ਜਿਲ੍ਹਾ ਚੋਣ ਅਧਿਕਾਰੀ ਨੇ ਜਿਲੇ੍ਹ ਵਿੱਚ ਪ੍ਰਾਜੈਕਟ ਸਨਮਾਨ ‘‘ਆਓ ਵੋਟ ਪਾਉਣ ਚੱਲੀਏ’’ ਕੀਤਾ ਲਾਂਚ

Project Honors
ਜਿਲ੍ਹਾ ਚੋਣ ਅਧਿਕਾਰੀ ਨੇ ਜਿਲੇ੍ਹ ਵਿੱਚ ਪ੍ਰਾਜੈਕਟ ਸਨਮਾਨ ‘‘ਆਓ ਵੋਟ ਪਾਉਣ ਚੱਲੀਏ’’ ਕੀਤਾ ਲਾਂਚ
ਵਿਧਾਨ ਸਭਾ ਚੋਣਾ 2022
ਵੋਟਾਂ ਦੌਰਾਨ ਵਧਾਈ ਜਾਵੇਗੀ ਲੋਕਾਂ ਦੀ ਭਾਗੀਦਾਰੀ
ਦਿਵਆਂਗ ਵੋਟਰਾਂ ਲਈ ਹਰ ਬੂਥ ਤੇ ਰੈਂਪ ਅਤੇ ਵੀਲ ਚੇਅਰ ਦੀ ਸੁਵਿਧਾ ਹੋਵੇਗੇ ਉਪਲਬੱਧ

ਅੰਮ੍ਰਿਤਸਰ, 19 ਜਨਵਰੀ 2022

ਜਿਲ੍ਹਾ ਚੋਣ ਅਧਿਕਾਰੀ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਵਿਧਾਨ ਸਭਾ ਚੋਣਾ 2022 ਦੌਰਾਨ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਅੱਜ ਇਕ ਨਿਵੇਕਲੇ ਪ੍ਰਾਜੈਕਟ ਸਨਮਾਨ ਦੀ ਸ਼ੁਰੂਆਤ ਕੀਤੀ। ਪ੍ਰਾਜੈਕਟ ਸਨਮਾਨ ‘‘ਆਓ ਵੋਟ ਪਾਉਣ ਚੱਲੀਏ’’ ਨੂੰ ਲਾਂਚ ਕਰਦਿਆਂ ਸ੍ਰ ਖਹਿਰਾ ਨੇ ਦੱਸਿਆ ਕਿ ਇਸ ਦਾ ਮੁੱਖ ਮਕਸਦ 18 ਸਾਲ ਦੀ ਉਮਰ ਵਾਲੇ ਨੌਜਵਾਨ ਵੋਟਰ ਜਿੰਨਾਂ ਨੇ ਪਹਿਲੀ ਵਾਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਹੈਉਹ ਆਪਣੇ ਨਾਲ ਦਿਵਆਂਗ ਵੋਟਰਾਂ ਅਤੇ 80 ਸਾਲ ਤੋਂ ਵੱਧ ਬਜੁਰਗਾਂ ਨੂੰ ਵੋਟ ਪਾਉਣ ਲਈ ਨਾਲ ਲੈ ਕੇ ਜਾਣਜਿਸ ਨਾਲ ਜਿਥੇ ਵੋਟਰ ਫੀਸਦੀ ਵਿੱਚ ਵਾਧਾ ਹੋਵੇਗਾ ਉਥੇ ਦਿਵਆਂਗ ਅਤੇ ਬਜੁਰਗ ਵੋਟਰ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ।

ਹੋਰ ਪੜ੍ਹੋ :-ਵੈਕਸੀਨੇਸ਼ਨ ਅਤੇ ਕੋਵਿਡ ਸੈਂਪਲਾਂ ਲਈ ਲੋਕ ਸਿਹਤ ਵਿਭਾਗ ਦਾ ਕਰਨ ਸਹਿਯੋਗ – ਡਾ ਸਰਬਿੰਦਰ ਸਿੰਘ

