ਮਗਨਰੇਗਾ ਵਰਕਰਾਂ ਨੂੰ ਮਹਿਲਾ ਦਿਵਸ ਮੌਕੇ ਏ.ਡੀ.ਸੀ. (ਵਿ) ਨੇ ਸਨਮਾਨਿਤ ਕੀਤਾ

Women's Day
ਮਗਨਰੇਗਾ ਵਰਕਰਾਂ ਨੂੰ ਮਹਿਲਾ ਦਿਵਸ ਮੌਕੇ ਏ.ਡੀ.ਸੀ. (ਵਿ) ਨੇ ਸਨਮਾਨਿਤ ਕੀਤਾ
ਰੂਪਨਗਰ 11 ਮਾਰਚ 2022
ਅੱਜ ਏ.ਡੀ.ਸੀ (ਵਿ) ਸ਼੍ਰੀ ਦਿਨੇਸ਼ ਕੁਮਾਰ ਵਸ਼ਿਸ਼ਟ ਦੇ ਦਫਤਰ ਵਿੱਖੇ ਮਗਨਰੇਗਾ ਅਧੀਨ ਜ਼ਿਲ੍ਹਾ ਰੂਪਨਗਰ ਦੇ ਸਮੂਹ ਬਲਾਕਾਂ ਵਿੱਚ ਮਗਨਰੇਗਾ ਅਧੀਨ ਕੰਮ ਕਰ ਰਹੀਆ ਮਹਿਲਾਵਾਂ ਮੇਟ ਨੂੰ ਮਹਿਲਾ ਦਿਵਸ ਮਨਾਏ ਜਾਣ ਮੌਕੇ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਸਨਮਾਨਤ ਕੀਤਾ ਗਿਆ।

ਹੋਰ ਪੜ੍ਹੋ :-ਪੰਜਾਬ ਸੁਬਾਰੀਨੇਟ ਸਰਵਿਸ ਫੈਡਰੇਸ਼ਨ ਯੂਨੀਅਨ ਦੀ  ਚੋਣ 19 ਮਾਰਚ ਨੂੰ ਹੋਵੇਗੀ।

ਇਸ ਮੋਕੇ ਭਵਿੱਖ ਵਿੱਚ ਵੱਧ ਤੋ ਵੱਧ ਮਹਿਲਾਵਾਂ ਨੂੰ ਮਗਨਰੇਗਾ ਅਧੀਨ ਕੰਮ ਕਰਨ ਲਈ ਪ੍ਰੇਰਿਤ ਕਰਨ ਅਤੇ ਸਮੇਂ ਸਮੇਂ ਤੇ ਜਾਰੀ ਸਰਕਾਰ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ, ਇਸ ਮੌਕੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਤੇ ਜਿਲ੍ਹਾ ਨੋਡਲ ਅਫਸਰ (ਮਗਨਰੇਗਾ) ਵੱਲੋਂ ਹਾਜ਼ਰ ਹੋਏ। ਇਸ ਦੌਰਾਨ ਮਗਨਰੇਗਾ ਵਰਕਰਾਂ ਨੂੰ ਸਨਮਾਨ ਚਿੰਨ ਦਿੱਤੇ ਅਤੇ ਮਗਨਰੇਗਾ ਅਧੀਨ ਵਧੀਆ ਕੰਮ ਕਰਨ ਲਈ ਵਧਾਈ ਦਿੱਤੀ ਗਈ।
Spread the love