ਜਲੰਧਰ, 19 ਅਕਤੂਬਰ 2021
ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ’ਚ ਸੱਭਿਆਚਾਰ ਅਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਤ ਦੋ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਫਾਰਮ ਟੂਰਿਜ਼ਮ ਸਕੀਮ ਅਤੇ ਬੈਡ ਐਂਡ ਬਰੇਕਫ਼ਾਸਟ ਹੋਮਸਟੇਅ ਸਕੀਮ ਹੁਣ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਵਿਚ ਉਪਲੱਬਧ ਹੋਣਗੀਆਂ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਵਸੀਕਾ/ਨੀਵਸਾਂ ਦੀ ਮੀਟਿੰਗ
ਉਨਾਂ ਕਿਹਾ ਕਿ ਫਾਰਮ ਟੂਰਿਜ਼ਮ ਸਕੀਮ ਅਤੇ ਬੈਡ ਐਂਡ ਬਰੇਕਫ਼ਾਸਟ ਹੋਮਸਟੇਅ ਸਕੀਮ ਲਈ ਸੇਵਾ ਫ਼ੀਸ 50 ਰੁਪਏ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸੇਵਾਵਾਂ ਦੇ ਗੋਲਡ ਕੈਟਗਰੀ ਲਈ ਸਰਕਾਰੀ ਫ਼ੀਸ 5 ਹਜ਼ਾਰ ਰੁਪਏ ਤੇ ਸਿਲਵਰ ਕੈਟਾਗਰੀ ਲਈ ਸਰਕਾਰੀ ਫ਼ੀਸ 3 ਹਜ਼ਾਰ ਰੁਪਏ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਨੈਕਰਤਾ ਖੁਦ ਵੀ ਘਰ ਬੈਠ ਕੇ ਆਨਲਾਈਨ https://eservices.punjab.gov.in ’ਤੇ ਇਨਾਂ ਸੇਵਾਵਾਂ ਲਈ ਅਪਲਾਈ ਕਰ ਸਕਦਾ ਹੈ ਜਾਂ ਲੋੜੀਂਦੇ ਦਸਤਾਵੇਜ਼ ਸਮੇਤ ਜ਼ਿਲੇ ਦੇ ਸੇਵਾ ਕੇਂਦਰਾਂ ਵਿਚ ਵੀ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਬਿਨੈਕਰਤਾ ਨੂੰ ਕਿਸੇ ਵੀ ਦਫ਼ਤਰ ਵਿਚ ਕੋਈ ਵੀ ਦਸਤਵੇਜ਼ ਜਮ੍ਹਾ ਕਰਾਉਣ ਦੀ ਲੋੜ ਨਹੀਂ ਹੈ।