ਮਨੀਸ ਸਿਸੋਦੀਆ ਨੇ ਦਿੱਲੀ ਦੇ 12ਵੀਂ ਜਮਾਤ ਤੱਕ ਦੇ 250 ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕੀਤੀ, ਪਰਗਟ ਸਿੰਘ ਨੂੰ ਪੰਜਾਬ ਦੇ ਸਕੂਲਾਂ ਦੀ ਸੂਚੀ ਜਾਰੀ ਕਰਨ ਦੀ ਦਿੱਤੀ ਚੁਣੌਤੀ

MANISH SISODIYA
Manish Sisodia releases list of 250 Delhi’s government schools upto class 12, challenges Pargat Singh to release the same of Punjab
ਪੰਜਾਬ ਬਨਾਮ ਦਿੱਲੀ ਦੇ ਸਰਕਾਰੀ ਸਕੂਲ
ਪੰਜਾਬ ਦੀ ਜਨਤਾ ਤੈਅ ਕਰੇ ਕਿ ਦਿੱਲੀ ਦਾ ਸਿੱਖਿਆ ਮਾਡਲ ਚੰਗਾ ਹੈ ਜਾਂ ਤਥਾਕਥਤ ਕਾਂਗਰਸ ਦਾ ਕੰਮ: ਮਨੀਸ਼ ਸਿਸੋਦੀਆ
ਇਸ ਸਾਲ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਕਰੀਬ 500 ਵਿਦਿਆਰਥੀਆਂ ਨੇ ਨੀਟ, ਜੇਈਈ ਮੇਨਜ਼ ਕੁਆਲੀਫਾਈ ਕੀਤਾ: ਦਿੱਲੀ ਦੇ ਸਿੱਖਿਆ ਮੰਤਰੀ
ਕਿਹਾ, ਸਿੱਖਿਆ ਸੁਧਾਰ, ਪ੍ਰੀਖਿਆਵਾਂ, ਨਤੀਜੇ ਅਤੇ ਬੁਨਿਆਦੀ ਢਾਂਚੇ ’ਤੇ ਬਹੁਤ ਕੰਮ ਕੀਤਾ
250 ਹੀ ਨਹੀਂ, ਦਿੱਲੀ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਅਜਿਹੇ ਸਕੂਲ ਜਿਨਾਂ ਦਾ ਨਤੀਜਾ ਬਹੁਤ ਚੰਗਾ ਹੈ: ਮਨੀਸ ਸਿਸੋਦੀਆ

ਚੰਡੀਗੜ, 28 ਨਵੰਬਰ 2021

ਆਮ ਆਦਮੀ ਪਾਰਟੀ ਆਪ ਦੇ ਕੌਮੀ ਨੇਤਾ, ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ਨੂੰ ਸਿਸੋਦੀਆ ਨੇ ਐਤਵਾਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਚੁੁਣੌਤੀ ਦਿੱਤੀ ਕਿ ਦਿੱਲੀ ਦੇ 12ਵੀਂ ਜਮਾਤ ਤੱਕ ਦੇ 250 ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕੀਤੀ।

ਹੋਰ ਪੜ੍ਹੋ :-“ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਮੁਹਿੰਮ’ ਤਹਿਤ ਪਿੰਡ ਸਿਸਵਾਂ ਵਿਚ ਅੱਖਾਂ ਦੀ ਜਾਂਚ ਦਾ ਕੈੰਪ

ਪੰਜਾਬ ਅਤੇ ਦਿੱਲੀ ਸਰਕਾਰ ਦੇ ਸਕੂਲਾਂ ਦੀ ਸਥਿਤੀ ਅਤੇ ਸੰਪੂਰਣ ਸਿੱਖਿਆ ਵਿਵਸਥਾ ਦੀ ਤੁਲਨਾ ਕਰਨ ਲਈ ਪੰਜਾਬ ਸਰਕਾਰ ਦੇ ਅਜਿਹੇ ਸਕੂਲਾਂ ਦੀ ਸੂਚੀ ਮੰਗੀ ਹੈ। ਮਨੀਸ ਸਿਸੋਦੀਆ ਨੇ ਐਤਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਦੇ ਉਨਾਂ 250 ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕੀਤੀ, ਜਿਨਾਂ ਸਿੱਖਿਆ ਸੁਧਾਰ, ਬਨਿਆਂਦੀ ਢਾਂਚੇ, ਪ੍ਰੀਖਿਆਵਾਂ ਅਤੇ ਨਤੀਜਿਆਂ ਦੇ ਖੇਤਰ ਵਿੱਚ ਸੁਧਾਰ ਕੀਤਾ ਹੈ। ਉਨਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਹੁਣ ਦੇਸ਼ ਦੀ ਰਾਜਨੀਤੀ ਵਿੱਚ ਖ਼ਾਸਕਰ ਚੋਣਾਵੀਂ ਰਾਜਨੀਤੀ ਵਿੱਚ ਸਿੱਖਿਆ ਇੱਕ ਮੁੱਦਾ ਬਣਦੀ ਜਾ ਰਹੀ ਹੈ। ‘‘ਪਿੱਛਲੇ 5 ਸਾਲਾਂ ਵਿੱਚ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਜਿਹੜੇ ਕੰਮ ਹੋਏ ਹਨ ਅਤੇ ਹੋਰ ਪਾਰਟੀਆਂ ਇਸ ਬਾਰੇ ਵੀ ਗੱਲ ਕਰਨ ਲਈ ਮਜ਼ਬੂਰ ਕੀਤਾ ਹੈ। ਉਨਾਂ ਕਿਹਾ ਕਿ ਹਾਲ ਵਿੱਚ ਹੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਅਧਿਆਪਕਾਂ ਲਈ ਅਤੇ ਇਸ ਸੰਬੰਧ ਵਿੱਚ ਕੋਈ ਐਲਾਨ ਕੀਤੇ ਸਨ। ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਕੰਮ ਕੀਤਾ ਹੈ ਅਤੇ ਦਿੱਲੀ ਵਿੱਚ ਕੋਈ ਕੰਮ ਨਹੀਂ ਕੀਤਾ।

