ਨਵੇਂ ਵਿਭਾਗਾਂ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ
ਚੰਡੀਗੜ, 28 ਸਤੰਬਰ 2021
’’ਹਾਲਾਂਕਿ ਨਵੀਂ ਜ਼ਿੰਮੇਵਾਰੀ ਦਾ ਇਹ ਮੇਰਾ ਪਹਿਲਾ ਦਿਨ ਹੈ ਪਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇੱਕ ਨਵੇਂ ਬੀਜ ਤੋਂ ਤੇਜ਼ੀ ਨਾਲ ਇੱਕ ਪੌਦਾ ਬਣ ਰਿਹਾ ਹੈ। ਲੋਕਾਂ ਦੇ ਸੁਚੱਜੇ ਸਹਿਯੋਗ ਅਤੇ ਢੁੱਕਵੀਂ ਦੇਖਭਾਲ ਨਾਲ ਇਹ ਸੂਬੇ ਲਈ ਰੁਖ਼ ਬਦਲਣ ਵਾਲਾ ਰੁੱਖ ਬਣਨ ਦੀ ਸਮਰੱਥਾ ਰੱਖਦਾ ਹੈ।
ਹੋਰ ਪੜ੍ਹੋ :-ਕੁਰਸੀ ਲਈ ਪੰਜਾਬ ਅਤੇ ਪੰਜਾਬੀਆਂ ਦੀ ਬੇਇਜ਼ਤੀ ਕਰ ਰਹੇ ਹਨ ਕਾਂਗਰਸੀ: ਭਗਵੰਤ ਮਾਨ
ਇਹ ਗੱਲ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਵਿੱਤ, ਕਰ, ਪ੍ਰਸ਼ਾਸਨਿਕ ਸੁਧਾਰਾਂ ਅਤੇ ਪੋ੍ਰਗਰਾਮ ਲਾਗੂਕਰਨ ਦੇ ਮੰਤਰੀ ਵਜੋਂ ਕਾਰਜਭਾਰ ਸੰਭਾਲਣ ਤੋਂ ਬਾਅਦ ਕਹੀ।
ਉਨਾਂ ਅੱਗੇ ਕਿਹਾ ਕਿ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੈਂ ਇਹ ਜ਼ਿੰਮੇਵਾਰੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਸਾਂਭੀ ਹੈ। ਹਾਲਾਂਕਿ ਮੇਰੀਆਂ ਨਵੀਆਂ ਜ਼ਿੰਮੇਵਾਰੀਆਂ ਮੇਰੀ ਪਿਛਲੀ ਸਥਿਤੀ ਨੂੰ ਕੁਝ ਨਿਰੰਤਰਤਾ ਪ੍ਰਦਾਨ ਕਰਦੀਆਂ ਹਨ, ਹੁਣ ਮੇਰੇ ਕੋਲ ਵਪਾਰਕ ਟੈਕਸਾਂ ਜਿਵੇਂ ਜੀਐਸਟੀ, ਵੈਟ ਅਤੇ ਪੈਟਰੋਲੀਅਮ ਉਤਪਾਦਾਂ ’ਤੇ ਹੋਰ ਟੈਕਸਾਂ ਦੀ ਵਾਧੂ ਜ਼ਿੰਮੇਵਾਰੀ ਹੋਵੇਗੀ।
