ਸ਼ੋਭਾ ਯਾਤਰਾ ’ਚ ਸੰਗਤਾਂ ਦੀ ਵੱਖ-ਵੱਖ ਤਰਾਂ ਦੇ ਲੰਗਰ ਲਗਾ ਕੇ ਕੀਤੀ ਸੇਵਾ
ਹੁਸ਼ਿਆਰਪੁਰ, 09 ਅਕਤੂਬਰ :-
ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਜਿਥੇ ਪੂਰੀ ਦੁਨੀਆਂ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ, ਉਥੇ ਚੱਬੇਵਾਲ ਅਧੀਨ ਪੈਂਦੇ ਪਿੰਡ ਪੱਟੀ ’ਚ ਵੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ।
ਜਾਣਕਾਰੀ ਦਿੰਦਿਆਂ ਪ੍ਰਧਾਨ ਮੋਹਣ ਲਾਲ ਨੇ ਦੱਸਿਆ ਕਿ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ, ਸ਼ਬਦ ਕਿਰਤਨ, ਹਵਨ ਪਾਏ ਗਏ ਅਤੇ ਸੰਗਤਾਂ ਵਲੋਂ ਵੱਖ-ਵੱਖ ਤਰਾਂ ਦੇ ਲੰਗਰ ਲਗਾਏ ਗਏ ਅਤੇ ਸਾਨੂੰ ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ ’ਤੇ ਚੱਲਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਵਾਲਮੀਕ ਮੰਦਿਰ ਤੋਂ ਸ਼ੁਰੂ ਹੋ ਕੇ ਸਾਰੇ ਪਿੰਡ ਦੀ ਪ੍ਰਕਰਮਾ ਕਰਦੀ ਹੋਈ ਮੁੜ ਵਾਲਮੀਕ ਜੀ ਦੇ ਮੰਦਿਰ ’ਤੇ ਸਮਾਪਤ ਹੋਈ। ਰਸਤੇ ਵਿੱਚ ਪਿੰਡ ਵਾਸੀਆਂ ਵਲੋਂ ਸੰਗਤਾਂ ਦੀ ਚਾਹ ਮਿਠਾਈਆਂ, ਫਲ ਅਤੇ ਹੋਰ ਵੱਖ-ਵੱਖ ਤਰਾਂ ਦੇ ਲੰਗਰ ਲਗਾ ਕੇ ਸੇਵਾ ਕੀਤੀ ਗਈ। ਉਨਾਂ ਦੱਸਿਆ ਕਿ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸਬੰਧੀ ਪੰਜ ਪ੍ਰਭਾਤ ਫੇਰੀਆਂ ਵੀ ਉਲੀਕੀਆਂ ਗਈਆਂ ਸਨ।
ਇਸ ਮੌਕੇ ’ਤੇ ਪੰਚ ਸੋਹਣ ਲਾਲ, ਦੀਪਕ, ਨਿਸ਼ਾਂਤ, ਰਾਜੇਸ਼ ਕੁਮਾਰ, ਰੋਹਿਤ, ਪੁਨੀਤ, ਸਾਬੀ, ਸੰਦੀਪ, ਅਜੇ, ਆਸ਼ੂ, ਤਰਨਜੀਤ, ਰਵੀ, ਸਰਪੰਚ ਸ਼ਿੰਦਰ ਪਾਲ, ਸੋਹਣ ਸਿੰਘ ਬਡਵਾਲ, ਪੰਚ ਜਗਜੀਤ ਸਿੰਘ ਗਿੱਲ, ਪ੍ਰਗਟ ਸਿੰਘ ਖਾਬੜਾ, ਪਾਲ ਸਿੰਘ, ਪਵਨ ਨਿਊਜੀਲੈਂਡ, ਪਰਮਜੀਤ, ਅਸ਼ੋਕ ਕੁਮਾਰ, ਸੁਨੀਲ ਕੁਮਾਰ, ਸ਼ਿਵਾ, ਮਾਨਵ ਜੱਸੀ ਤੋਂ ਇਲਾਵਾ ਬੱਚੇ ਅਤੇ ਪਿੰਡ ਵਾਸੀ ਹਾਜ਼ਰ ਸਨ।