ਫਿਰੋਜ਼ਪੁਰ 28 ਫਰਵਰੀ 2022
ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮਿਤੀ 1 ਮਾਰਚ 2022 ਨੂੰ ਮਹਾਂਸ਼ਿਵਰਾਤਰੀ ਅਤੇ 10 ਅਪ੍ਰੈਲ 2022 ਨੂੰ ਰਾਮ ਨਵਮੀਂ ਦਾ ਪਵਿੱਤਰ ਤਿਊਹਾਰ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ।ਇਨ੍ਹਾਂ ਦੋਨਾਂ ਤਿਉਹਾਰਾਂ ਦੀ ਭਾਰਤੀ ਸਮਾਜ ਵਿੱਚ ਵਿਸ਼ੇਸ਼ ਧਾਰਮਿਕ ਮਹੱਤਤਾ ਹੈ।
ਹੋਰ ਪੜ੍ਹੋ :-ਨਾਖ ਦੀ ਸਫਲ ਕਾਸ਼ਤ ਕਰਨ ਬਾਰੇ ਟਰੇਨਿੰਗ ਲਗਾਈ
ਉਪਰੋਕਤ ਧਾਰਮਿਕ ਤਿਉਹਾਰਾਂ ਦੀ ਮਹੱਤਤਾ ਅਤੇ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਵੱਲੋਂ 1 ਮਾਰਚ 2022 ਅਤੇ ਮਿਤੀ 10 ਅਪ੍ਰੈਲ 2022 ਨੂੰ ਜਿਲ੍ਹਾ ਫਿਰੋਜ਼ਪੁਰ ਵਿੱਚ ਸਥਾਪਤ ਮੰਦਰ/ਧਾਰਮਿਕ ਸਥਾਨ ਜਿੱਥੇ ਇਹ ਤਿਉਹਾਰ ਮਨਾਇਆ ਜਾਂਦਾ ਹੈ, ਉਹਨਾਂ ਨੂੰ ਜਾਣ ਵਾਲੇ ਰਸਤਿਆਂ ਉੱਪਰ ਅਤੇ ਇਹਨਾਂ ਮੰਦਰ/ ਧਾਰਮਿਕ ਸਥਾਨਾਂ ਦੇ 500 ਮੀਟਰ ਦੇ ਘੇਰੇ ਵਿੱਚ ਆਉਂਦੇ ਸਾਰੇ ਬੁੱਚੜਖਾਨੇ, ਮੀਟ ਦੀਆਂ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।