਂ,ਲੋਧੀਪੁਰ ਰੇਲਵੇ ਫਾਟਕ,ਲੋਧੀਪੁਰ ਰੋਡ,ਪਿੰਡ ਲੋਧੀਪੁਰ ਤੋਂ ਚਰਨ ਗੰਗਾ ਖੱਡ ਤੱਕ, ਕਿਲ੍ਹਾ ਲੋਹਗੜ੍ਹ,ਡੇਰਾ ਡੁਮੇਲੀ,ਗੁਰਦੁਆਰਾ ਸ਼੍ਰੀ ਹਰਿ ਰਾਏ ਸਾਹਿਬ,ਰੇਲਵੇ ਲਾਈਨ ਦੇ ਨਾਲ ਲਗਦਾ ਰਿਹਾਇਸ਼ੀ ਏਰੀਆ,ਦੀਪ ਨਰਸਿੰਗ ਹੋਮ,ਕੈਲਾਸ਼ ਹਸਪਤਾਲ,ਗਰਿੱਡ ਏਰੀਆ ਰੇਲਵੇ ਸਟੇਸ਼ਨ,ਡੇਰਾ ਅਖੰਡ ਕੀਰਤਨੀ,ਡੇਰਾ ਸਾਬਕਾ ਐਮ.ਐਲ.ਏ. ਬਾਬਾ ਅਜੀਤ ਸਿੰਘ,ਹੋਟਲ ਸਾਰੰਗ ਕੋਜ਼ੀ,ਸਟੇਟ ਬੈਂਕ ਆਫ ਇੰਡੀਆ, ਲੱਕੜ ਆਰਾ ਅਤੇ ਐਸ.ਜੀ.ਪੀ.ਸੀ. ਦੇ ਨਾਲ ਲਗਦੀ ਮਾਰਕਿਟ ਦਾ ਸਾਰਾ ਏਰੀਆ ਸਾਮਿਲ ਕੀਤਾ ਗਿਆ ਹੈ।ਜਿਸ ਦਾ ਸਬ ਕੰਟਰੋਲ ਰੂਮ ਨੰਬਰ 4- ਵੇਰਵਾ ਚੌਂਕ ਵਿਖੇ ਸਥਾਪਿਤ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਸੈਕਟਰ-5 ਵਿਚ ਟੀ-ਪੁਆਇੰਟ ਬੱਸ ਸਟੈਂਡ/ਪੰਜਾਬ ਨੈਸ਼ਨਲ ਬੈਂਕ ਤੋਂ ਚਰਨ ਗੰਗਾ ਪੁਲ ਤੱਕ ਦਾ ਦੋਨੋ ਪਾਸੇ ਦਾ ਏਰੀਆ ਅਗੰਮਪੁਰ ਚੌਂਕ ਤੱਕ ,ਚਰਨ ਗੰਗਾ ਖੱਡ ਤੋਂ ਰੇਲਵੇ ਲਾਈਨ ਦੇ ਨਾਲ ਲਗਦਾ ਏਰੀਆ,ਬੱਸ ਸਟੈਂਡ ਨੈਣਾਂ ਦੇਵੀ ਰੋਡ ਤੋਂ ਟੀ-ਪੁਆਇੰਟ ਪਿੰਡ ਬਣੀ ਮੋੜ,ਸਿਵਲ ਪ੍ਰਸ਼ਾਸ਼ਕੀ ਬਲਾਕ,ਕੋਰਟ ਕੰਪਲੈਕਸ,ਪੀ.ਡਬਲਿਉ.ਡੀ. ਬਲਾਕ, ਸਰੋਵਰ ਦੇ ਨਾਲ ਲਗਦੀ ਕਲਗੀਧਰ ਮਾਰਕੀਟ ਦਾ ਏਰੀਆ, ਸਰਕਾਰੀ ਗਰਲ ਸਕੂਲ,ਸਰਕਾਰੀ ਹਸਪਤਾਲ ਅਤੇ ਹਸਪਤਾਲ ਰੋਡ ਨਿਊ ਸ਼ਾਪਿੰਗ ਕੰਪਲੈਕਸ ਤੱਕ ,ਦਸ਼ਮੇਸ਼ ਹਸਪਤਾਲ,ਚਰਨ ਗੰਗਾ ਸਟੇਡੀਮਅ,ਅੰਬੇਡਕਰ ਪਾਰਕ ਅਤੇ ਖਾਲਸਾ ਸਕੂਲ,ਡੇਰਾ ਹਰਭਜਨ ਸਿੰਘ ਯੋਗੀ ਪਿੰਡ ਬਣੀ ਗੰਗੂਵਾਲ ਰੋਡ,ਡੇਰਾ ਕਿਲ੍ਹਾ ਫਤਿਹਗੜ੍ਹ ਸਾਹਿਬ,ਚੋਈ ਬਜ਼ਾਰ,ਮੁਹੱਲਾ ਕੁਰਾਲੀਵਾਲਾ,ਮੁਹੱਲਾ ਬੜੀ ਸਰਕਾਰ ਦਾ ਸਾਰਾ ਏਰੀਆ ਸਾਮਿਲ ਕੀਤਾ ਗਿਆ ਹੈ।
