ਅੰਮ੍ਰਿਤਸਰ 19 ਅਕਤੂਬਰ 2021
ਮੁੱਖ ਅਫ਼ਸਰ ਥਾਣਾ ਸਦਰ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਮੁਦਈਆ ਕ੍ਰਿਸ਼ਨਾ ਪਤਨੀ ਲੇਟ ਮਦਨ ਲਾਲ ਵਾਸੀ ਮਕਾਨ ਨੰਬਰ 964 ਗਲੀ ਨੰਬਰ 05 ਕਬੀਰ ਨਗਰ ਤੁੰਗਬਾਲਾ ਮਜੀਠਾ ਰੋਡ ਅੰਮ੍ਰਿਤਸਰ ਦੇ ਬਿਆਨ ਪਰ ਦਰਜ ਰਜਿਸਟਰ ਹੋਇਆ ਕਿ ਉਸਦੇ ਲੜਕੇ ਅਰੁਨ ਕੁਮਾਰ ਦੀ ਦੁਸਰੀ ਸ਼ਾਦੀ ਕਾਜਲ ਪੁੱਤਰੀ ਕਾਲਾ ਵਾਸੀ ਇਸਲਾਮਾਬਾਦ ਨਾਲ ਹੋਈ ਸੀ। ਉਸਦੀ ਨੂੰਹ ਨੇ ਅਨੁਪ ਸਿੰਘ, ਗੁਰਪ੍ਰੀਤ ਸਿੰਘ ਤੇ ਮਨਪ੍ਰੀਤ ਦੇ ਖਿਲਾਫ ਮੁਕੱਦਮਾ ਨੰਬਰ57 ਮਿਤੀ 28-3-2017 ਜੁਰਮ 376-ਡੀ, 120-ਬੀ ਭ:ਦ ਥਾਣਾ ਸੀ ਡਵੀਜਨ ਦਰਜ ਰਜਿਸਟਰ ਕਰਵਾਇਆ ਸੀ।
ਹੋਰ ਪੜ੍ਹੋ :-ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਸਬੰਧੀ ਐਸ.ਡੀ.ਐਮ ਵੱਲੋਂ ਕੀਤੀ ਗਈ ਮੀਟਿੰਗ
ਮਿਤੀ 06-02-2018 ਨੂੰ ਉਸਦੀ ਨੂੰਹ ਕਾਜਲ ਘਰੋਂ ਘਰੇਲੂ ਸਮਾਨ ਲੈਣ ਗਈ ਘਰ ਵਾਪਸ ਨਹੀਂ ਆਈ ਅਤੇ ਨਾ ਹੀ ਅੱਜ ਤੱਕ ਇਸ ਬਾਰੇ ਕੋਈ ਪਤਾ ਲਗਾ ਹੈ ਜੇਕਰ ਕਾਜਲ ਉਕਤ ਬਾਰੇ ਕਿਸੇ ਵਿਅਕਤੀ ਕੋਲ ਕੋਈ ਜਾਣਕਾਰੀ ਹੋਵੇ ਤਾਂ ਮੁੱਖ ਅਫ਼ਸਰ ਥਾਣਾ ਸਦਰ ਅੰਮ੍ਰਿਤਸਰ ਦੇ ਨੰਬਰ 97811-30209 ਅਤੇ ਮੁੱਖ ਮੁਨਸ਼ੀ ਥਾਣਾ ਸਦਰ ਅੰਮ੍ਰਿਤਸਰ ਦੇ ਨੰਬਰ 84277-33466 ਨੰਬਰ ਤੇ ਇਤਲਾਹ ਦਿੱਤੀ ਜਾਵੇ। ਕਾਜਲ ਉਕਤ ਬਾਰੇ ਜੋ ਕੋਈ ਇਤਲਾਹ ਦੇਵੇਗਾ ਉਸ ਵਿਅਕਤੀ ਨੂੰ ਵਾਜਬ ਇਨਾਮ ਦਿੱਤਾ ਜਾਵੇਗਾ। ਇਤਲਾਹ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਪੁਲਿਸ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਕਾਜਲ ਦੀ ਉਮਰ ਕਰੀਬ 25-26 ਸਾਲ, ਕੱਦ 5 ਫੁੱਟ 1 ਇੰਚ, ਰੰਗ ਗੋਰਾ, ਸਲਵਾਰ ਕਮੀਜ ਪਾਈ ਹੋਈ ਹੈ।
ਕੈਪਸ਼ਨ : ਫੋਟੋ