ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਤਹਿਤ ਮੌਕੇ ‘ਤੇ ਕੀਤੀ ਜਾਵੇਗੀ ਰਜਿਸਟਰੇਸ਼ਨ
ਜਲੰਧਰ, 22 ਅਕਤੂਬਰ 2021
ਲੀਡ ਡਿਸਟ੍ਰਿਕਟ ਮੈਨੇਜਰ, ਜਲੰਧਰ ਜੈ ਭੂਸ਼ਣ ਨੇ ਦੱਸਿਆ ਕਿ 25 ਅਕਤੂਬਰ ਨੂੰ ਸਵੇਰੇ 11.00 ਵਜੇ ਦੇਸ਼ ਭਗਤ ਯਾਦਗਾਰ ਹਾਲ, ਨੇੜੇ ਬੀ.ਐਮ.ਸੀ. ਚੌਕ ਵਿਖੇ ਕਰਜ਼ਾ ਯੋਜਵਾਨਾਂ ਦੇ ਮਨਜ਼ੂਰੀ ਪੱਤਰ ਵੰਡਣ ਸਬੰਧੀ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ।
ਹੋਰ ਪੜ੍ਹੋ :-‘ਕੋਰੋਨਾ ਕਾਲ’ ‘ਚ ਕਿਸਾਨਾਂ ਦਾ ਆਰਥਿਕਤਾ ਲਈ ਵੱਡਾ ਯੋਗਦਾਨ – PM ਮੋਦੀ
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਜਲੰਧਰ ਦੇ ਸਾਰੇ ਬੈਂਕ ਭਾਗ ਲੈਣਗੇ ਅਤੇ ਵੱਖ-ਵੱਖ ਕਰਜ਼ਾ ਯੋਜਨਾਵਾਂ ਲਈ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਤਕਸੀਮ ਕੀਤੇ ਜਾਣਗੇ। ਇਸ ਤੋਂ ਇਲਾਵਾ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਤਹਿਤ ਰਜਿਸਟਰੇਸ਼ਨ ਵੀ ਮੌਕੇ ‘ਤੇ ਹੀ ਕਰਵਾਈ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਰਿਟੇਲ ਐਡਵਾਂਸ, ਪੀਐਮ-ਕਿਸਾਨ ਅਤੇ ਹੋਰ ਖੇਤੀ ਉਤਪਾਦ ਅਤੇ ਐਮ.ਐਸ.ਐਮ.ਈ. ਐਡਵਾਂਸ, ਸਮਾਜਿਕ ਸੁਰੱਖਿਆ ਯੋਜਨਾਵਾਂ, ਵਿੱਤੀ ਸਾਖਰਤਾ ਅਤੇ ਡਿਜੀਟਲ ਉਤਪਾਦਾਂ ਦਾ ਪ੍ਰਚਾਰ-ਪਸਾਰ ਪ੍ਰੋਗਰਾਮ ਦੇ ਮੁੱਖ ਬਿੰਦੂ ਹੋਣਗੇ।
ਉਨ੍ਹਾਂ ਵੱਡੀ ਗਿਣਤੀ ਗਾਹਕਾਂ ਨੂੰ ਸ਼ਿਰਕਤ ਕਰਨ ਦਾ ਸੱਦਾ ਦਿੰਦਿਆਂ ਇਸ ਸਮਾਗਮ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।