ਕਿ੍ਰਸ਼ਨ ਕੁਮਾਰ ਵੱਲੋਂ ਰੁਜ਼ਗਾਰ ਦੀ ਸਮੱਸਿਆ ਨਾਲ ਨਜਿੱਠਣ ਲਈ ਹੁਨਰ ਵਿਕਾਸ ’ਤੇ ਜ਼ੋਰ

ਪੰਜਾਬੀ ਯੂਨਵਰਸਿਟੀ ਨੇ ਸਮੇਂ ਦੀ ਮੰਗ ਮੁਤਾਬਕ 25 ਹੁਨਰ ਵਿਕਾਸ  ਕੋਰਸਾਂ ਦੀ ਕੀਤੀ ਸ਼ੁਰੂਆਤ: ਡਾ. ਬੀ.ਐਸ ਘੰੁਮਣ 
ਪੰਜਾਬੀ ਯੂਨੀਵਰਸਿਟੀ ਤੇ ਸਿੱਖਿਆ ਵਿਭਗ ਵਲੋਂ 7 ਰੋਜ਼ਾ ਆਨਲਾਈਨ ਵੋਕੇਸ਼ਨਲ ਟ੍ਰੇਨਿੰਗ ਦਾ ਆਯੋਜਨ
ਚੰਡੀਗੜ 2 ਨਵੰਬਰ
ਪੰੰਜਾਬ ਸਕੂਲ ਸਿੱਖਿਆ ਸਕੱਤਰ ਸ੍ਰੀ ਿਸ਼ਨ ਕੁਮਾਰ ਨੇ ਕੋਵਿਡ-19 ਤੋਂ ਬਾਅਦ ਆਨ ਲਾਈਨ (ਈ-ਲਰਨਿੰਗ) ਸਿੱਖਿਆ ਦੇ ਪੈਦਾ ਹੋਏ ਰੁਝਾਨ ਦਾ ਜ਼ਿਕਰ ਕਰਦਿਆਂ ਵਰਤਮਾਨ ਸਮੇਂ ਵਿੱਚ ਰੁਜ਼ਗਾਰ ਦੀ ਸਮੱਸਿਆ ਨਾਲ ਨਿਪਟਣ ਲਈ ਹੁਨਰ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਹੈ।
ਰਾਸ਼ਟਰੀ ਹੁਨਰ ਕੁਆਲੀਫਿਕੇਸ਼ਨ ਫਰੇਮਵਰਕ (ਐਨ.ਐਸ.ਕਿਓੂ.ਐਫ) ਦੇ ਸੱਤ ਦਿਨਾ ਸਿਖਲਾਈ ਪ੍ਰੋਗਰਾਮ ਦੇ ਅੱਜ ਸਮਾਪਨ ਸਮਾਰੋਹ ਦੇ ਮੌਕੇ ਬੋਲਦਿਆਂ ਸ੍ਰੀ ਿਸ਼ਨ ਕੁਮਾਰ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਹੁਨਰ ਵਿਕਾਸ ਦੀ ਮਹੱਤਤਾ ਬਹੁਤ ਜ਼ਿਆਦਾ ਵਧ ਗਈ ਹੈ, ਇਸ ਕਰਕੇ ਸਾਡੀਆਂ ਨੀਤੀਆਂ ਅਤੇ ਪ੍ਰੋਗਰਾਮ ਇਸੇ ਸੇਧ ਵਿੱਚ ਹੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਭਵਿੱਖ ਵਿੱਚ ਅਸੀਂ ਹੁਨਰ ਵਿਕਾਸ ਦੇ ਨਾਲ ਨਾਲ ਰੁਜ਼ਗਾਰ ਦੀ ਸਮੱਸਿਆ ਨਾਲ ਨਜਿੱਠਣ ਲਈ ਕਾਫੀ ਹੱਦ ਤੱਕ ਸਫ਼ਲ ਹੋ ਸਕਦੇ ਹਾਂ। ਇਹ ਪੋ੍ਰਗਰਾਮ ਸਿੱਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਕਰਵਾਇਆ ਗਿਆ ਜਿਸ ਦੇ ਅੱਜ ਆਖਰੀ ਦਿਨ ਸ੍ਰੀ ਿਸ਼ਨ ਕੁਮਾਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ ਘੁੰਮਣ ਨੇ ਵਿਚਾਰ ਚਰਚਾ ਵਿੱਚ ਆਨ ਲਾਈਨ ਹਿੱਸਾ ਲਿਆ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ ਘੰੁਮਣ ਨੇ ਆਪਣੇ ਸੰਬੋਧਨ ਵਿੱਚ ਕਿੱਤਾਮੁੱਖੀ  ਅਤੇ ਹੁਨਰ ਵਿਕਾਸ ਵਾਲੇ ਕੋਰਸਾਂ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਸਮੇਂ ਦੀ ਮੰਗ ਦੇ ਮੱਦੇਨਜ਼ਰ 25 ਹੁਨਰ ਵਿਕਾਸ ਕੋਰਸ ਸ਼ੁਰੂ ਕੀਤੇ ਹਨ।
ਵਿਭਾਗ ਦੇ ਸਹਾਇਕ ਡਾਇਰੈਕਟਰ (ਕਿੱਤਾ ਮੁਖੀ) ਸ੍ਰੀਮਤੀ. ਸੁਰਿੰਦਰਪਾਲ ਕੌਰ ਹੀਰਾ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਸ੍ਰੀ ਚਿਰਨਜੀਵ ਗੁਹਾ ਨੇ ਰਾਸ਼ਟਰੀ ਹੁਨਰ ਵਿਕਾਸ ਪਰਿਸ਼ਦ ਅਧੀਨ ਕੋਰਸਾਂ ਅਤੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

 

ਸਮਾਰੋਹ ਦੌਰਾਨ ਸਮੱਗਰ ਸਿੱਖਿਆ ਅਭਿਆਨ ਦੀ ਡਿਪਟੀ ਮੈਨੇਜਰ (ਐਨ.ਐਸ.ਕਿਊ.ਐਫ) ਸ਼੍ਰੀਮਤੀ ਸਲੋਨੀ ਕੌਰ ਨੇ ਦੱਸਿਆ ਕਿ ਕੋਵਿਡ -19 ਦੇ ਮੱਦੇਨਜ਼ਰ ਲੋੜੀਂਦੀਆਂ ਸਾਵਧਾਨੀਆਂ ਨੂੰ ਵੇਖਦਿਆਂ ਇਹ ਸਿਖਲਾਈ ਪ੍ਰੋਗਰਾਮ ਹਰ ਰੋਜ਼ ਦੋ ਘੰਟੇ ਆਨਲਾਈਨ ਕਰਵਾਇਆ ਗਿਆ। ਉਨਾਂ ਅੱਗੇ ਦੱਸਿਆ ਕਿ ਪਹਿਲੇ ਦੋ ਦਿਨਾਂ ਦੌਰਾਨ ਕਲਾਸਰੂਮ ਦੇ ਵਿਵਹਾਰ ਪ੍ਰਬੰਧਨ, ਸ਼ਖਸੀਅਤ ਵਿਕਾਸ, ਸ਼ਰੀਰਕ ਹਾਅ-ਭਾਵ,  ਅਧਿਆਪਨ ਦੀ ਮੁਹਾਰਤ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਨੂੰ ਸ਼ਾਮਲ ਕਰਨ ਵਾਲੇ ਸਾਫਟ ਸਕਿੱਲਜ਼ ਬਾਰੇ ਸਿਖਲਾਈ ਦਿੱਤੀ ਗਈ।  ਅਗਲੇ ਚਾਰ ਦਿਨਾਂ ਵਿੱਚ, ਮਾਸਟਰ ਟ੍ਰੇਨਰਾਂ ਦੁਆਰਾ ਐਨਐਸਕਿਯੂਐਫ ਅਧੀਨ 12 ਕਿੱਤਾਮੁਖੀ ਟ੍ਰੇਡਾਂ ਲਈ ਡੋਮੇਨ ਵਿਸ਼ੇਸ਼ ਸਿਖਲਾਈ ਦਿੱਤੀ ਗਈ । ਫਿਰ ਅਗਲੇ ਤਿੰਨ ਦਿਨਾਂ ਵਿੱਚ ਆਨਲਾਈਨ ਕਲਾਸਾਂ ਕਿਵੇਂ ਲਗਾਈਆਂ ਜਾਣ, ਵੀਡੀਓ ਮੇਕਿੰਗ, ਆਡੀਓ ਕੁਆਲਿਟੀ, ਵੀਡਿਓ ਐਡਿਟਿੰਗ ਅਤੇ ਕੁਇਜ਼ ’ਤੇ ਅਧਾਰਤ ਵੱਖ-ਵੱਖ ਆਨਲਾਈਨ ਐਪਸ ਸਬੰਧੀ ਜਾਗਰੂਕਤਾ ਦੇਣ ਲਈ  5-5 ਘੰਟੇ ਦੀ ਸਿਖਲਾਈ ਦਿੱਤੀ ਗਈ।