ਉਨਾਂ ਕਿਹਾ ਕਿ 2017 ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਤੋਂ ਵਿਰਾਸਤ ਵਿੱਚ ਸੂਬੇ ਦੀ ਡਾਵਾਂਡੋਲ ਆਰਥਿਕਤਾ ਮਿਲਣ ਦੇ ਬਾਵਜੂਦ ਵੀ ਅਸੀਂ ਬਹੁਤ ਵਧੀਆ ਕੰਮ ਕੀਤਾ ਹੈ। ਹਾਲਾਂਕਿ ਇੱਕ ਵਿੱਤ ਮੰਤਰੀ ਲਈ ਇਹ ਸਥਿਤੀ ਹਮੇਸ਼ਾ ਚੁਣੌਤੀਪੂਰਨ ਹੁੰਦੀ ਹੈ, ਜਿਸ ਵਿੱਚ ਇੱਕ ਮਿੰਟ ਦਾ ਵੀ ਆਰਾਮ ਨਹੀਂ ਮਿਲਦਾ।
ਵਿੱਤ ਮੰਤਰੀ ਨੇ ਕਿਹਾ ਕਿ ਮੈਂ ਇਸ ਲਈ ਸੁਚੇਤ ਹਾਂ ਕਿ ਸਾਡੀ ਸਰਕਾਰ ਦੇ ਸਾਹਮਣੇ ਇਹ ਬਹੁਤ ਵੱਡੀ ਚੁਣੌਤੀ ਹੈ ਖਾਸ ਕਰਕੇ ਉਨਾਂ ਖੇਤਰਾਂ ਲਈ ਕੁਝ ਕਰ ਕੇ ਵਿਖਾਉਣ ਦੀ, ਜਿੱਥੇ ਅਸੀਂ ਉਮੀਦ ਅਨੁਸਾਰ ਯੋਗਦਾਨ ਨਹੀਂ ਪਾ ਸਕੇ। ਸਰਕਾਰ ਤੋਂ ਸਾਡੀਆਂ ਉਮੀਦਾਂ ਹਮੇਸ਼ਾ ਜ਼ਿਆਦਾ ਹੁੰਦੀਆਂ ਹਨ ਅਤੇ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਸੂਬਾ ਸਰਕਾਰ ਅਤੇ ਵਿੱਤ ਮੰਤਰੀ ਵਜੋਂ ਮੈਂ ਤੁਹਾਡੇ ਜੀਵਨ ਅਤੇ ਘਰਾਂ ਵਿੱਚ ਖੁਸ਼ੀਆਂ ਲਿਆਉਣ ਲਈ ਹਮੇਸ਼ਾ ਹਰ ਸੰਭਵ ਯਤਨ ਕਰਾਂਗਾ।
ਉਨਾਂ ਕਿਹਾ ਕਿ ਜਿਵੇਂ ਕਿ ਤੁਸੀਂ ਹੁਣ ਤੱਕ ਜਾਣਦੇ ਹੋ ਕਿ ਹੁਣ ਮੇਰੇ ਕੋਲ ਆਪਣੇ ਪੁਰਾਣੇ ਪੋਰਟਫੋਲੀਓ ਤੋਂ ਇਲਾਵਾ ਵਪਾਰਕ ਟੈਕਸਾਂ ਦੇ ਵਿਸ਼ੇ ਨੂੰ ਵੇਖਣ ਦੀ ਜ਼ਿੰਮੇਵਾਰੀ ਹੋਵੇਗੀ। ਹਾਲਾਂਕਿ ਮੈਂ ਅਜੇ ਆਪਣੇ ਅਧਿਕਾਰੀਆਂ ਤੋਂ ਮੁੱਖ ਮੁੱਦਿਆਂ ਬਾਰੇ ਵਿਸਤਿ੍ਰਤ ਜਾਣਕਾਰੀ ਪ੍ਰਾਪਤ ਕਰਨੀ ਹੈ। ਮੈਂ ਸਮਝਦਾ ਹਾਂ ਕਿ ਇਸ ਵਿਸ਼ੇ ਤੇ ਮੇਰੀ ਸਮਝ ਨੂੰ ਹੇਠਾਂ ਅਨੁਸਾਰ ਸੂਚੀਬੱਧ ਕਰਨਾ ਉਚਿਤ ਹੈ-
ਟੈਕਸਾਂ ਦੀ ਭੂਮਿਕਾ
ਟੈਕਸਾਂ ਦੀ ਭੂਮਿਕਾ
ਮੈਂ ਟੈਕਸਾਂ ਨੂੰ ਤਰੱਕੀ, ਆਰਥਿਕ ਵਿਕਾਸ, ਸਮਾਜ ਭਲਾਈ, ਰੁਜਗਾਰ ਉੱਤਪਤੀ, ਸਮਾਨਤਾ ਅਤੇ ਨਿਆਂ ਦੀ ਸੁਰੂਆਤ ਕਰਨ ਸਬੰਧੀ ਸਰਕਾਰ ਦੀ ਸਮੁੱਚੀ ਨੀਤੀ ਦੇ ਅਟੁੱਟ ਹਿੱਸੇ ਵਜੋਂ ਵੇਖਦਾ ਹਾਂ। ਟੈਕਸਾਂ ਨੂੰ ਸਿਰਫ ਇੱਕ ਮਾਲੀਏ ਦੀ ਜਰੂਰਤ ਵਜੋਂ ਵੇਖਣਾ, ਸਾਡੀਆਂ ਸਮੁੱਚੀ ਤਰਜੀਹਾਂ ਵਿੱਚ ਅਸੰਤੁਲਨ ਦਾ ਕਾਰਨ ਬਣ ਸਕਦੇ ਹਨ। ਮੈਂ ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਨੀਤੀਗਤ ਫੈਸਲੇ ਲੈਣ ਸਮੇਂ ਅਸੀਂ ਸੋਚ ਵਿੱਚ ਢੁੱਕਵਾਂ ਸੰਤੁਲਨ ਕਾਇਮ ਰੱਖਾਂਗੇ।
ਵੱਖ ਵੱਖ ਵਰਗਾਂ ਨਾਲ ਸਲਾਹ-ਮਸ਼ਵਰਾ
ਮੈਂ ਆਉਣ ਵਾਲੇ 15 ਦਿਨਾਂ ਵਿੱਚ ਸਾਡੇ ਵਪਾਰਕ ਉਦਯੋਗ, ਵਣਜ ਅਤੇ ਸੇਵਾ ਖੇਤਰ ਦੇ ਸਾਰੇ ਪ੍ਰਮੁੱਖ ਵਰਗਾਂ ਨੂੰ ਮਿਲਣ ਦਾ ਇਰਾਦਾ ਕਰਦਾ ਹਾਂ ਅਤੇ ਇਹ ਸੁਨਿਸ਼ਚਿਤ ਕਰਦਾ ਹਾਂ ਕਿ ਉਨਾਂ ਦੀਆਂ ਸਾਰੀਆਂ ਜਾਇਜ਼ ਚਿੰਤਾਵਾਂ ਨੂੰ ਸਮਝਿਆ ਜਾਵੇ ਅਤੇ ਜਿੱਥੇ ਵੀ ਲੋੜ ਹੋਵੇ ਉੱਥੇ ਉਸ ਮੁੱਦੇ ਨੂੰ ਜੀਐਸਟੀ ਕੌਂਸਲ ਜਾਂ ਹੋਰ ੳੱੁਚ ਅਧਿਕਾਰੀਆਂ ਦੇ ਸਾਹਮਣੇ ਉਠਾਇਆ ਜਾਵੇ। ਮੈਂ ਅਜਿਹੀ ਸਥਿਤੀ ਨਹੀਂ ਵੇਖਣਾ ਚਾਹੁੰਦਾ ਜਿੱਥੇ ਸਾਡੇ ਕਾਰੋਬਾਰ ਦਾ ਕੋਈ ਵੀ ਵਰਗ ਇਹ ਮਹਿਸੂਸ ਕਰੇ ਕਿ ਉਨਾਂ ਦੀਆਂ ਚਿੰਤਾਵਾਂ ਨੀਤੀ ਨਿਰਮਾਣ ਵਿੱਚ ਸਹੀ ਵਿਅਕਤੀ ਤੱਕ ਨਹੀਂ ਪਹੁੰਚੀਆਂ ਹਨ। ਜਿੱਥੇ ਮੇਰੇ ਵੱਲੋਂ ਕਾਰਵਾਈਆਂ ਕਰਨ ਦੀ ਜ਼ਰੂਰਤ ਹੈ, ਉੱਥੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਲੋਕ-ਪੱਖੀ ਟੈਕਸ ਪ੍ਰਸ਼ਾਸਨ
ਸ੍ਰੀ ਬਾਦਲ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਕਾਰੋਬਾਰੀ ਤਰੱਕੀ ਅਤੇ ਉੱਦਮਤਾ ਦੀ ਆਜ਼ਾਦੀ ਟੈਕਸ ਇੱਕਤਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਟੈਕਸ ਢਾਂਚੇ ਨੂੰ ਲਾਗੂ ਕਰਨ ਲਈ ਕਾਰੋਬਾਰਾਂ ਨਾਲ ਸੰਪਰਕ ਘੱਟੋ ਘੱਟ ਹੋਣਾ ਚਾਹੀਦਾ ਹੈ। ਸਾਡੇ ਕੋਲ ਪਹਿਲਾਂ ਹੀ ਅਤਿ-ਆਧੁਨਿਕ ਆਈਟੀ ਬੁਨਿਆਦੀ ਢਾਂਚਾ ਹੈ ਜਿਸ ਨੇ ਜ਼ਿਆਦਾਤਰ ਪ੍ਰਕਿਰਿਆਵਾਂ ਨੂੰ ਸਵੈਚਾਲਿਤ ਕੀਤਾ ਹੈ। ਟੈਕਸ ਇਕੱਤਰ ਕਰਨ ਅਤੇ ਜਾਂਚ ਪ੍ਰਕਿਰਿਆਵਾਂ ਨੂੰ ਵਧੇਰੇ ਕਾਰਗਰ ਬਣਾਉਣ ਲਈ ਅਸੀਂ ਇਸ ਵਿੱਚ ਹੋਰ ਮਜਬੂਤੀ ਲਿਆਂਵਾਂਗੇ।
ਮੁਕੱਦਮੇਬਾਜ਼ੀ ਤੋਂ ਰਾਹਤ
ਮੁਕੱਦਮਾ ਦੋਵਾਂ ਪਾਸਿਆਂ ਦੇ ਵਕੀਲਾਂ ਨੂੰ ਛੱਡ ਕੇ ਕਿਸੇ ਦੀ ਮਦਦ ਨਹੀਂ ਕਰਦਾ। ਮੈਂ ਉਨਾਂ ਅਸਪੱਸ਼ਟ ਟੈਕਸ ਖੇਤਰਾਂ ਨੂੰ ਬਾਰੇ ਜਾਣਨਾ ਚਾਹਾਂਗਾ ਜੋ ਮੈਨੂੰ ਸਪੱਸ਼ਟੀਕਰਨ ਜ਼ਰੀਏ ਹਟਾਉਣੇ ਜ਼ਰੂਰੀ ਹੋਣਗੇ।
ਕੋਵਿਡ
ਸਰਕਾਰ ਮੰਨਦੀ ਹੈ ਕਿ ਬਹੁਤ ਸਾਰੇ ਹਿੱਸੇਦਾਰਾਂ ਨੂੰ ਕੋਵਿਡ -19 ਕਾਰਨ ਮਹੱਤਵਪੂਰਨ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਸਾਰੇ ਹਿੱਸੇਦਾਰਾਂ ਨੂੰ ਆਪਣੇ ਮੁੱਦੇ ਪੇਸ਼ ਕਰਨ ਦਾ ਸਮਾਂ ਦੇਣਾ ਚਾਹੁੰਦੀ ਹੈ ਤਾਂ ਜੋ ਮੈਂ ਇਨਾਂ ਮੁੱਦਿਆਂ ਨੂੰ ਜੀਐਸਟੀ ਕਾਉਂਸਲ ਦੇ ਅੰਦਰ ਉਠਾ ਸਕਾਂ।
ਕਰ ਉਗਰਾਹੀ ਵਿੱਚ ਸੁਧਾਰ
ਉਹਨਾਂ ਕਿਹਾ ਕਿ ਇਹ ਜਿੰਦਗੀ ਦਾ ਤੱਥ ਹੈ ਕਿ ਸਰਕਾਰਾਂ ਨੂੰ ਮਾਲੀਏ ਦੀ ਲੋੜ ਹੁੰਦੀ ਹੈ। ਹਾਲਾਂਕਿ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਕਰਦਾਤਾਵਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਨਿਆਂਪੂਰਨ ਢੰਗ ਵਰਤੋਂ ਨਾਲ ਸੰਭਵ ਹੋਵੇਗਾ। ਮੈਂ ਕਿਸੇ ਵੀ ਕਿਸਮ ਦੀ ਟੈਕਸ ਚੋਰੀ ਨੂੰ ਵੇਖਣ ਨਹੀਂ ਚਾਹੁੰਦਾ ਅਤੇ ਅਜਿਹੀਆਂ ਕਿਸੇ ਵੀ ਉਲੰਘਣਾ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਾਂਗਾ।
