ਸਪਲਾਈ ਵਿੱਚ ਵਿਘਨ ਪੈਣ ਉਤੇ ਫੌਰੀ ਦੂਰ ਕੀਤੀ ਜਾਵੇਗੀ ਦਿੱਕਤ
ਐਸ ਏ ਐਸ ਨਗਰ, 11 ਜੂਨ 2021
ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਾਰੀਆਂ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ, ਜਿਸ ਦੀ ਲੜੀ ਤਹਿਤ ਹਰ ਹਾਲਾਤ ਵਿੱਚ ਨਿਰਵਿਘਨ ਬਿਜਲੀ ਸਪਲਾਈ ਵੀ ਯਕੀਨੀ ਬਣਾਈ ਜਾ ਰਹੀ ਹੈ। ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ, ਐਸਡੀਐਮਜ਼, ਕਾਰਜ ਸਾਧਕ ਅਫ਼ਸਰਾਂ, ਪਾਵਰਕੌਮ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਜਦੋਂ ਵੀ ਕਦੇ ਖਰਾਬ ਮੌਸਮ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ ਪੈਂਦਾ ਹੈ ਤਾਂ ਐਸ.ਡੀ.ਐਮ. ਤੇ ਕਮਿਸ਼ਨਰ ਨਗਰ ਨਿਗਮ ਪਾਵਰਕੌਮ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਬਿਜਲੀ ਸਪਲਾਈ ਛੇਤੀ ਤੋਂ ਛੇਤੀ ਚਾਲੂ ਕਰਨੀ ਯਕੀਨੀ ਬਨਾਉਣਗੇ।
ਉਨ੍ਹਾਂ ਦੱਸਿਆ ਕਿ ਗਰਮੀ ਦੇ ਸੀਜ਼ਨ ਵਿੱਚ ਬਿਜਲੀ ਸਪਲਾਈ ਸਬੰਧੀ ਲੋਕਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ 08 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਰਮੀ ਦੇ ਸੀਜ਼ਨ ਵਿੱਚ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਟ੍ਰਾਂਸਫਾਰਮਰਾਂ, ਐਚ.ਟੀ./ਐਲ.ਟੀ. ਲਾਈਨਾਂ, 66 ਕੇ.ਵੀ. ਲਾਈਨਾਂ ਦੀ ਲੋੜੀਂਦੀ ਮੁਰੰਮਤ ਦਾ ਕੰਮ ਮੁਕੰਮਲ ਕਰ ਕੇ ਇਨ੍ਹਾਂ ਨੂੰ ਅੰਡਰਲੋਡ ਕੀਤਾ ਜਾ ਚੁੱਕਾ ਹੈ ਤਾਂ ਜੋ ਬਿਜਲੀ ਸਪਲਾਈ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ 08 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ ਅਤੇ ਇਸ ਦੇ ਲਈ ਸਾਰੀ ਤਿਆਰੀ ਕਰ ਲਈ ਗਈ ਹੈ।
ਗਰਮੀ ਅਤੇ ਝੋਨੇ ਦੇ ਮੌਸਮ ਦੌਰਾਨ ਬਿਜਲੀ ਖਪਤਕਾਰਾਂ ਦੀ ਸਹੂਲਤ ਅਤੇ ਬਿਜਲੀ ਸਪਲਾਈ ਦੇ ਸਬੰਧੀ ਸ਼ਿਕਾਇਤ ਦਰਜ ਕਰਵਾਓਣ ਲਈ ਟੋਲ ਫ੍ਰੀ ਨੰਬਰ 1800-180-1512, ਵਟਸਐਪ ਨੰਬਰ 96461-06835, ਮੋਬਾਇਲ ਐਪ ਬਿਜਲੀ ਸੇਵਾ (ਗੂਗਲ ਐਂਡਰੌਇਡ/ ਐਪਲ ਐਪ ਸਟੋਰ ਅਤੇ ਮੋਬਾਇਲ ਸੇਵਾ ਐਪ ਸਟੋਰ ਤੇ ਉਪਲਬਧ https://play.google.com/store/apps/details?id=in.pspcl.distribution.cs and https://apps.apple.com/in/app/pspcl-consumer-services/id1122910385 )