ਜਿਸ ਦਾ ਸਬ ਕੰਟਰੋਲ ਰੂਮ ਨੰਬਰ 5-ਚਰਨ ਗੰਗਾ ਬਰਿੱਜ ਵਿਖੇ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸੈਕਟਰ-6 ਵਿਚ ਪਿੰਡ ਅਗੰਮਪੁਰ ਦੇ ਨਾਲ ਲਗਦੇ ਸਮੂਹ ਗੁਰਦੁਆਰਾ ਸਾਹਿਬ ਅਤੇ ਸਮੂਹ ਡੇਰੇ,ਅਗੰਮਪੁਰ ਚੌਂਕ,ਰੇਲਵੇ ਕਰਾਸਿੰਗ,ਗੁਰਦੁਆਰਾ ਲੋਹਗੜ੍ਹ,ਚੰਡੇਸਰ ਮੋੜ,ਗੰਗੂਵਾਲ ਟੀ-ਪੁਆਇੰਟ,ਮਾਂਗੇਵਾਲ,ਗੜ੍ਹਸੰ਼ਕਰ ਰੋਡ ਤੋਂ ਸਤਲੁੱਜ ਬਰਿੱਜ ਤੱਕ ਅਤੇ ਨਾਲ ਲਗਦੀਆਂ ਪਾਰਕਿੰਗਾਂ ਦਾ ਏਰੀਆ,ਆਈ.ਟੀ.ਆਈ.ਅਗੰਮਪੁਰ, ਪੌਲੀਟੈਕਨਿਕ ਕਾਲਜ, ਪਿੰਡ ਲੰਗਮਜਾਰੀ,ਹੋਟਲ ਪਾਰਕ ਪਲਾਜਾ,ਡੀ.ਐਸ.ਪੀ.ਦਫਤਰ,ਰਿਹਾਇਸ਼ੀ ਏਰੀਆ ਬੀ.ਬੀ.ਐਮ.ਬੀ., ਮਾਰਕਫੈੱਡ ਗੁਦਾਮ,ਬਿਜਲੀ ਗਰਿੱਡ, ਟੈਲੀਫੋਨ ਐਕਸਚੇਂਜ,ਬੀ.ਡੀ.ਪੀ.ਓ.ਦਫਤਰ,ਪਿੰਡ ਚੰਡੇਸਰ,ਮਹਿਰੌਲੀ,ਮਾਂਗੇਵਾਲ,ਭੁੱਲਰ ਪੈਟਰੋਲ ਪੰਪ,ਪਾਰਕਿੰ਼ਗ ਚਰਨ ਗੰਗਾ,ਸਰਕਾਰੀ ਆਦਰਸ਼ ਸਕੂਲ ਅਤੇ ਪਸ਼ੂ ਮੰਡੀ ਗਰਾਊਂਡ, ਸ਼ਮਸ਼ਾਨ ਘਾਟ, ਚਰਨ ਗੰਗਾ ਨਦੀ ਦਾ ਖੱਡ ਏਰੀਆ, ਸਤਲੁੱਤ ਪੁਲ (ਗੜ੍ਹਸੰ਼ਕਰ ਰੋਡ) ਤੋਂ ਝੱਜ ਚੌਂਕ ਤੱਕ ਦਾ ਸਾਰਾ ਏਰੀਆ ਸਾਮਿਲ ਕੀਤਾ ਗਿਆ ਹੈ। ਜਿਸ ਵਿਚ ਸਬ ਕੰਟਰੋਲ ਰੂਮ ਨੰਬਰ 6-ਅਗੰਮਪੁਰ ਚੌਂਕ ਵਿਖੇ ਸਥਾਪਿਤ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਸੈਕਟਰ-7 ਵਿਚ ਰਵੀਦਾਸ ਚੌਂਕ ਤੋਂ ਗੁਰਦੁਆਰਾ ਟੀ-ਪੁਆਇੰਟ ਕਿਲ੍ਹਾ ਅਨੰਦਗੜ੍ਹ ਸਾਹਿਬ,ਮਿਊਜ਼ੀਅਮ ਚੌਂਕ ਤੋਂ ਵੇਰਕਾ ਚੌਂਕ ਤੱਕ , ਮੇਨ ਬਜ਼ਾਰ ਦੇ ਨਾਲ ਲਗਦਾ ਏਰੀਆ, ਮਿਊਜੀਅਮ ਚੋਂਕ, ਰਵੀਦਾਸ ਚੌਂਕ /ਗੁਰਦੁਆਰਾ ਸਾਹਿਬ ਤੋਂ ਨਵੀਂ ਮਾਰਕੀਟ ਦੇ ਸਥਿਰ ਨਾਕੇ ਤੱਕ ਪੈਂਦੇ ਸਮੂਹ ਡੇਰੇ ਅਤੇ ਗਲੀਆਂ, ਗੁਰੂ ਤੇਗ ਬਹਾਦਰ ਨਿਵਾਸ (ਮੁੱਖ ਸਰਾਂ ਅਤੇ ਸਰਾਂ ਦੇ ਨਾਲ ਲੱਗਦਾ ਐਸ ਜੀ ਪੀ ਸੀ ਸਟਾਫ ਦੀ ਰਿਹਾਇਸ਼ੀ ਕਲੋਨੀ) , ਐਸ.ਜੀ.ਪੀ.ਸੀ.ਗਰਾਊਂਡ,ਪਾਰਕਿੰਗ, ਸਰੋਵਰ ਅਤੇ ਸਰੋਵਰ ਦੇ ਨਾਲ ਲਗਦਾ ਏਰੀਆ,ਸਿਟੀ ਪੁਲਿਸ ਚੌਂਕੀ,ਨਵੀਂ ਅਬਾਦੀ,ਬੀ.ਐਸ.ਪੀ.ਦਫਤਰ,ਏ.ਡੀ.ਪੀ.ਆਰ.ਓ.ਦਫਤਰ,ਹਰਸਿਮਰਨ ਸਕੂਲ,ਡੇਰਾ ਬਾਬਾ ਬਲਬੀਰ ਸਿੰਘ, ਡੇਰਾ ਹਰੀਆਂ ਵੇਲਾਂ,ਸ਼ਹੀਦੀ ਬਾਗ,ਗੁਰਦੁਆਰਾ ਤਪ ਅਸਥਾਨ,ਬੁੱਢਾ ਦਲ ਪ੍ਰੈੱਸ,ਏਕਨੂਰ ਹਸਪਤਾਲ,ਦਫਤਰ ਸਹਾਇਕ ਰਜਿਸਟਰਾਰ, ਇਸ ਏਰੀਏ ਦੀਆਂ ਮੇਨ ਰੋਡ ਤੱਕ ਜਾਦੀਆਂ ਸਾਰੀਆਂ ਗਲੀਆਂ ਅਤੇ ਰਿਹਾਇਸ਼ੀ ਇਲਾਕਾ, ਸੰਤ ਬਾਬਾ ਲਾਭ ਸਿੰਘ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਤੱਕ ਦਾ ਸਾਰਾ ਏਰੀਆ ਸਾਮਿਲ ਕੀਤਾ ਗਿਆ ਹੈ।
ਜਿਸ ਵਿਚ ਸਬ ਕੰਟਰੋਲ ਰੂਮ ਨੰਬਰ 7-ਮਿਊਜ਼ੀਅਮ ਚੌਂਕ ਵਿਖੇ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸੈਕਟਰ-8 ਵਿਚ ਪੰਜ ਪਿਆਰਾ ਚੌਂਕ ਤੋਂ ਟੀ-ਪੁਆਇੰਟ ਕਿਲ੍ਹਾ ਅਨੰਦਗੜ੍ਹ ਸਾਹਿਬ,ਕਿਸਾਨ ਹਵੇਲੀ, ਵੀ.ਆਈ.ਪੀ.ਰੋਡ,ਆਰ.ਸੀ.ਸੀ.