ਲੁਧਿਆਣਾ (ਦਿਹਾਤੀ) ਪੁਲਿਸ 22-23 ਮਾਰਚ ਨੂੰ ਸ਼ਹੀਦੀ ਦਿਵਸ ਸਾਈਕਲ ਰਾਈਡ 2022 ਦਾ ਆਯੋਜਨ ਕਰੇਗੀ – ਡਾ ਕੇਤਨ ਪਾਟਿਲ ਬਾਲੀਰਾਮ ਐਸ.ਐਸ.ਪੀ, ਲੁਧਿਆਣਾ (ਦਿਹਾਤੀ)

Ludhiana (Rural) police to organise Martyrs Day Cycle Ride 2022 on March 22-23: SSP Dr Ketan Patil Baliram
Ludhiana (Rural) police to organise Martyrs Day Cycle Ride 2022 on March 22-23: SSP Dr Ketan Patil Baliram
ਸਾਰੇ ਸਾਈਕਲਿੰਗ ਪ੍ਰੇਮੀਆਂ ਨੂੰ ਕੀਤੀ ਅਪੀਲ, ਰੈਲੀ ‘ਚ ਵੱਧ ਚੜ੍ਹ ਕੇ ਲੈਣ ਹਿੱਸਾ

ਜਗਰਾਉਂ (ਲੁਧਿਆਣਾ), 20 ਮਾਰਚ 2022

ਡਾ ਕੇਤਨ ਪਾਟਿਲ ਬਾਲੀਰਾਮ, ਆਈ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਦੀ ਸੁਚੱਜੀ ਅਗਵਾਈ ਅਧੀਨ ਲੁਧਿਆਣਾ(ਦਿਹਾਤੀ) ਪੁਲਿਸ ਵੱਲੋਂ ਕਮਿਉਨਿਟੀ ਪੁਲਿਸਿੰਗ ਅਧੀਨ ਮਿਤੀ 22 ਅਤੇ 23 ਮਾਰਚ 2022 ਨੂੰ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ 23 ਮਾਰਚ, 2022 ਨੂੰ ਸ਼ਹੀਦੀ ਦਿਹਾੜੇ ਤੇ ਸ਼ਰਧਾਜਲੀ ਭੇਂਟ ਕਰਨ ਲਈ ਮਿਤੀ 22.03.2022 ਨੂੰ ਜਗਰਾਂਉ ਤੋਂ ਹੁਸੈਨੀਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੱਕ ਸਾਈਕਲ ਰੈਲੀ ਦਾ ਅਯੋਜਨ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ :- ਫਾਜ਼ਿਲਕਾ ਦੇ ਪਿੰਡ ਲੱਖੇ ਕੇ ਉਤਾੜ ਵਿੱਚ ਮਿਲੀ ਲਵਾਰਿਸ ਬੱਚੀ  

ਉਨ੍ਹਾਂ ਸਾਈਕਲ ਰੈਲੀ ਦਾ ਰੂਟ ਪਲਾਨ ਸਾਂਝਾ ਕਰਦਿਆਂ ਦੱਸਿਆ ਕਿ ਇਹ ਸਾਈਕਲ ਰੈਲੀ ਮਿਤੀ 22.03.2022 ਨੂੰ ਸਵੇਰੇ 07:00 ਵਜੇ ਆਰੰਭ ਹੋਵੇਗੀ ਜੋਕਿ ਪੁਲਿਸ ਲਾਈਨ ਲੁਧਿਆਣਾ (ਦਿਹਾਤੀ) ਤੋਂ ਨੇੜੇ ਗੁਰਦੁਆਰਾ ਬਾਬਾ ਜੋਗੀ ਪੀਰ ਪਿੰਡ ਕਿਲੀ ਚਹਿਲ (12 ਕਿਲੋਮੀਟਰ) ਤੋ ਚਲਦੀ ਹੋਈ ਸਕਾਈਰਿਗ ਪੈਲੇਸ ਨੇੜੇ ਪਿੰਡ ਮਹਿਣਾ (12 ਕਿਲੋਮੀਟਰ), ਨੇੜੇ ਪਿੰਡ ਮਹਿਣਾ ਤੋ ਪੁਲਿਸ ਲਾਈਨ ਮੋਗਾ (07 ਕਿਲੋਮੀਟਰ), ਵਾਈ.ਆਰ.ਐਸ. ਕਾਲਜ ਪਿੰਡ ਘੱਲ ਕਲਾਂ (12 ਕਿਲੋਮੀਟਰ), ਘੱਲ ਕਲਾਂ ਤੋਂ ਪਿੰਡ ਦਾਰਾਪੁਰ ਨੇੜੇ ਗੁਰਦੁਆਰਾ ਸਾਹਿਬ (13 ਕਿਲੋਮੀਟਰ), ਫਨ ਸਿਟੀ ਨੇੜੇ ਤਲਵੰਡੀ ਭਾਈ ਪੁੱਲ (06 ਕਿਲੋਮੀਟਰ), ਗੁਰਦੁਆਰਾ ਸਾਹਿਬ ਪਿੰਡ ਮਿਸਰੀ ਵਾਲਾ (10 ਕਿਲੋਮੀਟਰ), ਗੁਰਦੁਆਰਾ ਸ੍ਰੀ ਵਜੀਦਪੁਰ ਸਾਹਿਬ (10 ਕਿਲੋਮੀਟਰ) ਤੋ ਹੁੰਦੀ ਹੋਈ ਮਿਤੀ 23.03.2022 ਨੂੰ ਭਾਰਤ ਪਾਕਿ ਬਾਰਡਰ ਤੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਪਹੁੰਚਕੇ ਸ਼ਹੀਦਾ ਨੂੰ ਸ਼ਰਧਾਜਲੀ ਭੇਂਟ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਰਾਤ ਦੀ ਸਟੇਅ ਮਿਤੀ 22-03-2022 ਨੂੰ ਜਗਰਾਉਂ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਵਜੀਦਪੁਰ ਸਾਹਿਬ ਪਿੰਡ ਵਜੀਦਪੁਰ ਨੇੜੇ ਫਿਰੋਜ਼ਪੁਰ (ਤਕਰੀਬਨ 82 ਕਿਲੋਮੀਟਰ) ਵਿਖੇ ਹੋਵੇਗੀ।
ਇਸ ਸਾਈਕਲ ਰੈਲੀ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀ ਅਤੇ ਹੋਰ ਨੋਜਵਾਨਾਂ ਤੋਂ ਇਲਾਵਾ ਪਦਮ ਸ. ਬਲਵੀਰ ਸਿੰਘ ਸੀਚੇਵਾਲ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਸ. ਜੋਰਾਵਰ ਸਿੰਘ ਸੰਧੂ ਅਤੇ ਸ. ਐਸ.ਪੀ.ਐਸ ਪਰਮਾਰ, ਆਈ.ਪੀ.ਐਸ, ਆਈ.ਜੀ.ਪੀ, ਲੁਧਿਆਣਾ ਰੇਂਜ ਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ ਪ੍ਰਸਿੱਧ ਪੰਜਾਬ ਗਾਇਕ ਰਾਜਵੀਰ ਜਵੰਦਾ ਵੀ ਸ਼ਿਰਕਤ ਕਰਨਗੇ।

