ਲੋਕ ਲਹਿਰਾਂ ਦੇ ਸਿਰਕੱਢ ਗਾਇਕ ਤੇ ਇਪਟਾ ਲਹਿਰ ਦੇ ਬਾਨੀਆਂ ਚੋਂ ਇੱਕ ਅਮਰਜੀਤ ਗੁਰਦਾਸਪੁਰੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਮਾਰਚ ਨੂੰ ਉੱਦੋਵਾਲੀ ਕਲਾਂ ਵਿਖੇ ਹੋਵੇਗੀ।

Amarjit Gurdaspuri Namit Paath
ਲੋਕ ਲਹਿਰਾਂ ਦੇ ਸਿਰਕੱਢ ਗਾਇਕ ਤੇ ਇਪਟਾ ਲਹਿਰ ਦੇ ਬਾਨੀਆਂ ਚੋਂ ਇੱਕ ਅਮਰਜੀਤ ਗੁਰਦਾਸਪੁਰੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਮਾਰਚ ਨੂੰ ਉੱਦੋਵਾਲੀ ਕਲਾਂ ਵਿਖੇ ਹੋਵੇਗੀ।
ਲੁਧਿਆਣਾ 1 ਮਾਰਚ 2022

ਲੋਕ ਲਹਿਰਾਂ ਦੇ ਸਿਰਕੱਢ ਗਾਇਕ ਤੇ ਇਪਟਾ ਲਹਿਰ ਦੇ ਬਾਨੀਆਂ ਚੋਂ ਇੱਕ ਅਮਰਜੀਤ ਗੁਰਦਾਸਪੁਰੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਮਾਰਚ ਨੂੰ ਉੱਦੋਵਾਲੀ ਕਲਾਂ (ਨੇੜੇ ਧਿਆਨਪੁਰ)ਵਿੱਚ ਹੋਵੇਗੀ। ਇਹ ਜਾਣਕਾਰੀ ਗੁਰਦਾਸਪੁਰੀ ਜੀ ਦੇ ਪਰਿਵਾਰਕ ਸੂਤਰਾਂ ਨੇ ਦਿੱਤੀ ਹੈ। ਉਨ੍ਹਾਂ ਦੇ ਸਪੁੱਤਰ ਤੇਜ ਬਿਕਰਮ ਸਿੰਘ ਰੰਧਾਵਾ ਨੇ ਅਮਰੀਕਾ ਤੋਂ ਤੁਰਨ ਲੱਗਿਆਂ ਫੋਨ ਤੇ ਦੱਸਿਆ ਕਿ ਉਹ ਬੁੱਧਵਾਰ ਸਵੇਰ ਤੀਕ ਪਿੰਡ ਪੁੱਜ ਜਾਣਗੇ।

ਹੋਰ ਪੜ੍ਹੇਂ :-ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦੌਰਾਨ ਬੂੰਦਾਂ ਪਿਲਾਉਣ ਦਾ ਟੀਚਾ ਪੂਰਾ: ਸਿਵਲ ਸਰਜਨ

ਭੋਗ ਤੇ ਅੰਤਿਮ ਅਰਦਾਸ ਦੁਪਹਿਰ 12 ਵਜੇ ਤੋਂ 2 ਵਜੇ ਤੀਕ ਹੋਵੇਗੀ। ਗੁਰਦਾਸਪੁਰੀ ਜੀ ਦੇ ਪ੍ਰਸ਼ੰਸਕਾਂ ਚੋਂ ਇੱਕ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਉੱਦੋਵਾਲੀ ਕਲਾਂ ਦੇ ਖੇਤਾਂ ਵਿੱਚ ਹੀ ਅਮਰਜੀਤ ਗੁਰਦਾਸਪੁਰੀ ਜੀ ਦਾ ਨਖਾਸੂ ਨਾਲ਼ੇ ਕੰਢੇ ਡੇਰਾ ਹੈ। ਭੋਗ ਏਥੇ ਹੀ ਪਾਇਆ ਜਾ ਰਿਹਾ ਹੈ। ਉੱਦੋਵਾਲੀ ਪੁੱਜਣ ਲਈ ਬਰਾਸਤਾ ਕਾਲਾ ਅਫਗਾਨਾ ਤੇ ਬਰਾਸਤਾ ਕੋਟਲੀ ਸੂਰਤ ਮੱਲ੍ਹੀ ਵੀ ਪਹੁੰਚਿਆ ਜਾ ਸਕਦਾ ਹੈ।