ਰੋਡ, ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਦੀਵਾਨ ਹਾਲ ਡੇਰਾ ਬਾਬਾ ਬਿਧੀ ਚੰਦ,ਡੇਰਾ ਦਮਦਮੀ ਟਕਸਾਲ,ਅਸ਼ੋਕਾ ਹੋਟਲ,ਦਸ਼ਮੇਸ਼ ਲੌਜ਼,ਸਾਂਈ ਹਸਪਤਾਲ,ਵਿਰਾਸਤ-ਏ-ਖਾਲਸਾ ਦੇ ਮੇਨ ਗੇਟ ਦੇ ਸਾਹਮਣੇੇ ਵਾਲੀ ਖਾਲੀ ਥਾਂ,ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਤੱਕ ਦਾ ਏਰੀਆ ਸਾਮਿਲ ਕੀਤਾ ਗਿਆ ਹੈ। ਜਿਸ ਵਿਚ ਸਬ ਕੰਟਰੋਲ ਰੂਮ ਨੰਬਰ 8-ਟੀ-ਪੁਆਇੰਟ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸੈਕਟਰ-9 ਵਿਚ ਡਾਊਨ ਰੋਡ ਟੀ-ਪੁਆਇੰਟ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਟਿਕਟ ਕਾਊਂਟਰ ਵਿਰਾਸਤ-ਏ-ਖਾਲਸਾ ਤੱਕ,ਗੁਰਦੁਆਰਾ ਨਿਸ਼ਕਾਮ ਸੇਵਾ,ਡੇਰਾ ਬਾਬਾ ਅਜੀਤ ਸਿੰਘ ਪੂਹਲਾ,ਹੋਟਲ ਹੋਲੀ ਸਿਟੀ,ਦਾਵਤ ਪੈਲੇਸ,ਬੈਕ ਸਾਈਡ ਦੀਵਾਨ,ਵਾਟਰ ਟੈਂਕ,ਸਰਾਂ ਮਾਤਾ ਜੀਤੋ ਜੀ,ਦੀਵਾਨ ਹਾਲ ਤੋਂ ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਡੇਰਾ ਬਾਬਾ ਸੁਲੱਖਣ ਸਿੰਘ ਤੱਕ ਦਾ ਏਰੀਆ ਸਾਮਿਲ ਕੀਤਾ ਗਿਆ ਹੈ।
ਜਿਸ ਵਿਚ ਸਬ ਕੰਟਰੋਲ ਰੂਮ ਨੰਬਰ 9-ਅੱਪਰ ਟਿਕਟ ਕਾਊਂਟਰ ਵਿਰਾਸਤ-ਏ-ਖਾਲਸਾ ਤੋਂ ਬੈਕ ਸਾਈਡ ਦੀਵਾਨ ਹਾਲ(ਵਾਇਆ ਹੋੋਲੀ ਸਿਟੀ ਟੀ-ਪੁਆਇੰਟ ਵਿਖੇ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸੈਕਟਰ-10 ਵਿਚ ਦਸ਼ਮੇਸ਼ ਅਕੈਡਮੀ ਤੋਂ ਪਿੰਡ ਬਰੋਟੂ,ਅਕੈਡਮੀ ਰੋਡ,ਦਸ਼ਮੇਸ਼ ਅਕੈਡਮੀ ਕੈਂਪਸ,ਦਸ਼ਮੇਸ਼ ਅਕੈਡਮੀ ਹੈਲੀਪੈਡ,ਪਿੰਡ ਥੱਪਲ,ਕਲੌਨੀ ਨੇੜੇ ਮੇਨ ਗੇਟ ਦਸ਼ਮੇਸ਼ ਅਕੈਡਮੀ ਅਤੇ ਨਾਲ ਲਗਦਾ ਦੋਵਾਂ ਪਾਸਿਆਂ ਦਾ ਰਿਹਾਇਸ਼ੀ ਏਰੀਆ,ਸੁੱਖ ਸਹਿਜ ਇੰਨਕਲੇਵ,ਗੁਰਮਤ ਸਾਗਰ ਟਰੱਸਟ/ਡਰੱਗ ਡੀ.