ਪਟਿਆਲਾ, 8 ਮਾਰਚ 2022
ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਅੰਤਰ-ਰਾਸ਼ਟਰੀ ਮਹਿਲਾ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ ਦਾ ਉਦੇਸ਼ ਔਰਤਾਂ ਨੂੰ ਘਰੇਲੂ ਬਗੀਚੀ ਅਤੇ ਪੌਸ਼ਟਿਕ ਖੁਰਾਕ ਬਾਰੇ ਜਾਣਕਾਰੀ ਦੇਣਾ ਸੀ। ਇਸ ਸਮਾਗਮ ਵਿੱਚ ਪਿੰਡ ਰੌਂਣੀ, ਕਲਿਆਣ, ਦਦਹੇੜਾ, ਬੀਬੀਪੁਰ, ਸਨੌਰ, ਸਲੇਮਪੁਰ ਜੱਟਾਂ ਤੋਂ ਕਿਸਾਨ ਬੀਬੀਆਂ, ਲੜਕੀਆਂ ਅਤੇ ਆਗਨਵਾੜੀ ਕਰਮਚਾਰਨਾਂ ਨੇ ਭਾਗ ਲਿਆ।
ਹੋਰ ਪੜ੍ਹੋ :-ਨੈਸ਼ਨਲ ਕਰੀਅਰ ਸਰਵਿਸ ਸੈਂਟਰ ਲੁਧਿਆਣਾ ਵਿਖੇ ‘ਸਵੈਮਪ੍ਰਭਾ’ ਸਮਾਗਮ ਮਨਾਇਆ ਗਿਆ
ਇਸ ਮੌਕੇ ਡਾ. ਗੁਰਕਮਲ ਕੌਰ, ਸਾਬਕਾ, ਆਯੂਰਵੈਦਿਕ ਮੈਡੀਕਲ ਅਫਸਰ, ਪਟਿਆਲਾ ਨੇ ਔਰਤਾਂ ਨਾਲ ਆਪਣੀ ਅਤੇ ਪਰਿਵਾਰ ਦੀ ਖੁਰਾਕ ਸੁਰੱਖਿਆ ਨੂੰ ਪੂਰਾ ਕਰਨ ਲਈ ਨੁਕਤੇ ਸਾਂਝੇ ਕੀਤੇ।ਡਾ. ਗੁਰਉਪਦੇਸ਼ ਕੌਰ, ਸਹਿਯੋਗੀ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕਿਸਾਨ ਬੀਬੀਆਂ ਨੂੰ ਆਪਣਾ ਹੁਨਰ ਪਛਾਣ ਕੇ ਪੰਜਾਬ ਦੀ ਦਸਤਕਾਰੀ ਜਿਵੇਂ ਕਿ ਫੁਲਕਾਰੀ, ਕਰੋਸ਼ੀਆ, ਹੱਥ ਦੀ ਬੁਣਾਈ ਆਦਿ ਕੰਮਾਂ ਨੂੰ ਵਪਾਰਕ ਪੱਧਰ ‘ਤੇ ਤੋਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਮਾਜਕ ਕੁਰੀਤੀਆਂ ਬਾਰੇ ਵੀ ਬੀਬੀਆਂ ਨੂੰ ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ।
ਸ੍ਰੀਮਤੀ ਜਸਵਿੰਦਰ ਕੌਰ ਨੇ ਔਰਤਾਂ ਨੂੰ ਆਪਣੀ ਸ਼ਖਸੀਅਤ ਨਿਖਾਰਨ ਲਈ ਪ੍ਰੇਰਿਤ ਕੀਤਾ। ਸ੍ਰੀਮਤੀ ਮਨਵਿੰਦਰ ਕੌਰ ਨੇ ਵਿਰਾਸਤੀ ਅਨਾਜਾਂ ਦੀ ਰੋਜ਼ਾਨਾ ਖੁਰਾਕ ਦੇ ਵਿਚ ਵਰਤੋਂ ਬਾਰੇ ਜਾਣਕਾਰੀ ਪੇਂਡੂ ਔਰਤਾ ਨਾਲ ਸਾਂਝੀ ਕੀਤੀ । ਅੰਤ ਵਿੱਚ ਪੇਂਡੂ ਔਰਤਾਂ ਨੇ ਸਬਜ਼ੀਆਂ ਦੀ ਕਿੱਟਾਂ ਅਤੇ ਖੇਤੀ ਸਾਹਿਤ ਵੀ ਚਾਈ- ਚਾਈ ਖਰੀਦਿਆ।