ਇਲੈਕਟੋਰਲ ਰੋਲ ਅਬਜਰਵਰ-ਕਮ-ਡਵੀਜ਼ਨਲ ਕਮਿਸ਼ਨਰ, ਰੂਪਨਗਰ ਨੇ ਜਿਲ੍ਹੇ ਵਿੱਚ ਰੈਵੀਨਿਊ ਕੋਰਟਾਂ ਨਾਲ ਸਬੰਧਤ ਮਸਲਿਆਂ ਦਾ ਵੀ ਲਿਆ ਜਾਇਜ਼ਾ
ਐਸ.ਏ.ਐਸ ਨਗਰ , 10 ਨਵੰਬਰ 2021
ਅਗਾਮੀ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਅਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਮਨਵੇਸ਼ ਸਿੰਘ ਸਿੱਧੂ ਇਲੈਕਟੋਰਲ ਰੋਲ ਅਬਜਰਵਰ-ਕਮ-ਡਵੀਜ਼ਨਲ ਕਮਿਸ਼ਨਰ, ਰੂਪਨਗਰ ਵੱਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ ਨਗਰ ਵਿਖੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਸਮੀਖਿਆ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਉਨ੍ਹਾਂ ਨੇ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਜਿਲ੍ਹੇ ਵਿੱਚ ਰੈਵੀਨਿਊ ਕੇਸ਼ਾਂ ਸਬੰਧੀ ਮਾਮਲਿਆਂ ਦਾ ਜਾਇਜ਼ਾ ਵੀ ਲਿਆ ।
ਹੋਰ ਪੜ੍ਹੋ :-ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਰਨੀ ਖੇੜਾ ਵਿਖੇ ਲਗਾਇਆ ਗਿਆ ਕਾਨੂੰਨੀ ਸਾਖਰਤਾ ਸੈਮੀਨਾਰ
ਇਹ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਕਮਿਸ਼ਨਰ-ਕਮ- ਇਲੈਕਟੋਰਲ ਰੋਲ ਅਬਜਰਵਰ ਵੱਲੋਂ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਨੂੰ ਇਹ ਆਦੇਸ਼ ਦਿੱਤੇ ਗਏ ਕਿ ਵੋਟਰ ਸੂਚੀਆਂ ਦੀ ਸੁਧਾਈ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਪੇਂਡੂ ਖੇਤਰਾਂ ਦੇ ਨਾਲ ਨਾਲ ਸ਼ਹਿਰੀ ਖੇਤਰਾਂ ਦੇ ਵਸਨੀਕ ਜੋ ਯੋਗਤਾ ਮਿਤੀ 1-1-2022 ਦੇ ਅਧੀਨ ਵੋਟਾਂ ਬਣਾਉਣ ਦੇ ਯੋਗ ਹੋ ਗਏ ਹਨ ਨੂੰ ਵੋਟਰ ਸੂਚੀਆਂ ਵਿੱਚ ਸ਼ਾਮਿਲ ਕਰਨ ਲਈ ਵੱਧ ਤੋ ਵੱਧ ਕੈਂਪ ਲਗਾ ਕੇ ਉਨ੍ਹਾਂ ਦੀਆਂ ਵੋਟਾਂ ਬਣਵਾਈਆਂ ਜਾਣ । ਉਨ੍ਹਾਂ ਇਹ ਆਦੇਸ਼ ਵੀ ਦਿੱਤੇ ਕਿ ਕਿਸੇ ਵੀ ਇਲਾਕੇ ਵਿੱਚ ਪੋਲਿੰਗ ਸਟੇਸ਼ਨ ਤੇ ਵੋਟਾਂ ਬਣਾਉਣ ਲਈ ਬੀ.ਐਲ.ਓ ਦੇ ਜਾਣ ਤੋਂ ਪਹਿਲਾਂ ਮਿਤੀ ਅਤੇ ਸਮੇਂ ਬਾਰੇ ਸਬੰਧਤ ਇਲਾਕੇ ਦੇ ਲੋਕਾਂ ਨੂੰ ਵੱਖ ਵੱਖ ਪ੍ਰਚਾਰ ਮਾਧਿਅਮਾਂ ਰਾਹੀਂ ਅਗਾਉ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਹ ਸਮੇਂ ਸਿਰ ਪਹੁੰਚ ਕੇ ਆਪਣੀ ਯੋਗਤਾ ਮੁਤਾਬਿਕ ਵੋਟ ਬਣਵਾ ਸਕਣ।
