ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰੀ. ਰਵੀ ਭਗਤ ਵਲੋਂ ਦਿੱਤਾ ਸਨਮਾਨ
ਗੁਰਦਾਸਪੁਰ, 15 ਦਸੰਬਰ 2021
ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਵਲੋਂ ਕਿਸਾਨਾਂ ਦੀਆਂ ਜਿਨਸਾਂ ਦੀ ਮੰਡੀਆਂ ‘ਚ ਸੁਚਾਰੂ ਢੰਗ ਨਾਲ ਖਰੀਦ ਕਰਨ ਆਦਿ ਦੇ ਚਲਾਏ ਗਏ ਜ਼ਮੀਨ ਮੈਪਿੰਗ ਪ੍ਰੋਜੈਕਟ ਅਤੇ ਕੋਰੋਨਾਂ ਕਾਲ ਦੌਰਾਨ ਮੰਡੀਆਂ ‘ਚ ਸੀਜਜ਼ਨ ਦੌਰਾਨ ਕੀਤੇ ਗਏ ਬਿਹਤਬਰ ਪ੍ਰਬੰਧਾਂ ਬਦਲੇ ਪੰਜਾਬ ਮੰਡੀ ਬੋਰਡ ਦਫਤਰ ਮੋਹਾਲੀ ਵਿਖੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰੀ. ਰਵੀ ਭਗਤ ਆਈ.ਏ.ਐਸ. ਵਲੋਂ ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਸ੍ਰੀ. ਕੁਲਜੀਤ ਸਿੰਘ ਸੈਣੀ ਦਾ ਸਨਮਾਨ ਕੀਤਾ ਗਿਆ ਹੈ | ਇਸ ਮੌਕੇ ‘ਤੇ ਪੰਜਾਬ ਮੰਡੀ ਬੋਰਡ ਦੇ ਸੰਯੁਕਤ ਸਕੱਤਰ ਹਰਸੁਹਿੰਦਰਪਾਲ ਸਿੰਘ ਬਰਾੜ ਸਮੇਤ ਪੰਜਾਬ ਮੰਡੀ ਬੋਰਡ ਦਾ ਹੋਰ ਅਮਲਾ ਵੀ ਹਾਜ਼ਰ ਹੋਇਆ | ਇਸ ਮੌਕੇ ‘ਤੇ ਮੁੱਖ ਦਫਤਰ ਵਿਖੇ ਸ੍ਰੀ. ਸੈਣੀ ਨੂੰ ਸ੍ਰੀ. ਰਵੀ ਭਗਤ ਵਲੋਂ ਪ੍ਰਸੰਸਾ ਪੱਤਰ ਸੌਂਪਿਆ ਗਿਆ |
ਹੋਰ ਪੜ੍ਹੋ :-ਕੋਵਿਡ 19 ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਰਹੀ 50 ਹਜ਼ਾਰ ਰੁਪਏ ਐਕਸ ਗਰੇਸ਼ੀਆ ਰਾਸ਼ੀ
ਸ੍ਰੀ. ਸੈਣੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਅਮਲੇ ਵਲੋਂ ਜ਼ਮੀਨ ਮੈਪਿੰਗ ‘ਚ ਕੀਤੀ ਗਈ ਮਿਹਨਤ ਅਤੇ ਕੋਰੋਨਾਂ ਕਾਲ ਦੌਰਾਨ ਅਮਲੇ ਵਲੋਂ ਮੰਡੀਆਂ ‘ਚ ਨਿਭਾਈਆਂ ਗਈਆਂ ਚੰਗੀਆਂ ਸੇਵਾਵਾਂ ਬਦਲੇ ਪੰਜਾਬ ਮੰਡੀ ਬੋਰਡ ਵਲੋਂ ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਦਾ ਸਨਮਾਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸੂਬੇ ਪੱਧਰ ‘ਤੇ ਸਨਮਾਨ ਹੋਣਾ ਪੰਜਾਬ ਮੰਡੀ ਬੋਰਡ ਗੁਰਦਾਸਪੁਰ ਅਤੇ ਜ਼ਿਲ੍ਹੇ ਦੀਆਂ ਸਮੂੰਹ ਮਾਰਕਿਟ ਕਮੇਟੀਆਂ ਦੇ ਅਮਲੇ ਲਈ ਮਾਣ ਵਾਲੀ ਗੱਲ ਹੈ | ਸ੍ਰੀ. ਸੈਣੀ ਨੇ ਕਿਹਾ ਕਿ ਉਹ ਭਵਿੱਖ ‘ਚ ਵੀ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੀਆਂ ਮਾਰਕਿਟ ਕਮੇਟੀਆਂ ਵਿਖੇ ਕਿਸਾਨਾਂ ਦੀ ਸਹੂਲਤ ਲਈ ਬਿਹਤਰ ਪ੍ਰਬੰਧਾਂ ਲਈ ਪਾਬੰਧ ਰਹਿਣਗੇ |