ਭਾਸ਼ਾ ਦਫ਼ਤਰ ਫਾਜ਼ਿਲਕਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦਾ 75ਵਾਂ ਸਥਾਪਨਾ ਦਿਵਸ ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਮਨਾਇਆ ਗਿਆ

_Language Office
 ਭਾਸ਼ਾ ਦਫ਼ਤਰ ਫਾਜ਼ਿਲਕਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦਾ 75ਵਾਂ ਸਥਾਪਨਾ ਦਿਵਸ ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਮਨਾਇਆ ਗਿਆ
ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ “ਧਨੁ ਲੇਖਾਰੀ ਨਾਨਕਾ” ਨਾਲ ਕੀਤੀ ਗਈ
ਫਾਜ਼ਿਲਕਾ/ਅਬੋਹਰ 2 ਜਨਵਰੀ 2023
ਜ਼ਿਲ੍ਹਾ ਭਾਸ਼ਾ ਦਫ਼ਤਰ ਫਾਜ਼ਿਲਕਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦਾ 75ਵਾਂ ਸਥਾਪਨਾ ਦਿਵਸ ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਧੂਮਧਾਮ ਨਾਲ ਮਨਾਇਆ। ਜਿਸ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਸਾਹਿਤਕਾਰਾਂ, ਕਲਾਕਾਰਾਂ, ਲੇਖਕਾਂ, ਕਵੀਆਂ ਨੇ ਆਪਣੀ ਭਰਵੀ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ “ਧਨੁ ਲੇਖਾਰੀ ਨਾਨਕਾ” ਨਾਲ ਕੀਤੀ ਗਈ।

ਹੋਰ ਪੜ੍ਹੋ – ਰੂਪਨਗਰ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 06 ਮੈਂਬਰ 12 ਮਾਰੂ ਹਥਿਆਰਾਂ ਸਮੇਤ ਕਾਬੂ ਕੀਤੇ