ਸ. ਬਾਦਲ ਨੇ ਕਿਹਾ, “ਮੈਂ ਅਜਿਹੇ ਉਪਰਾਲੇ ਕਰਨ ਜਾ ਰਿਹਾ ਹਾਂ ਜੋ ਸਵੈਇੱਛਕ ਪਾਲਣਾ ਦੇ ਪੱਧਰ ਨੂੰ ਸੁਧਾਰਦੇ ਹੋਏ ਜੋ ਆਦਤ ਅਤੇ ਸੰਗਠਿਤ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਟੈਕਸ ਚੋਰੀ ਦੇ ਕਿਸੇ ਵੀ ਪ੍ਰੋਤਸਾਹਨ ਨੂੰ ਘਟਾਉਣਗੇ।”
ਟੈਕਸ ਪੇਸ਼ੇਵਰਾਂ ਦੀ ਭੂਮਿਕਾ
ਸਰਕਾਰ ਕਰਦਾਤਾ ਦੀ ਭੂਮਿਕਾ ਨੂੰ ਮਾਨਤਾ ਦਿੰਦੀ ਹੈ ਜੋ ਉੱਚ ਪੇਸ਼ੇਵਰ ਮਿਆਰਾਂ ਦੀ ਪਾਲਣਾ ਕਰਦੇ ਹਨ ਅਤੇ ਟੈਕਸ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਲਈ ਆਪਣੀਆਂ ਯੋਗਤਾਵਾਂ ਨੂੰ ਸੇਧ ਦਿੰਦੇ ਹਨ। ਮੈਨੂੰ ਯਕੀਨ ਹੈ ਕਿ ਬਹੁਤ ਸਾਰੇ ਬਿਹਤਰ ਵਿਚਾਰ ਹੋਣਗੇ ਜੋ ਸਾਡੀਆਂ ਟੈਕਸ ਟੀਮਾਂ ਨੂੰ ਸਮਝਣ ਲਈ ਅਤੇ ਟੈਕਸਾਂ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨ ਵਿੱਚ ਸਹਾਇਤਾ ਕਰੇਗਾ।
ਮੈਂ ਵਿੱਤ ਮੰਤਰੀ ਵਜੋਂ ਆਪਣੀ ਡਿਊਟੀ ਵਿੱਚ ਅਸਫ਼ਲ ਹੋ ਜਾਵਾਂਗਾ ਜੇਕਰ ਮੈਂ ਇਹ ਨਹੀਂ ਦੱਸਦਾ ਕਿ ਮਾਲੀਆ ਅਤੇ ਖਰਚ, ਵਿਕਾਸ ਅਤੇ ਸਮਾਜਿਕ ਨਿਆਂ, ਸਹੂਲਤ ਅਤੇ ਲਾਗੂਕਰਨ, ਇੱਕ ਪਾਸੇ ਸਾਡੇ ਥੋੜੇ ਸਮੇਂ ਦੇ ਟੀਚਿਆਂ ਵਿੱਚ ਅਤੇ ਦੂਜੇ ਪਾਸੇ ਵਿੱਤੀ ਸੂਝ ਅਤੇ ਸਥਿਰਤਾ ਵਿੱਚ ਅਨੁਕੂਲ ਸੰਤੁਲਨ ਦੀ ਜ਼ਰੂਰਤ ਹੈ। ਇਸ ਲਈ ਆਮ ਆਦਮੀ ਵੱਲੋਂ ਆਪਣੇ ਘਰ ਵਿੱਚ ਰੋਜ਼ਾਨਾ ਦੀਆਂ ਦਰਪੇਸ਼ ਮੁਸ਼ਕਲਾਂ ਦੀ ਤਰਾਂ ਇਸ ਵੱਲ ਵੀ ਉਸੇ ਤਰਾਂ ਧਿਆਨ ਦੇਣ ਦੀ ਸਖ਼ਤ ਜ਼ਰੂਰਤ ਹੈ। ਮੈਂ ਤੁਹਾਡੇ ਵਿੱਚੋਂ ਹਰ ਇੱਕ ਵਿੱਚ ਇੱਕ ਵਿੱਤ ਮੰਤਰੀ ਨੂੰ ਉਸ ਹੱਦ ਤੱਕ ਵੇਖਦਾ ਹਾਂ ਜੋ ਮੇਰੇ ਕਾਰਜਾਂ ਵਿੱਚ ਮੇਰੀ ਅਗਵਾਈ ਕਰੇਗਾ ਅਤੇ ਮੈਨੂੰ ਲੋੜ ਪੈਣ ’ਤੇ ਸਹਾਇਤਾ ਵੀ ਪ੍ਰਦਾਨ ਕਰੇਗਾ।