ਇਸ ਲਈ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਪਿੱਛਲੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ ਅਤੇ ਦਿੱਲੀ ਵਿੱਚ ਕ੍ਰਮਵਾਰ ਕੀਤੇ ਗਏ ਕੰਮਾਂ ਲਈ ਖੁੱਲੀ ਬਹਿਸ ਲਈ ਚੁਣੌਤੀ ਦਿੱਤੀ। ਹਲਾਂਕਿ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਕਿਹਾ ਕਿ ਉਹ 250 ਸਕੂਲਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ ਨਾ ਕਿ 10 – 12 ਸਕੂਲਾਂ ਦੀ ਸਮੀਖਿਆ ਹੋਵੇਗੀ। ਇਸ ਲਈ ਦਿੱਲੀ ਦੇ  250 ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕੀਤੀ। ‘ਦਿੱਲੀ ਦੇ ਸਾਰੇ ਸਕੂਲਾਂ ਵਿੱਚ ਬਹੁਤ ਕੰਮ ਕੀਤਾ ਹੈ। ਸਕੂਲਾਂ ਦੀਆਂ ਇਮਾਰਤਾਂ ਅਤੇ ਬੁਨਿਆਂਦੀ ਢਾਂਚੇ, ਪ੍ਰੀਖਿਆਵਾਂ ਅਤੇ ਨਤੀਜਿਆਂ ਬਾਰੇ ਕੰਮ ਕੀਤਾ ਹੈ।

ਮਨੀਸ਼ ਸਿਸੋਦੀਆਂ ਨੇ ਦਿੱਲੀ ਦੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਈ.ਆਈ.ਟੀ ਅਤੇ ਜੇ.ਈ.ਈ. ’ਚ ਦਾਖਲੇ ਲਏ। ਉਨਾਂ ਕਿਹਾ ਇਸ ਤਰਾਂ ਦੇ ਹਜ਼ਾਰ ਤੋਂ ਜਿਆਦਾ ਸਕੂਲ ਉਚੇ ਮੁਕਾਮ ਹਨ ਅਤੇ 250 ਸਕੂਲਾਂ ਬਾਰੇ ਗੱਲ ਜ਼ਰੂਰ ਕਰ ਸਕਦੇ ਹਨ। ਪਰ ਜਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ 250 ਸਕੂਲਾਂ ਬਾਰੇ ਕਿਹਾ ਹੈ ਜਦੋਂ ਕਿ ਉਨਾਂ ਦਿੱਲੀ ਸਰਕਾਰ ਦੇ ਅਜਿਹੇ 250 ਸਕੂਲਾਂ ਦੀ ਸੂਚੀ ਜਾਰੀ ਕੀਤੀ ਹੈ।