-ਅਡਿਕਸ਼ਨ ਸੈਂਟਰ,ਫੌਜੀ ਬਰਿੱਜ,ਵਾਟਰ ਟਰੀਟਮੈਂਟ ਪਲਾਂਟ,ਟੀ-ਪੁਆਇੰਟ ਕਿਸਾਨ ਹਵੇਲੀ,ਵਿਰਾਸਤ-ਏ-ਖਾਲਸਾ,ਹੋਟਲ ਹੋਲੀ ਸਿਟੀ ਟੀ-ਪੁਆਇੰਟ,ਗੁਰਦੁਆਰਾ ਲੋਹ ਲੰਗਰ ਸਾਹਿਬ(ਤਰਨਾ ਦਲ) ਮੁਹੱਲਾ ਕਿਲ੍ਹਾ ਅਨੰਦਗੜ੍ਹ ਸਾਹਿਬ ਅਕੈਡਮੀ ਰੋਡ ਤੱਕ ਦਾ ਸਾਰਾ ਏਰੀਆ ਸਾਮਿਲ ਕੀਤਾ ਗਿਆ ਹੈ। ਜਿਸ ਵਿਚ ਸਬ ਕੰਟਰੋਲ ਰੂਮ ਨੰਬਰ 10-ਫੌਜੀ ਬਰਿੱਜ ਵਿਖੇ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸੈਕਟਰ-11 ਵਿਚ ਵਿਰਾਸਤ-ਏ-ਖਾਲਸਾ ਦਾ ਸਮੂਹ ਏਰੀਆ ਸਮੇਤ ਗੇਟ ਅਤੇ ਟਿਕਟ ਕਾਊਂਟਰ ਦੇ ਨਾਲ ਲਗਦਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਪਾਸੇ ਦਾ ਸਾਰਾ ਏਰੀਆ ਸਾਮਿਲ ਕੀਤਾ ਗਿਆ ਹੈ। ਜਿਸ ਵਿਚ ਸਬ ਕੰਟਰੋਲ ਰੂਮ ਨੰਬਰ 11-ਵਿਰਾਸਤ-ਏ-ਖਾਲਸਾ ਵਿਖੇ ਸਥਾਪਿਤ ਕੀਤਾ ਜਾਵੇਗਾ।
ਕੀਰਤਪੁਰ ਸਾਹਿਬ ਨੂੰ ਦੋ ਸੈਕਟਰਾਂ ਵਿਚ ਵੰਡਿਆਂ
ਮੇਲਾ ਅਫਸਰ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਵਿਖੇ ਸਿਵਲ ਕੰਟਰੋਲ ਰੂਮ ਦਫਤਰ ਨਗਰ ਪੰਚਾਇਤ,ਕੀਰਤਪੁਰ ਸਾਹਿਬ ਬਿਲਾਸਪੁਰ ਰੋਡ ਤੇ ਸਥਾਪਿਤ ਕੀਤਾ ਜਾਵੇਗਾ।ਇਸ ਕੰਟਰੋਲ ਰੂਮ ਵਿਖੇ ਕੀਰਤਪੁਰ ਸਾਹਿਬ ਨਾਲ ਸਬੰਧਤ ਅਤੇ ਮੇਲੇ ਲਈ ਤਾਇਨਾਤ ਕੀਤੇ ਗਏ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ/ਕਰਮਚਾਰੀ ਤਾਇਨਾਤ ਰਹਿਣਗੇ।