ਮੋਬਾਇਲ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਫੋਨ ਕਾਲਾਂ ਦੀਆਂ ਲਾਈਨਾਂ ਰੁੱਝੀਆਂ ਹੋਣ ਦੀ ਸਥਿਤੀ ਚ ਔਟੋਮੈਟਿਕ ਸ਼ਿਕਾਇਤ ਦਰਜ ਕਰਵਾਉਣ ਲਈ 1912 `ਤੇ NO SUPPLY ਲਿਖ ਕੇ ਮੈਸੇਜ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਬਿਜਲੀ ਸਪਲਾਈ ਸਬੰਧੀ ਖਪਤਕਾਰ ਨੋਡਲ ਕੰਪਲੇਂਟ ਸੈਂਟਰ `ਤੇ ਸੰਪਰਕ ਕਰ ਸਕਦੇ ਹਨ। ਬਿਜਲੀ ਦੀ ਸਮੱਸਿਆ ਨਾ ਹਲ ਹੋਣ ਦੀ ਸੂਰਤ ਵਿੱਚ ਸਬੰਧਤ ਉਪ ਮੰਡਲ ਅਫ਼ਸਰ ਨੂੰ ਫੋਨ ਰਾਹੀਂ ਸੂਚਿਤ ਕੀਤਾ ਜਾ ਸਕਦਾ ਹੈ।ਜੇਕਰ ਫਿਰ ਵੀ ਬਿਜਲੀ ਸਪਲਾਈ ਦੀ ਸਮੱਸਿਆ ਹਲ ਨਹੀਂ ਹੁੰਦੀ ਤਾਂ ਮਾਮਲਾ ਤੁਰੰਤ ਸਬੰਧਿਤ ਐਕਸ.ਈ.ਐਨ. ਦੇ ਧਿਆਨ `ਚ ਲਿਆਂਦਾ ਜਾਵੇ।
ਜਿਨ੍ਹਾਂ ਕਿਸਾਨਾਂ ਦੇ ਟਿਊਬਵੈਲ ਕੁਨੈਕਸ਼ਨਾਂ ਤੇ ਲੱਗੇ ਕਪੈਸਟਰ ਖਰਾਬ ਹਨ, ਉਹ ਉਹਨਾਂ ਵੱਲੋਂ ਠੀਕ ਕਰਵਾ ਲਏ ਜਾਣ। ਕਿਸਾਨ ਮੰਜ਼ੂਰਸ਼ੁਦਾ ਲੋਡ ਅਨੁਸਾਰ ਹੀ ਲੋਡ ਦੀ ਵਰਤੋਂ ਕਰਨ। ਅਣਅਧਿਕ੍ਰਿਤ ਲੋਡ/ ਬਿਜਲੀ ਚੋਰੀ ਸਬੰਧੀ ਸ਼ਿਕਾਇਤ ਮੋਬਾਇਲ ਨੰਬਰ 96461-75770 ਤੇ ਫੋਨ ਕਰ ਕੇ ਜਾਂ ਵਟਸਐਪ ਸੰਦੇਸ਼ ਰਾਹੀਂ ਦਿੱਤੀ ਜਾਵੇ। ਸ਼ਿਕਾਇਤ ਫੋਨ ਨੰਬਰ 0172-2237991 ਤੇ ਕੀਤੀ ਜਾਵੇ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਨਿਗਰਾਨ ਇੰਜੀਨੀਅਰ ਮੋਹਿਤ ਸੂਦ ਨੇ ਦੱਸਿਆ ਕਿ ਡੀ.ਐਸ. ਸਰਕਲ ਮੋਹਾਲੀ ਦੇ ਅਧੀਨ, ਜਿਨ੍ਹਾਂ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ, ਉਨ੍ਹਾਂ ਵਿੱਚ
ਡਵੀਜ਼ਨ ਮੁਹਾਲੀ ਏਰ. ਗੁਰਪ੍ਰੀਤ ਸਿੰਘ ਸੰਧੂ, ਐਕਸੀਅਨ 9646110032, (ਨੋਡਲ ਸ਼ਿਕਾਇਤ ਸੈਂਟਰ ਨੰਬਰ 96461-15973), ਟੈੱਕ -1, ਮੁਹਾਲੀ ਏਰ. ਗੌਰਵ ਕੰਬੋਜ, ਐਸ.ਡੀ.ਓ 9646124499, ਟੈੱਕ -2, ਮੁਹਾਲੀ ਏਰ. ਗੁਰਸੇਵਕ ਸਿੰਘ, ਐਸ.ਡੀ.ਓ 9646110131, ਟੈੱਕ -3, ਮੁਹਾਲੀ ਏਰ. ਅਵਤਾਰ ਸਿੰਘ, ਐਸ.ਡੀ.ਓ 9646110134, ਮੁੱਲਾਂਪੁਰ ਏਰ. ਸੰਦੀਪ ਨਾਗਪਾਲ, ਐਸ.ਡੀ.ਓ. 9646110803, ਡਿਵੀਜ਼ਨ ਜ਼ੀਰਕਪੁਰ ਏਰ. ਖੁਸ਼ਵਿੰਦਰ ਸਿੰਘ, ਐਕਸੀਅਨ 9646110033, (ਨੋਡਲ ਸ਼ਿਕਾਇਤ ਸੈਂਟਰ ਨੰਬਰ 96461 37873), ਢਕੋਲੀ ਏਰ ਹਰਭਜਨ ਸਿੰਘ ਕੰਗ, ਐਸ.ਡੀ.ਓ. 9646107558, ਭਬਾਤ ਏਰ ਮਨਦੀਪ ਅੱਤਰੀ, ਐਸ.ਡੀ.ਓ 9646110132, ਬਨੂੜ ਏਰ. ਨਵਜੋਤ ਸਿੰਘ, ਐਸ.ਡੀ.ਓ 9646110136, ਡਿਵੀਜ਼ਨ ਲਾਲੜੂ ਏਰ. ਇੰਦਰਪ੍ਰੀਤ ਸਿੰਘ, ਐਕਸੀਅਨ 9646110034, (ਨੋਡਲ ਸ਼ਿਕਾਇਤ ਸੈਂਟਰ ਨੰਬਰ
01762-275910, 96461-19649), ਸੈਦਪੁਰਾ ਏਰ. ਅਮਨਪ੍ਰੀਤ ਸਿੰਘ ਮਾਵੀ, ਐਸ.ਡੀ.ਓ 9646110133, ਮੁਬਾਰਿਕਪੁਰ ਏਰ. ਗੁਰਜਿੰਦਰ ਸਿੰਘ, ਐਸ.ਡੀ.ਓ 9646110149, ਲਾਲੜੂ ਏਰ. ਪਰਦੀਪ ਕੁਮਾਰ, ਐਸ.ਡੀ.ਓ 9646110135
ਹੰਡੇਸਰਾ ਏਰ. ਪਰਦੀਪ ਕੁਮਾਰ, ਐਸ.ਡੀ.ਓ 9646110137, ਸ਼ਾਮਲ ਹਨ।