 ਸਮੱਗਰ ਸਿੱਖਿਆ ਅਭਿਆਨ ਦੇ ਸਟੇਟ ਸਪੋਰਟਸ ਕਆਰਡੀਨੇਟਰ ਸ੍ਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਸਿਖਲਾਈ ਪੰਜਾਬ ਯੂਨੀਵਰਸਿਟੀ ਦੀ ਸੈਂਟਰ ਆਫ ਈ-ਲਰਨਿੰਗ ਐਂਡ ਟੀਚਿੰਗ ਐਕਸੀਲੈਂਸ ਟੀਮ ਵਲੋਂ ਆਯੋਜਿਤ ਕੀਤੀ ਗਈ ਸੀ। ਡਾ: ਵਿਸ਼ਾਲ ਗੋਇਲ (ਡਿਪਟੀ ਡਾਇਰੈਕਟਰ), ਡਾ: ਗੁਰਪ੍ਰੀਤ ਸਿੰਘ ਜੋਸਨ (ਕੋਆਰਡੀਨੇਟਰ), ਡਾ ਵਿਕਾਸ ਦੀਪ (ਕੋ-ਕੋਆਰਡੀਨੇਟਰ), ਸੈਂਟਰ ਫਾਰ ਈ-ਲਰਨਿੰਗ ਐਂਡ ਟੀਚਿੰਗ ਐਕਸੀਲੈਂਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੂਰੇ ਪ੍ਰੋਗਰਾਮ ਦੇ ਸਫਲਤਾਪੂਰਵਕ ਲਾਗੂ ਹੋਣ ਸਬੰਧੀ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਟੀਮ ਨੇ ਆਪਣੇ ਸਪੈਸ਼ਲ ਐਜੂਕੇਟਰਜ਼ ਪੰਜਾਬ ਲਈ 8 ਦਿਨਾਂ ਦੀ ਵਰਕਸ਼ਾਪ ਲਗਾਈ ਸੀ।
ਡਾ: ਵਿਸ਼ਾਲ ਗੋਇਲ ਨੇ ਦੱਸਿਆ ਕਿ ਇਹ ਸਿਖਲਾਈ ਰੋਜ਼ਾਨਾ 2 ਘੰਟੇ (ਹਰੇਕ ਟਰੇਡ ਲਈ ਦੋ ਸੈਸ਼ਨ) ਲਈ ਦਿੱਤੀ ਜਾਂਦੀ ਸੀ ਅਤੇ ਹਰੇਕ ਸੈਸ਼ਨ ਦੇ ਅੰਤ ਵਿਚ ਇੱਕ ਪ੍ਰਸ਼ਨ ਅਤੇ ਉੱਤਰ ਸੈਸ਼ਨ ਹੁੰਦਾ ਸੀ। ਸਿਖਲਾਈ ਤੋਂ ਬਾਅਦ, ਸਾਰੇ ਟ੍ਰੇਨਰਾਂ ਨੂੰ ਪ੍ਰੈਕਟੀਕਲ ਕਾਰਜ ਦਿੱਤੇ ਜਾਂਦੇ ਸਨ।
ਐਨ.ਐਸ.ਕਿਊ.ਐਫ ਸਿਖਲਾਈ ਪ੍ਰੋਗਰਾਮ ਦੇ  ਕੋਆਰਡੀਨੇਟਰ ਸ਼੍ਰੀ ਅਰੁਣ ਕੁਮਾਰ, ਨੇ ਇਸ ਸਿਖਲਾਈ ਪ੍ਰੋਗਰਾਮ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਹਰੇਕ ਸੈਸ਼ਨ ਦੀਆਂ ਵੀਡੀਓ ਰਿਕਾਰਡਿੰਗਾਂ ਐਨਐਸਕਿਊਐਫ ਪੰਜਾਬ ਦੇ  ਅਧਿਕਾਰਤ ਯੂਟਿਊਬ ਚੈਨਲ ‘ਤੇ ਪਹਿਲਾਂ ਹੀ ਅਪਲੋਡ ਕਰ ਦਿੱਤੀਆਂ ਗਈਆਂ ਹਨ। ਕਿੱਤਾਮੁਖੀ ਟ੍ਰੇਨਰ ਇਨਾਂ ਵਿਡੀਓਜ਼ ਨੂੰ ਲੋੜ ਪੈਣ ’ਤੇ ਦੇਖ ਸਕਦੇ ਹਨ ਅਤੇ ਇਸ ਤੋਂ ਪ੍ਰਾਪਤ ਗਿਆਨ ਦੀ ਵਰਤੋਂ ਨਾਲ ਆਪਣੇ ਅਧਿਆਪਨ ਦੇ ਹੁਨਰਾਂ ਵਿੱਚ ਨਿਰੰਤਰ ਸੁਧਾਰ ਕੀਤਾ ਜਾ ਸਕਦਾ ਹੈ।

 

