ਲੁਧਿਆਣਾ 31 ਮਈ 2021 (ਨਾਗਪਾਲ/ਵਡੇਰਾ) ਅੱਜ ਸ਼ਹਿਰ ਦੀ ਅਸ਼ਵਨੀ ਐਂਡ ਐਸੋਸੀਏਟਸ ਆਰਗੇਨਾਈਜੇਸ਼ਨ ਵਲੋਂ ਉਨ੍ਹਾਂ ਦੇ ਲੁਧਿਆਣਾ ਸਥਿਤ ਦਫਤਰ ਵਿਖੇ ਪੰਜਾਬ ਵਿੱਚ ਕੋਰੋਨਾ ਦੀ ਮਾਹਾਮਾਰੀ ਦੇ ਪ੍ਰਕੋਪ ਨੂੰ ਠੱਲ ਪਾਉਣ ਦੇ ਉਪਰਾਲੇ ਵਜੋੰ ਕੋਵਿਡ 19 ਦੀ ਵੈਕਸੀਨੇਸ਼ਨ ਕੈਂਪ ਦਾ ਆਯੋਜਿਤ ਕੀਤਾ ਗਿਆ। ਵਰਨਣਯੋਗ ਹੈ ਕਿ ਅਸ਼ਵਨੀ ਕੁਮਾਰ (ਪਾਰਟਨਰ ਅਸ਼ਵਨੀ ਐਂਡ ਐਸੋਸੀਏਟ ) ਨੇ ਆਪਣੇ ਸੰਦੇਸ਼ ਦੌਰਾਨ ਕਿਹਾ ਕਿ ਅੱਜੋਕੇ ਸਮੇੰ ਸਾਨੂੰ ਸੱਭ ਤੋਂ ਵੱਡੀ ਜਰੂਰਤ ਹੈ ਕੋਵਿਡ 19 ਦੇ ਨਾਲ ਮੁਕਾਬਲਾ ਕਰਨ ਦੀ। ਇਸ ਲਈ ਕੁੱਝ ਗੱਲਾਂ ਮੈਂ ਸਾਂਝੀਆਂ ਕਰਾਂਗਾ। ਇਸ ਵਕਤ ਸਾਨੂੰ ਲੋੜ ਹੈ ਆਤਮ ਵਿਸ਼ਵਾਸ, ਸ਼ੁਧ ਖਾਣਾ ਜੋ ਸਾਡੀ ਇਮਿਊਟੀ ਪਾਵਰ ਨੂੰ ਵਧਾਵੇ ਅਤੇ ਕੋਵਿਡ 19 ਦੀ ਵੈਕਸੀਨੇਸ਼ਨ ਦੀ ਜੋ ਕਿ ਕੋਰੋਨਾ ਨਾਲ ਲੜਨ ਦਾ ਮਜ਼ਬੂਤ ਸ਼ਸਤਰ ਹੈ। ਮੈਂ ਸੱਭ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਅਸੀਂ ਮਿਲ ਕੇ ਹੰਭਲਾ ਮਾਰੀਏ ਕਿ ਸਾਡੇ ਆਸ ਪਾਸ ਕੋਈ ਵੀ ਸਖਸ਼ ਜੋ 18 ਤੋਂ 60 ਸਾਲ ਉਮਰ ਦਾ ਹੈ ਇਸ ਵੈਕਸੀਨ ਤੋਂ ਵਾਂਝਾ ਰਹਿ ਕੋ ਕੋਰੋਨਾ ਜਿਹੀ ਭਿਆਨਕ ਬਿਮਾਰੀ ਦੀ ਚਪੇਟ ਵਿੱਚ ਨਾ ਆਵੇ।
ਉਨ੍ਹਾਂ ਇਸ ਮੌਕੇ ਦਯਾਨੰਦ ਮੈਡੀਕਲ ਕਾਲਜ , ਹੀਰੋ ਹਰਟ ਸੈਂਟਰ ਦੀ ਪੂਰੀ ਟੀਮ ਦਾ ਇਸ ਵੈਕਸੀਨੇਸ਼ਨ ਕੈਂਪ ਚ ਸਹਿਯੋਗ ਕਰ ਸਫਲ ਬਣਾਇਆ ਦਾ ਆਪਣੇ ਆਪਣੀ ਪੂਰੀ ਟੀਮ ਦੀਆਂ ਦਿਲ ਦੀ ਗਹਿਰਾਈਆਂ ਤੋਂ ਇਸ ਮਾਨਵ ਭਲਾਈ ਦੀ ਸੇਵਾ ਲਈ ਧੰਨਵਾਦ ਪ੍ਰਗਟ ਕੀਤਾ।ਇਸ ਮੌਕੇ ਵੱਡੀ ਗਿਣਤੀ ਚ ਮੌਜੂਦ ਸਾਥੀਆਂ ਤੇ ਪਰਿਵਾਿਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਖੁਦ ਵੀ ਵੈਕਸਿਨ ਲਗਵਾਈ।