ਇਸ ਕੰਟਰੋਲ ਰੂ੍ਰਮ ਦੇ ਇੰਚਾਰਜ ਕਾਰਜ ਸਾਧਕ ਅਫਸਰ,ਨਗਰ ਪੰਚਾਇਤ,ਕੀਰਤਪੁਰ ਸਾਹਿਬ ਸ੍ਰੀ ਜੀ.ਬੀ ਸ਼ਰਮਾ ਅਤੇ ਗੁਰਦੀਪ ਸਿੰਘ ਬੀ.ਡੀ.ਪੀ.ਓ.ਸ੍ਰੀ ਅਨੰਦਪੁਰ ਸਾਹਿਬ ਹੋਣਗੇ।ਉਨ੍ਹਾਂ ਦੱਸਿਆ ਕਿ ਕੀਰਤਪੁਰ ਸਾਹਿਬ ਨੂੰ ਦੋ ਸੈਕਟਰਾਂ ਵਿੱਚ ਵੰਡਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਸੈਕਟਰ-1 ਵਿਚ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਪ੍ਰੋਜੈਕਟ ਨਹਿਰ ਤੋਂ ਨੰਗਲ ਹਾਈਡਲ ਚੈਨਲ ਦੇ ਵਿਚਕਾਰ ਅਤੇ ਉਸ ਤੋਂ ਅੱਗੇ ਬਿਲਾਸਪੁਰ ਵੱਲ ਦਾ ਸਮੂਹ ਏਰੀਆ-ਜਿਸ ਵਿੱਚ ਗੁਰਦੁਆਰਾ ਬਾਬਾ ਗੁਰਦਿੱਤਾ ਜੀ,ਗੁਰਦੁਆਰਾ ਚਰਨ ਕੰਵਲ ਸਾਹਿਬ, ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਸਮਾਧ,ਪੁਲਿਸ ਸਟੇਸ਼ਨ ਕੀਰਤਪੁਰ ਸਾਹਿਬ,ਐਕਸਾਈਜ਼ ਟੋਲ ਟੈਕਸ ਬੈਰੀਅਰ ਅਤੇ ਪਿੰਡ ਦੇਹਣੀ ਆਦਿ ਦਾ ਏਰੀਆ ਪੈਂਦਾ ਹੈ ਸਾਮਿਲ ਕੀਤਾ ਗਿਆ ਹੈ। ਸੈਕਟਰ-2 ਵਿਚ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਤੋਂ ਸਤਲੁੱਜ ਦਰਿਆ ਦੇ ਵਿਚਕਾਰ ਦਾ ਹਲਕਾ-ਜਿਸ ਵਿੱਚ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ,ਕੀਰਤਪੁਰ ਸਾਹਿਬ ਚੌਂਕ,ਰੇਲਵੇ ਸਟੇਸ਼ਨ,ਟੋਲ ਪਲਾਜਾ ਹੈ।ਇਸ ਤੋਂ ਇਲਾਵਾ ਕੀਰਤਪੁਰ ਸਾਹਿਬ ਚੌਂਕ ਤੋਂ ਰੋਪੜ੍ਹ ਵੱਲ ਨੂੰ ਉਹ ਸਾਰਾ ਇਲਾਕਾ ਜੋ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੈਂਦਾ ਹੈ,ਜਿਸ ਵਿੱਚ ਗੁ: ਬੂੰਗਾ ਸਾਹਿਬ ਅਤੇ ਸਰਾਏਂ ਪੱਤਣ ਪੁੱਲ ਵੀ ਸ਼ਾਮਲ ਹੈ।