ਸ੍ਰ ਖਹਿਰਾ ਨੇ ਦੱਸਿਆ ਕਿ ਇਸ ਤਰ੍ਹਾਂ ਨੌਜਵਾਨਾਂ ਅੰਦਰ ਵੀ ਵੋਟ ਪਾਉਣ ਦੀ ਭਾਵਨਾ  ਉਜਾਗਰ ਹੋਵੇਗੀ ਅਤੇ ਜੇਕਰ ਉਸਦੇ ਕੋਈ ਆਂਢ-ਗੁਆਂਢ ਦਿਵਆਂਗ ਜਾਂ ਬਜੁਰਗ ਵੋਟਰ ਹੈ ਤਾਂ ਉਹ ਵੀ ਆਪਣੇ ਵੋਟ ਪਾਉਣ ਸਬੰਧੀ ਆਪਣੇ ਵਿਚਾਰ ਉਸ ਨਾਲ ਸਾਂਝੇ ਕਰ ਸਕੇਗਾ।  ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜਿਲੇ੍ਹ ਦੇ ਸਾਰੇ ਬੂਥਾਂ ਤੇ ਦਿਵਆਂਗ ਵੋਟਰਾਂ ਲਈ ਰੈਂਪਵੀਲ ਚੇਅਰਪੀਣ ਵਾਲਾ ਪਾਣੀਪਾਖਾਨਾਪਾਰਕਿੰਗ ਦੀ ਸੁਵਿਧਾ ਆਦਿ ਮੁਹੱਈਆ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਪੀ:ਡਬਲਿਯੂ:ਡੀ ਲਈਅਨ ਅਫਸਰ ਵੱਲੋਂ ਹਰੇਕ ਬੂਥ ਦੀ ਫਿਜੀਕਲ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਅਤੇ ਜਿੰਨਾਂ ਬੂਥਾਂ ਤੇ ਕੁਝ ਕਮੀਆਂ ਹਨ ਨੂੰ ਦੂਰ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਿਵਆਂਗ ਵੋਟਰਾਂ ਨੂੰ ਪਾਉਣ ਲਈ ਉਨ੍ਹਾਂ ਦੀ ਸੁਵਿਧਾ ਅਨੁਸਾਰ ਵਾਹਨ ਵੀ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਨੇ ਸਮੂਹ ਨੋਡਲ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਦਿਵਆਂਗ ਵੋਟਰਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀਪਾਖਾਨਾ ਆਦਿ ਦੇ ਚਿੰਨ ਜਰੂਰ ਲਗਾਏ ਜਾਣ ਤਾਂ ਜੋ ਉਨ੍ਹਾਂ ਨੂੰ ਬੂਥ ਅੰਦਰ ਜਾਣ ਸਮੇਂ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੀਟਿੰਗ ਵਿੱਚ ਜਿਲ੍ਹਾ ਸਮਾਜਿਕ ਤੇ ਸੁਰੱਖਿਆ ਅਫਸਰ ਸ੍ਰ ਅਸੀਸ ਇੰਦਰ ਸਿੰਘਜਿਲ੍ਹਾ ਭਲਾਈ ਅਫਸਰ ਸ੍ਰੀ ਪਲਵ ਸ਼ੇ੍ਰਸ਼ਟਪੀ:ਡਬਲਿਯੂ:ਡੀ ਮੈਂਬਰ ਐਡਵਾਈਜਰੀ ਕਮੇਟੀ ਸ੍ਰੀ ਦਵਿੰਦਰ ਸਿੰਘਕੁਆਰਡੀਨੇਟਰ ਸ੍ਰ ਧਰਮਿੰਦਰ ਸਿੰਘਕੁਆਰਡੀਨੇਟਰ ਅਮਨਪ੍ਰੀਤ ਕੌਰਚੋਣ ਕਾਨੂੰਗੋਸੌਰਵ ਖੋਸਲਾਸੀ:ਡੀ;ਪੀ:ਓ ਮੀਨਾ ਦੇਵੀਸ੍ਰ ਜਸਬੀਰ ਸਿੰਘ ਗਿਲ੍ਹ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।

ਜਿਲ੍ਹਾ ਚੋਣ ਅਧਿਕਾਰੀ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਪ੍ਰਾਜੈਕਟ ਸਨਮਾਨ ‘‘ਆਓ ਵੋਟ ਪਾਉਣ ਚੱਲੀਏ’’ ਲਾਂਚ ਕਰਦੇ ਹੋਏ। ਨਾਲ ਨਜਰ ਆ ਰਹੇ ਹਨ ਪੀ:ਡਬਲਿਯੂ:ਡੀ ਮੈਂਬਰ ਐਡਵਾਈਜਰੀ ਕਮੇਟੀ ਸ੍ਰੀ ਦਵਿੰਦਰ ਸਿੰਘ।

Spread the love