ਡਾ: ਗੁਰਪ੍ਰੀਤ ਸਿੰਘ ਜੋਸਨ ਨੇ ਦੱਸਿਆ ਕਿ 1910 ਕਿੱਤਾਮੁਖੀ ਟ੍ਰੇਨਰਾਂ ਨੂੰ  ਯੂਟਿਊਬ ’ਤੇ ਲਾਈਵ ਸਟ੍ਰੀਮਿੰਗ ਰਾਹੀਂ ਸਿਖਲਾਈ ਦਿੱਤੀ ਗਈ ਸੀ। ਇਸ ਦੌਰਾਨ ਡਾ. ਵਿਕਾਸ ਨੇ ਮਾਸਟਰ ਟਰੇਨਰਾਂ ਦਾ ਧੰਨਵਾਦ ਕੀਤਾ ।
 ਐਨ.ਐਸ.ਕਿਊ.ਐਫ ਦੇ ਸਹਾਇਕ ਮੈਨੇਜਰ ਸ੍ਰੀ  ਅਸ਼ੀਸ਼ ਜੇਤਲੀ ਨੇ ਕਿਹਾ ਕਿ ਸੈਸ਼ਨਾਂ ਦੇ ਅਧਾਰ ‘ਤੇ ਸਿਖਲਾਈ ਦੇਣ ਵਾਲਿਆਂ ਦੀ ਆਨਲਾਈਨ ਪ੍ਰੀਖਿਆ ਵੀ ਲਈ ਜਾਏਗੀ। ਸਿਖਲਾਈ ਪੂਰੀ ਹੋਣ ਤੋਂ ਬਾਅਦ ਸਿਖਲਾਈ ਦੇਣ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਸਿਖਲਾਈ ਪ੍ਰੋਗਰਾਮ ਦੇ ਸਾਰੇ ਪ੍ਰਤੀਭਾਗੀਆਂ ਨੇ ਅਧਿਕਾਰੀਆਂ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਪ੍ਰਬੰਧਕਾਂ ਨੂੰ ਕਿੱਤਾਮੁਖੀ ਸਿਖਲਾਈ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਾਨ ਕਰਾਉਣ ਲਈ ਧੰਨਵਾਦ ਕੀਤਾ।
ਸੈਂਟਰ ਫਾਰ ਈ-ਲਰਨਿੰਗ ਐਂਡ ਟੀਚਿੰਗ ਐਕਸੀਲੈਂਸ ਦੇ ਡਾਇਰੈਕਟਰ ਡਾ. ਗੁਰਦੀਪ ਸਿੰਘ ਬੱਤਰਾ ਨੇ ਐਨ.ਐਸ.ਕਿਊ.ਐਫ ਦੀ ਟੀਮ ਅਤੇ ਉਨਾਂ ਦੀ ਟੀਮ ਆਪਸੀ ਤਾਲਮੇਲ ਦੀ ਸ਼ਲਾਘਾ ਕੀਤੀ ਅਤੇ ਵਰਕਸ਼ਾਪ ਦੇ ਸਫਲਤਾਪੂਰਵਕ ਮੁਕੰਮਲ ਹੋਣ ਲਈ ਸਾਰਿਆਂ ਨੂੰ ਵਧਾਈ ਦਿੱਤੀ ਜੋ ਕਿ ਆਪਣੇ ਆਪ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਵੱਡੀ ਪ੍ਰਾਪਤੀ ਹੈ। ਉਨਾਂ ਦੱਸਿਆ ਕਿ ਇਹ ਕੇਂਦਰ ਮਾਨਯੋਗ ਉਪ ਕੁਲਪਤੀ ਡਾ ਬੀ ਐਸ ਘੁੰਮਣ ਦੀ ਅਗਵਾਈ ਹੇਠ ਸਮਾਜ ਦੀ ਸੇਵਾ ਲਈ ਹਰ ਯਤਨ ਕਰ ਰਿਹਾ ਹੈ।
Spread the love