ਜ਼ਿਲ੍ਹਾ ਭਾਸ਼ਾ ਅਫ਼ਸਰ ਫਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਦਾ ਸੁਆਗਤ ਕਰਦਿਆ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਬਹੁਤ ਸਾਰੀਆਂ ਸਰਗਰਮੀਆਂ ਕੀਤੀਆਂ ਜਾਂਦੀਆਂ ਹਨ। ਇਸ ਦਾ ਮਾਨਮੱਤਾ ਇਤਿਹਾਸ ਸਾਹਿਤਕਾਰਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਮਾਨਯੋਗ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ. ਮੀਤ ਹੇਅਰ ਨੇ ਸੂਬੇ ਦੇ ਸਾਰੇ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦਾ ਐਲਾਨ ਕੀਤਾ ਹੈ, ਜੋ ਕਿ ਬਹੁਤ ਸਲਾਹੁਣਯੋਗ ਕਦਮ ਹੈ। ਸਾਨੂੰ ਸਭ ਨੂੰ ਇਸ ਸ਼ੁਭ ਕਾਰਜ ਲਈ ਆਪਣੀ ਭਾਗੀਦਾਰੀ ਦੇਣੀ ਚਾਹੀਦੀ ਹੈ।
ਇਸ ਮੌਕੇ ਤੇ ਪਰਮਿੰਦਰ ਸਿੰਘ ਖੋਜ ਅਫ਼ਸਰ ਨੇ ਭਾਸ਼ਾ ਵਿਭਾਗ ਪੰਜਾਬ ਦੀਆਂ ਪ੍ਰਾਪਤੀਆਂ, ਇਤਿਹਾਸ, ਗਤੀਵਿਧੀਆਂ ਅਤੇ ਭਾਸ਼ਾ ਵਿਭਾਗ ਪੰਜਾਬ ਦੀ 75ਵੀਂ ਵਰੇਗੰਢ ਤੇ ਜਾਰੀ ਲੋਗੋ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਭਾਸ਼ਾ ਵਿਭਾਗ ਦੀ 75ਵੀਂ ਵਰੇਗੰਢ ਬਾਰੇ ਜਾਣਕਾਰੀ ਦਿੱਤੀ।ਪ੍ਰਧਾਨਗੀ ਮੰਡਲ ਵਿੱਚ ਸਾਹਿਤ ਸਭਾ ਜਲਾਲਾਬਾਦ ਦੇ ਕੁਲਦੀਪ ਬਰਾੜ, ਪ੍ਰਵੇਸ਼ ਖੰਨਾ, ਨਾਮਵਰ ਸਾਹਿਤਕਾਰ ਹਰਦੀਪ ਢਿੱਲੋਂ, ਰਜਿੰਦਰ ਮਾਜ਼ੀ, ਸ਼੍ਰੀ ਆਤਮਾ ਰਾਮ ਰੰਜਨ ਸ਼ਾਮਿਲ ਸਨ। ਡਾ. ਤਰਸੇਮ ਸ਼ਰਮਾ ਵੱਲੋਂ ਭਾਸ਼ਾ ਵਿਭਾਗ ਦੀਆ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਕਵੀਆ, ਕਹਾਣੀਕਾਰਾਂ, ਵਾਰਤਕ, ਲੇਖਕਾਂ ਦੀਆ ਰਚਨਾਵਾਂ ਨੂੰ ਇਕੱਠਾ ਕਰਨ ਬਾਰੇ ਅਤੇ ਸੱਭਿਆਚਾਰ, ਸਾਹਿਤ ਅਤੇ ਕੋਸ਼ਕਾਰੀ ਦੇ ਕਾਰਜਾਂ ਲਈ ਜ਼ਿਲ੍ਹੇ ਦੇ ਸਾਹਿਤਕਾਰਾਂ ਨੂੰ ਸਹਿਯੋਗ ਕਰਨ ਲਈ ਅਪੀਲ ਕੀਤੀ।
ਇਸ ਮੌਕੇ ਕਵੀ ਦਰਬਾਰ ਵਿੱਚ ਅਭੀਜੀਤ ਵੱਧਵਾ,  ਸੁਰਿੰਦਰ ਕੰਬੋਜ, ਹਰਮੀਤ ਮੀਤ, ਸਿਮਰਜੀਤ ਕੋਰ, ਪ੍ਰੋ: ਕਸ਼ਮੀਰ ਲੂਨਾ, ਬਲਜਿੰਦਰ ਸੰਧੂ, ਗੌਰਵ ਸ਼ਰਮਾ, ਸਤਨਾਮ ਸਿੰਘ, ਸ਼ੇਰੂ ਤਿੰਨਾ ਆਦਿ ਨੇ ਵੱਖ-ਵੱਖ ਕਵਿਤਾਵਾਂ ਸੁਣਾਈਆ।ਸੰਗੀਤਕ ਮਹਿਫ਼ਲ ਵਿੱਚ ਡਾ. ਗੁਰਬੰਸ ਰਾਹੀ, ਗੁਲਜਿੰਦਰ ਕੋਰ, ਸੁਰਿੰਦਰ  ਨਿਮਾਣਾ, ਗੁਰਤੇਜ ਬੁਰਜਾ, ਜਗਜੋਤ ਸਿੰਘ, ਤਜਿੰਦਰ ਜੀਤ ਨੇ ਆਪਣੇ ਗੀਤ ਸੁਣਾਏ।
ਭਾਸ਼ਾ ਵਿਭਾਗ ਦੀਆ ਗਤੀਵਿਧੀਆ ਵਿੱਚ ਸਹਿਯੋਗ ਕਰਨ ਅਤੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪ੍ਰੋ.ਚੰਦਰ ਅਦੀਬ, ਨਵਤੇਜ ਸਿੰਘ ਚਹਿਲ, ਨੀਰਜ ਛਾਬੜਾ, ਸੰਜੀਵ ਗਿਲਹੋਤਰਾ, ਸੰਦੀਪ ਸ਼ਰਮਾ, ਰਵਿੰਦਰ ਸਿੰਘ ਗਿੱਲ, ਰਵੀਕਾਂਤ ਮਿੱਤਲ, ਰਾਕੇਸ਼ ਰਹੇਜਾ ਭੁਪਿੰਦਰ ਸਿੰਘ, ਪ੍ਰੇਮ ਸਿਡਾਨਾ, ਹਨੀ ਉਤਰੇਜਾ, ਮਨਜਿੰਦਰ ਸਿੰਘ  ਵਿਰਕ, ਵਜੀਰ ਚੰਦ, ਵਿਕਾਸ ਕੰਬੋਜ,  ਸੁਖਬੀਰ ਸਿੰਘ, ਇੰਦਰਜੀਤ ਸਿੰਘ, ਗੁਰਸੇਵਕ ਸਿੰਘ, ਸ਼ੰਕਰ, ਆਸ਼ੂ ਗਗਨੇਜਾ ਵਿਸ਼ੇਸ਼ ਤੌਰ ਤੇ ਪਹੁੰਚੇ। ਮਹਿਮਾਨਾਂ ਤੇ ਭਾਗੀਦਾਰਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਪ੍ਰੋ. ਗੁਰਰਾਜ ਚਹਿਲ ਨੇ ਪ੍ਰਿੰਸੀਪਲ ਡਾ. ਵਿਜੇ ਗਰੋਵਰ ਡੀ.ਏ.ਵੀ.ਕਾਲਜ ਆਫ ਐਜੂਕੇਸ਼ਨ ਅਬੋਹਰ,  ਸਾਹਿਤ ਸਭਾ ਜਲਾਲਾਬਾਦ ਦੇ ਅਹੁਦੇਦਾਰਾਂ ਅਤੇ ਪਹੁੰਚੇ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
Spread the love