ਉਨ੍ਹਾ ਕਿਹਾ ‘ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਪਹਿਲਕਦਮੀ ਲਈ ਆਪਣਾ ਖੁੱਲ੍ਹੇ ਦਿਲ ਨਾਲ ਸਮਰਥਨ ਕਰੋਗੇ। ਇਸ ਰੈਲੀ ਵਿੱਚ ਹਿੱਸਾ ਲੈਣ ਲਈ ਚਾਹਵਾਨ ਕੋਈ ਵੀ ਵਿਅਕਤੀ ਡੀ.ਐਸ.ਪੀ. ਹਰਸ਼ਪ੍ਰੀਤ ਸਿੰਘ ਨਾਲ ਮੋਬਾਇਲ ਨੰਬਰ 96460-10117, ਡੀ.ਐਸ.ਪੀ. ਦਲਜੀਤ ਸਿੰਘ ਨਾਲ 79734-98284 ਜਾਂ ਕੰਟਰੋਲ ਰੂਮ 85560-19100 ‘ਤੇ ਸੰਪਰਕ ਕਰ ਸਕਦਾ ਹੈ। ਭਾਗ ਲੈਣ ਵਾਲਿਆਂ ਦੀ ਸਹੂਲਤ ਲਈ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਰਿਫਰੈਸ਼ਮੈਂਟ, ਠਹਿਰਣ, ਮੁੱਢਲੀ ਸਹਾਇਤਾ, ਸਾਈਕਲ ਮੁਰੰਮਤ, ਐਂਬੂਲੈਂਸ ਆਦਿ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਜਾ ਚੁੱਕਾ ਹੈ’।

ਇਸ ਰੈਲੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਾਈਕਲਿੰਗ ਨਾਲ ਜੋੜਨਾ, ਸ਼ਹੀਦਾਂ ਨੂੰ ਯਾਦ ਕਰਨਾ ਅਤੇ ਨੌਜਵਾਨਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ। ਇਸਦੇ ਨਾਲ ਇਹ ਵੀ ਵਰਣਨਯੋਗ ਹੈ ਕਿ ਡਾ ਕੇਤਨ ਪਾਟਿਲ ਬਾਲੀਰਾਮ, ਆਈ.ਪੀ.ਐਸ ਵੱਲੋਂ ਆਪਣੀ ਦੇਖ ਰੇਖ ਹੇਠ ਪਹਿਲਾਂ ਵੀ ਕਈ ਸਾਈਕਲ ਰੈਲੀਆਂ ਦਾ ਆਯੋਜਨ ਕਰਵਾਇਆ ਗਿਆ ਹੈ ਜਿਨ੍ਹਾਂ ਵਿੱਚ ਸਾਲ 2016 ਦੌਰਾਨ ਇਸ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਖਟਕੜ ਕਲਾਂ ਤੋਂ ਲੁਧਿਆਣਾ ਹੁੰਦੇ ਹੋਏ ਸ਼ਹੀਦੀ ਸਮਾਰਕ ਹੁਸੈਨੀਵਾਲ ਫਿਰੋਜਪੁਰ ਤੱਕ ਕਰੀਬ 200 ਕਿਲੋਮੀਟਰ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਇਸੇ ਤਰਾਂ ਸਾਲ – 2017 ਵਿੱਚ ਸਹੀਦੀ ਦਿਹਾੜੇ ਤੇ ਜ਼ਿਲ੍ਹਾ ਫਾਜਿਲਕਾ, ਜਲਾਲਾਬਾਦ ਤੋਂ ਹੁੰਦੇ ਹੋਏ ਗੁਰਦੁਆਰਾ ਸਾਰਾਗੜੀ ਸਾਹਿਬ ਫਿਰੋਜਪੁਰ ਤੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਪੁੱਜਕੇ ਸ਼ਰਧਾਜਲੀ ਭੇਂਟ ਕੀਤੀ ਗਈ ਸੀ।

Spread the love