ਜਿਸ ਵਿੱਚ ਪਿਛਲੇ 5 ਸਾਲਾਂ ਵਿੱਚ ਕਾਫ਼ੀ ਸੁਧਾਰ ਕੀਤਾ ਹੈ। ਇਹ ਸਕੂਲ ਬਾਰਵੀਂ ਜਮਾਤ ਤੱਕ ਸਕੂਲ ਹਨ। ਇਨਾਂ ਸਾਰੇ ਸਕੂਲਾਂ ਵਿੱਚ ਬੁਨਿਆਂਦੀ ਢਾਂਚਾ ਅਤੇ ਨਤੀਜੇ ’ਚ ਸੁਧਾਰ ਕੀਤਾ ਹੈ। ਇਸ ਕਾਰਨ ਨਤੀਜੇ 80 ਫ਼ੀਸਦ ਤੋਂ ਵੱਧ 100 ਫ਼ੀਸਦ ਹੋ ਗਏ ਹਨ। ਕੌਮਾਂਤਰੀ ਪੱਧਰ ’ਤੇ ਮੁਕਾਬਲਿਆਂ ਵਿੱਚ ਸ਼ਾਮਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਅਤੇ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਸਿਖਲਾਈ ਦਿੱਤੀ ਹੈ।  ਉਨਾਂ ਕਿਹਾ ਕਿ ਅਜਿਹੇ ਵੀ ਸਕੂਲ ਹਨ ਜਿਨਾਂ ਦੇ 50 50 ਵਿਦਿਆਰਥੀਆਂ ਨੀਟ ਪ੍ਰੀਖਿਆਵਾਂ ਵਿੱਚ ਪਾਸ ਹੋਏ ਹਨ। ਜਦੋਂ 70 ਵਿਦਿਆਰਥੀਆਂ ਨੇ ਜੇਈਈ ਮੇਨਜ਼ ਦੀ ਪ੍ਰੀਖਿਆ ਪਾਸ ਕੀਤੀ ਹੈ। ਸਿਸੋਦੀਆਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਦਿੱਲੀ ਦੇ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਤੋਂ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕਰਨ ਦੀ ਅਪੀਲ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਬਹੁਤ ਨਿਮਰਤਾ ਅਤੇ ਸਨਮਾਨ ਨਾਲ ਉਹ ਪਰਗਟ ਸਿੰਘ ਨੂੰ ਬੇਨਤੀ ਕਰਦੇ ਹਨ ਕਿ ਜਿਵੇਂ ਉਨਾਂ ਦੀ ਅਪੀਲ ’ਤੇ 250 ਸਕੂਲਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਹੁਦ ਪੰਜਾਬ ਦੇ 12ਵੀਂ ਜਮਾਤਾਂ ਤੱਕ ਦੇ 250 ਸਕੂਲਾਂ ਦੀ ਸੂਚੀ ਜਾਰੀ ਕੀਤੀ ਜਾਵੇ। ਜਿਨਾਂ ’ਤੇ ਪੰਜਾਬ ਸਰਕਾਰ ਨੇ ਪਿੱਛਲੇ ਪੰਜ ਸਾਲਾਂ ਵਿੱਚ ਸੁਧਾਰ ਕੀਤਾ ਹੈ।

ਸਿਸੋਦੀਆਂ ਨੇ ਕਿਹਾ ਕਿ ਉਹ ਪਰਗਟ ਸਿੰਘ ਨਾਲ ਦਿੱਲੀ ਅਤੇ ਪੰਜਾਬ ਦੇ ਸਕੂਲਾਂ ਦਾ ਦੌਰਾ ਕਰਨਗੇ। ਦੋਵੇਂ ਰਾਜਾਂ ਵਿੰਚ ਦਿੱਤੀਆਂ ਜਾਂਦੀਆਂ ਬੁਨਿਆਂਦੀ ਸਹੂਲਤਾਂ ਬਾਰੇ ਜਾਂਚ ਕਰਨਗੇ।
ਸਿਸੋਦੀਆ ਨੇ ਕਿਹਾ, ‘‘ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਅੱਜ ਸ਼ਾਮ ਤੱਕ ਪੰਜਾਬ ਦੇ ਬਾਰਹਵੀਂ ਜਮਾਤਾਂ ਤੱਕ ਦੇ 250 ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕਰ ਦੇਣਗੇ।’’ ਉਨਾਂ ਕਿਹਾਕਿ ਪੰਜਾਬ ਦੇ ਲੋਕਾਂ ਨੂੰ ਮੀਡੀਆ ਜ਼ਰੀਏ ਤੈਅ ਕਰਨਾ ਚਾਹੀਦਾ ਹੈ ਕਿ ਦਿੱਲੀ ਦਾ ਸਿੰਖਿਆ ਮਾਡਲ ਚੰਗਾ ਹੈ ਜਾਂ ਕਾਂਗਰਸ ਵੱਲੋਂ ਦਿੱਤਾ ਜਾ ਰਿਹਾ ਤਥਾਕਥਿਤ ਕੰਮ। ਉਨਾਂ ਕਿਹਾ, ‘‘ ਪੰਜਾਬ ਦੇ ਲੋਕਾਂ ਨੂੰ ਦੇਖਣਾ ਚਾਹੀਦਾ ਕਿ ਕਿਸ ਸਰਕਾਰ ਦੀ ਅਗਵਾਈ ਵਿੱਚ ਸਿੱਖਿਆ ’ਤੇ ਕੰਮ ਹੋਇਆ ਅਤੇ ਕਿਹੜੀ ਸਰਕਾਰ ਕੇਵਲ ਝਾਂਸਾ ਦੇ ਰਹੀ ਹੈ।’’