ਡੀ.ਬੀ.ਈ.ਈ. ਵੱਲੋਂ ਸਵੈ-ਰੋਜ਼ਗਾਰ ਲਈ ਲੋਨ ਮੇਲਾ 29 ਨੂੰ

Awareness camp held at DIC Kulgam
ਉਮੀਦਵਾਰਾਂ ਲੋਨ ਮੇਲੇ ‘ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ  – ਡਿਪਟੀ ਡਾਇਰੈਕੈਟਰ ਮਿਨਾਕਸ਼ੀ ਸ਼ਰਮਾ
ਲੁਧਿਆਣਾ, 22 ਅਪ੍ਰੈਲ 2022
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਸੀ.ਈ.ਓ. ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਲੁਧਿਆਣਾ ਦੀ ਅਗਵਾਈ ਹੇਠ 29 ਅਪ੍ਰੈਲ, 2022 ਦਿਨ ਸੁ਼ੱਕਰਵਾਰ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪ੍ਰਤਾਪ ਚੌਂਕ, ਲੁਧਿਆਣਾ ਵਿਖੇ ਸਵੈ-ਰੋਜ਼ਗਾਰ (ਲੋਨ ਮੇਲਾ) ਲਗਾਇਆ ਜਾ ਰਿਹਾ ਹੈ।

ਹੋਰ ਪੜ੍ਹੋ :-ਸ਼ਹਿਰਾਂ ਵਿਚ ਸਫਾਈ ਸਮੇਤ ਹੋਰ ਬੁਨਿਆਦੀ ਸਹੁਲਤਾਂ ਮੁਹਈਆ ਕਰਵਾਉਣ ਦੇ ਨਿਰਦੇਸ਼

ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਨੇ ਲੋਨ ਮੇਲੇ ਸਬੰਧੀ ਵਿਸਥਾਰਨ ਨਾਲ ਦੱਸਿਆ ਕਿ ਇਸ ਲੋਨ ਮੇਲੇ ਵਿੱਚ ਐਗਰੀਕਲਚਰ ਵਿਭਾਗ, ਹੋਰਟੀਕਲਚਰ ਵਿਭਾਗ, ਫਿਸ਼ਰੀ ਵਿਭਾਗ, ਐਸ.ਸੀ ਕਾਰਪੋਰੇਸ਼ਨ, ਬੀ.ਸੀ ਕਾਰਪੋਰੇਸ਼ਨ, ਕ੍ਰਿਸ਼ੀ ਵਿਗਿਆਨ ਕੇਂਦਰ, ਲੀਡ ਜਿਲਾ ਮੈਨੇਜਰ (LDM), ਡੇਅਰੀ ਡਿਵਲਪਮੈਂਟ ਵਿਭਾਗ ਭਾਗ ਲੈ ਰਹੇ ਹਨ।

ਮਿਸ ਸੁਖਮਨ ਮਾਨ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਲੁਧਿਆਣਾ ਵਲੋਂ ਕਿਹਾ ਗਿਆ ਕਿ ਇਸ ਲੋਨ ਮੇਲੇ ਵਿੱਚ ਇਨ੍ਹਾਂ ਵਿਭਾਗਾਂ ਵਲੋਂ ਲੋਨ ਸਕੀਮਾਂ, ਲੋਨ ਲੈਣ ਲਈ ਯੋਗਤਾ ਬਾਰੇ, ਲੋਨ ਅਮਾਉਟਸ, ਸਰਕਾਰੀ ਸਬਸਿਡੀ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਵੱਲੋਂ  ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਲੋਨ ਮੇਲੇ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਉਨ੍ਹਾਂ ਨੌਜ਼ਵਾਨਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਉਹ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰ ਕੇ ਮਾਲਕ ਬਣਨ ਅਤੇ ਹੋਰਨਾਂ ਨੂੰ ਵੀ ਰੋਜ਼ਗਾਰ ਪ੍ਰਦਾਨ ਕਰਨ।