ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਵਰ ਨੇ ਵਾਰਡ ਨੰਬਰ 63 ਵਿੱਚ ‘ਹਰ ਘਰ ਪੱਕੀ ਛੱਤ’ ਮੁਹਿੰਮ ਅਧੀਨ ਚੈੱਕ ਵੰਡੇ।

DAWAR
ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਵਰ ਨੇ ਵਾਰਡ ਨੰਬਰ 63 ਵਿੱਚ ‘ਹਰ ਘਰ ਪੱਕੀ ਛੱਤ’ ਮੁਹਿੰਮ ਅਧੀਨ ਚੈੱਕ ਵੰਡੇ।
ਲੁਧਿਆਣਾ,3 ਜਨਵਰੀ 2022

ਲੁਧਿਆਣਾ ਸੈਂਟਰਲ ਦੇ ਵਿਧਾਇਕ ਸ਼੍ਰੀ ਸੁਰਿੰਦਰ ਕੁਮਾਰ ਡਾਵਰ ਜੀ ਨੇ ਵਾਰਡ ਨੰਬਰ 63 ਵਿੱਚ 250 ਪਰਿਵਾਰਾਂ ਨੂੰ 12000 ਰੁਪਏ ਦੇ ਚੈੱਕ ਵੰਡੇ।

ਹੋਰ ਪੜ੍ਹੋ :-ਰਾਘਵ ਚੱਢਾ ਨੇ ਕਿਹਾ- ਪੰਜਾਬੀ ਦੀ ਇਕ ਕਹਾਵਤ  ਹੈ ਕਿ ਸਾਇਕਲ ਦਾ ਵੀ ਸਟੈਂਡ ਹੁੰਦਾ ਹੈ, ਪਰ ਸਿੱਧੂ ਦਾ ਕੋਈ ‘ਸਟੈਂਡ’ ਨਹੀਂ

ਸ੍ਰੀ ਡਾਵਰ ਨੇ ਕਿਹਾ ਕਿ ਵਾਰਡ ਦੇ ਲੋਕਾਂ ਉਨ੍ਹਾਂ ਦੇ ਭਰਾ ਵਾਂਗ ਹਨ ਅਤੇ ਉਹ ਉਨ੍ਹਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

ਇਕ ਨਿਵਾਸੀ ਨੇ ਕਿਹਾ ਕਿ “ਸਾਡੇ ਵਿੱਚੋਂ ਬਹੁਤ ਸਾਰੇ ਚੈੱਕ ਪ੍ਰਾਪਤ ਕਰਨ ਲਈ ਖੁਸ਼ ਅਤੇ ਰਾਹਤ ਮਹਿਸੂਸ ਕਰ ਰਹੇ ਹਨ,ਘਰਾਂ ਦੀਆਂ ਪੱਕੀਆਂ ਛੱਤਾਂ ਨਾਲ ਅਸੀਂ ਅਤੇ ਸਾਡੇ ਬੱਚੇ ਹੋਰ ਵਧੇਰੇ ਸੁਰੱਖਿਅਤ ਰਹਿਣਗੇ।”

ਇਸ ਮੌਕੇ ਬੱਲੂ, ਪਿੰਕੀ ਅਰੋੜਾ, ਰਾਜ ਰਾਣੀ, ਸੰਤੋਸ਼ ਰਾਣੀ, ਦਲੀਪ ਕੁਮਾਰ, ਤੋਤਾ, ਨਾਗਰ ਆਦਿ ਹਾਜ਼ਰ ਸਨ |