ਪਿਤਾ ਦੇ ਕਾਤਲ ਨੂੰ ਉਮਰ ਕੈਦ

Madam Jitinder Kaur
ਪਿਤਾ ਦੇ ਕਾਤਲ ਨੂੰ ਉਮਰ ਕੈਦ

ਫਾਜਿ਼ਲਕਾ, 23 ਦਸੰਬਰ 2022

ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਕਤਲ ਦੇ ਇਕ ਮਾਮਲੇ ਵਿਚ ਦੋਸ਼ੀ ਨੂੰ ਉਮਰ ਕੈਦ ਅਤੇ 10 ਹਜਾਰ ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਸਾਲ 2021 ਵਿਚ ਰਛਪਾਲ ਸਿੰਘ ਵਾਸੀ ਲੱਲਾ ਬਸਤੀ, ਜਲਾਲਾਬਾਦ ਨੇ ਆਪਣੇ ਪਿਤਾ ਕ੍ਰਿਪਾਲ ਸਿੰਘ ਦਾ ਹੀ ਕਤਲ ਕਰ ਦਿੱਤਾ ਸੀ। ਇਸ ਸਬੰਧੀ ਥਾਣਾ ਸਿਟੀ ਜਲਾਲਾਬਾਦ ਵਿਚ ਐਫਆਈਆਰ ਨੰਬਰ 171 ਮਿਤੀ 26 ਜ਼ੁਲਾਈ 2021 ਅਧੀਨ ਧਾਰਾ 302 ਦਰਜ ਕੀਤੀ ਗਈ ਸੀ।ਇਸ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੇ ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ 22 ਦਸੰਬਰ ਨੂੰ ਸੁਣਾਏ ਫੈਸਲੇ ਵਿਚ ਦੋਸੀ਼ ਨੂੰ ਉਮਰ ਕੈਦ ਅਤੇ 10 ਹਜਾਰ ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ ਹੈ।ਜ਼ੁਰਮਾਨਾ ਅਦਾ ਨਾ ਕਰਨ ਤੇ ਦੋਸ਼ੀ ਨੂੰ ਇਕ ਸਾਲ ਹੋਰ ਕੈਦ ਭੁਗਤਨੀ ਪਵੇਗੀ।

ਹੋਰ ਪੜ੍ਹੋ – ਰਾਜਿੰਦਰ ਕੌਰ ਦੁਆਰਾ ਰਚਿਤ ਪੁਸਤਕ ‘ਕਨ੍ਹੇੜੀ ਚੜ੍ਹੇ ਵਰ੍ਹੇ’ ਲੋਕ ਅਰਪਣ ‘ਤੇ ਵਿਚਾਰ ਚਰਚਾ

Spread the love