ਐਮ. ਆਰ. ਸਰਕਾਰੀ ਕਾਲਜ ਦੀ ਸਲਾਨਾ ਅਥਲੈਟਿਮ ਮੀਟ ਸ਼ੁਰੂ

ਐਮ. ਆਰ. ਸਰਕਾਰੀ ਕਾਲਜ ਦੀ ਸਲਾਨਾ ਅਥਲੈਟਿਮ ਮੀਟ ਸ਼ੁਰੂ
ਐਮ. ਆਰ. ਸਰਕਾਰੀ ਕਾਲਜ ਦੀ ਸਲਾਨਾ ਅਥਲੈਟਿਮ ਮੀਟ ਸ਼ੁਰੂ
ਫਾਜਿ਼ਲਕਾ, 1 ਅਪ੍ਰੈਲ 2022
ਸਥਾਨਕ ਐਮ. ਆਰ. ਸਰਕਾਰੀ ਕਾਲਜ ਦੇ ਸਾਲਾਨਾ ਖੇਡ ਸਮਾਰੋਹ ਦੀ ਅੱਜ ਸ਼ਾਨਦਾਰ ਸ਼ੁਰੂਆਤ ਹੋਈ। ਇਸ ਖੇਡ ਸਮਾਰੋਹ ਦਾ ਉਦਘਾਟਨ ਅਰਜੁਨਾ ਅਵਾਰਡੀ ਅਤੇ ਓਲੰਪੀਅਨ ਮੈਡਮ ਅਵਨੀਤ ਕੌਰ ਸਿੱਧੂ, ਪੀ.ਪੀ.ਐਸ. ਐਸ.ਪੀ. ਫਾਜਿ਼ਲਕਾ ਨੇ ਕੀਤਾ। ਉਨ੍ਹਾਂ ਨੇ ਸਟੇਡੀਅਮ ਵਿਚ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਝੰਡਾ ਲਹਿਰਾ ਕੇ ਖੇਡ ਸਮਾਰੋਹ ਦਾ ਆਗਾਜ਼ ਕੀਤਾ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮ ਸਿੰਘ ਵਿਰਕ ਨੇ ਮੈਡਮ ਅਵਨੀਤ ਕੌਰ ਸਿੱਧੂ ਨੂੰ ਜੀ ਆਇਆਂ ਕਹਿੰਦੇ ਹੋਏ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਦਾ ਵੇਰਵਾ ਦਿੱਤਾ। ਇਸ ਮੌਕੇ ਤੇ ਮੈਡਮ ਅਵਨੀਤ ਕੌਰ ਸਿੱਧੂ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਖੇਡਾਂ ਦੀ ਮਹੱਤਤਾ ਬਾਬਤ ਜਾਣੂ ਕਰਵਾਇਆ ਅਤੇ ਖੇਡਾਂ ਨਾਲ ਜੁੜਨ ਦੇ ਫਾਇਦਿਆਂ ਬਾਬਤ ਦੱਸਿਆ।

ਹੋਰ ਪੜ੍ਹੋ :-ਸ਼ਹਿਰੀ ਖੇਤਰ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੇ ਦਾਖ਼ਲੇ ‘ਤੇ ਪਾਬੰਦੀ

ਖੇਡ ਸਮਾਰੋਹ ਦਾ ਪਹਿਲੇ ਦਿਨ ਲੜਕਿਆਂ ਅਤੇ ਲੜਕੀਆਂ ਦੀਆਂ ਦੌੜਾਂ, ਜੰਪਸ ਅਤੇ ਥਰੋਅ ਦੇ ਮੁਕਾਬਲੇ ਕਰਵਾਏ ਗਏ। ਲੜਕਿਆਂ ਦੀ 800 ਮੀਟਰ ਦੌੜ ਵਿਚ ਜਸਕਰਨ ਕੁਮਾਰ ਨੇ ਪਹਿਲਾ, ਸੰਜੇ ਨੇ ਦੂਸਰਾ ਅਤੇ ਗੌਰਵ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇੰਜ ਹੀ ਲੜਕੀਆਂ ਦੀ 300 ਮੀਟਰ ਦੌੜ ਵਿਚ ਕਿਰਨਦੀਪ ਕੌਰ ਨੇ ਪਹਿਲਾ, ਅਲਕਾ ਰਾਣੀ ਨੇ ਦੂਸਰਾ ਅਤੇ ਸੇਜ਼ਲ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਇਸ ਮੌਕੇ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਕਰਮਚਾਰੀਆਂ ਤੋਂ ਇਲਾਵਾ ਜਿ਼ਲਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਉਤਰੇਜਾ, ਖੋਜ ਅਫਸਰ ਸ. ਪਰਮਿੰਦਰ ਸਿੰਘ ਰੰਧਾਵਾ, ਐਸ.ਐਚ.ਓ. ਸਿਟੀ ਸਚਿਨ ਕੰਬੋਜ, ਐਨ.ਸੀ.ਸੀ. ਸੂਬੇਦਾਰ ਕੁਲਵਿੰਦਰ ਸਿੰਘ, ਸਕਿਉਰਿਟੀ ਇੰਚਾਰਜ ਫਾਜਿ਼਼ਲਕਾ ਸ੍ਰੀ ਜਨਕ ਰਾਜ, ਸ੍ਰੀ ਸੰਜੀਵ ਮਾਰਸ਼ਲ, ਸ. ਨਗਿੰਦਰ ਸਿੰਘ ਗਰੇਵਾਲ, ਸ. ਦਵਿੰਦਰ ਸਿੰਘ ਗਰੇਵਾਲ, ਗਤਕਾ ਕੋਚ ਹਰਪ੍ਰੀਤ ਸਿੰਘ, ਸ. ਸੰਦੀਪ ਸਿੰਘ ਸੰਧੂ, ਸ. ਹਰਕਿਰਨ ਸਿੰਘ ਹਾਜ਼ਰ ਸਨ। ਇਸ ਤੋਂ ਇਲਾਵਾ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵਿਚੋਂ ਪੈਰਾ ਅਥਲੀਟ ਸ੍ਰੀ ਪਾਲ, ਪਾਇਲ, ਸ੍ਰੀ ਅਵਿਨਾਸ਼, ਵੇਟਲਿਫਟਰ, ਸ੍ਰੀ ਪਰਵੀਨ ਲੌਂਗ ਰੇਸਰ, ਮਿਸ ਪ੍ਰੀਆ, ਮਿਸ ਅਨਾਮਿਕਾ ਹਾਜ਼ਰ ਹੋਏ। ਖੇਡ ਸਮਾਰੋਹ ਦਾ ਸਮੁੱਚਾ ਪ੍ਰਬੰਧ ਕਾਲਜ ਦੇ ਸਰੀਰਕ ਸਿਖਿਆ ਵਿਭਾਗ ਦੇ ਮੁਖੀ ਪ੍ਰੋ. ਰਾਮ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਬਾਖੂਬੀ ਕੀਤਾ।