ਭਾਸ਼ਾ ਵਿਭਾਗ ਗੁਰਦਾਸਪੁਰ ਵਿਖੇ ਉਰਦੂ ਦੀਆਂ ਮੁਫ਼ਤ ਜਮਾਤਾਂ ਵਿੱਚ ਚਾਹਵਾਨ ਵਿਅਕਤੀ ਦਫ਼ਤਰ ਸੰਪਰਕ ਕਰਨ: ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਕਲਸੀ

PARMJIT SINGH
ਭਾਸ਼ਾ ਵਿਭਾਗ ਗੁਰਦਾਸਪੁਰ ਵਿਖੇ ਉਰਦੂ ਦੀਆਂ ਮੁਫ਼ਤ ਜਮਾਤਾਂ ਵਿੱਚ ਚਾਹਵਾਨ ਵਿਅਕਤੀ ਦਫ਼ਤਰ ਸੰਪਰਕ ਕਰਨ: ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਕਲਸੀ

ਗੁਰਦਾਸਪੁਰ, 5 ਜਨਵਰੀ 2022

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ [ਨੈਸ਼ਨਲ ਐਵਾਰਡ] ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਵਿਖੇ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਉਰਦੂ ਦੀ ਸਿੱਖਿਆ ਦਾ ਛੇ ਮਹੀਨੇ ਦਾ ਕੋਰਸ ਜਾਰੀ ਹੈ। ਇਹ ਕੋਰਸ ਸਾਲ ਵਿੱਚ ਦੋ ਵਾਰ ਜਨਵਰੀ ਤੋਂ ਜੂਨ ਅਤੇ ਜੁਲਾਈ ਤੋਂ ਦਸੰਬਰ ਮਹੀਨੇ ਤੱਕ ਇਸੇ ਵਿਭਾਗ ਵਿੱਚ ਰੋਜ਼ਾਨਾ ਸ਼ਾਮ 5 ਤੋਂ 6 ਵਜੇ ਤੱਕ ਕਰਵਾਇਆ ਜਾਂਦਾ ਹੈ, ਜੋ ਕਿ ਪੂਰੀ ਤਰ੍ਹਾਂ  ਨਾਲ ਮੁਫ਼ਤ ਹੈ ।

ਹੋਰ ਪੜ੍ਹੋ :-ਜਿਲ੍ਹਾ ਅਤੇ ਸੈਸ਼ਨਜ਼ ਜੱਜ ਦੀ ਪ੍ਰਧਾਨਗੀ ਹੇਠ ਹੋਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਤਿਮਾਹੀ ਮੀਟਿੰਗ

ਜ਼ਿਲ੍ਹਾ  ਭਾਸ਼ਾ ਅਫ਼ਸਰ ਗੁਰਦਾਸਪੁਰ ਡਾ. ਪਰਮਜੀਤ ਸਿੰਘ ਕਲਸੀ ਨੇ ਅਪੀਲ ਕੀਤੀ ਹੈ ਕਿ ਕੋਈ ਵੀ ਆਮ ਨਾਗਰਿਕ, ਵਿਦਿਆਰਥੀ, ਸਰਕਾਰੀ ਕਰਮਚਾਰੀ, ਅਰਧ-ਸਰਕਾਰੀ ਕਰਮਚਾਰੀ ਜਾਂ ਉਰਦੂ ਸਿੱਖਣ ਦਾ ਚਾਹਵਾਨ ਦਫ਼ਤਰ ਵਿੱਚ ਆਪਣਾ ਦਾਖ਼ਲਾ ਫ਼ਾਰਮ ਜਮਾਂ  ਕਰਵਾ ਕੇ ਇਹ ਕੋਰਸ ਕਰ ਸਕਦਾ ਹੈ, ਜਿਸ ਦਾ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਾਸ ਹੋਣ ਵਾਲੇ ਸਿੱਖਿਆਰਥੀਆਂ ਨੂੰ ਸਰਟੀਫ਼ਿਕੇਟ ਵੀ ਜਾਰੀ ਕੀਤਾ ਜਾਂਦਾ ਹੈ। ਇਹ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਕਈ ਅਧਿਆਪਕਾਂ, ਵਕੀਲਾਂ, ਮਾਲ ਵਿਭਾਗ ਦੇ ਅਧਿਕਾਰੀਆਂ\ਕਰਮਚਾਰੀਆਂ ਆਦਿ ਨੇ ਇਸ ਉਰਦੂ ਦੇ ਕੋਰਸ ਦਾ ਇਸ ਦਫ਼ਤਰ ਵਿੱਚੋਂ ਲਾਹਾ ਲਿਆ ਹੈ। ਕੋਵਿਡ-19 ਦੀਆਂ ਹਦਾਇਤਾਂ ਕਾਰਨ ਹੁਣ ਇਹ ਕੋਰਸ ਆਨਲਾਈਨ ਚੱਲੇਗਾ।

Spread the love