ਸ੍ਰੀ ਮਨਵੇਸ਼ ਸਿੱਧੂ ਵੱਲੋ ਚੋਣਕਾਰ ਰਜਿਸਟ੍ਰਸ਼ਨ ਅਫਸਰਾਂ ਨੂੰ ਇਹ ਆਦੇਸ਼ ਵੀ ਕੀਤੇ ਗਏ ਕਿ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨਾਂ, ਮੁਨੀਆਦੀ, ਪੋਸਟਰਾਂ,ਬੈਨਰਾਂ, ਮੰਦਿਰ ਗੁਰੂਦੁਆਰਿਆਂ ਆਦਿ ਰਾਹੀਂ ਆਮ ਜਨਤਾ ਨੂੰ ਵੋਟਾਂ ਬਨਾਉਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ । ਇਸ ਦੇ ਨਾਲ ਹੀ ਭਾਰਤੀ ਚੋਣ ਕਮਿਸ਼ਨ ਦੇ ਪੋਰਟਲ NVSP.in ਅਤੇ Voter Helpline App ਤੇ ਆਨ ਲਾਈਨ ਵੋਟਾਂ ਬਨਾਉਣ ਲਈ ਅਤੇ ਟੋਲ ਵੀ ਹੈਲਪਲਾਈਨ ਨੰਬਰ 1950 ਬਾਰੇ ਵੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ ।
ਇਸ ਮੀਟਿੰਗ ਵਿੱਚ ਜਿਲਾ ਐਸ.ਏ.ਐਸ ਨਗਰ ਦੇ ਰੈਵੀਨਿਊ ਕੇਸ਼ਾਂ ਬਾਰੇ ਵੀ ਸਮੀਖਿਆ ਕੀਤੀ ਗਈ । ਕਮਿਸ਼ਨਰ ਸ੍ਰੀ ਸਿੱਧੂ ਵੱਲੋਂ ਰੈਵੀਨਿਊ ਅਫਸਰਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਰਜਿਸਟਰੀਆਂ ਤੇ ਇੰਤਕਾਲਾਂ ਦੇ ਸਮੂਹ ਲੰਬਿਤ ਕੇਸ਼ਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ।।ਉਨ੍ਹਾਂ ਇਹ ਹਦਾਇਤ ਵੀ ਕੀਤੀ ਕਿ ਰੈਵੀਨਿਊ ਅਫਸਰ ਆਨ-ਲਾਈਨ ਪੋਰਟਲ ਆਰ.ਸੀ.ਐਮ.ਐਸ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਤਾਂ ਲੰਬਿਤ ਕੇਸ਼ਾਂ ਤੇ ਕੇਸ਼ਾਂ ਦੇ ਨਿਪਟਾਰੇ ਬਾਰੇ ਪਾਰਦਰਸ਼ੀ ਢੰਗ ਨਾਲ ਲੋਕਾਂ ਨੂੰ ਸਟੀਕ ਜਾਣਕਾਰੀ ਮਿਲ ਸਕੇ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਕੋਮਲ ਮਿੱਤਲ, ਸਹਾਇਕ ਕਮਿਸ਼ਨਰ (ਜ) ਸ੍ਰੀ ਤਰਸੇਮ ਚੰਦ, ਐਸ.ਡੀ.ਐਮ. ਐਸ.ਏ.ਐਸ. ਨਗਰ ਸ੍ਰੀ ਹਰਬੰਸ ਸਿੰਘ, ਐਸ.ਡੀ.ਐਮ. ਖਰੜ ਸ੍ਰੀ ਅਬਿਕੇਸ਼ ਗੁਪਤਾ, ਐਸ.ਡੀ.ਐਮ ਡੇਰਾਬਸੀ ਸ੍ਰੀ ਕੁਲਦੀਪ ਬਾਵਾ ਤੋਂ ਇਲਾਵਾ ਡੀ.ਆਰ.ਓ, ਸਮੁਹ ਤਹਿਸੀਲਦਾਰ ਤੇ ਜਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਆਰ.ਓ, ਏ.ਆਰ.ਓ ਅਤੇ ਐਡੀਸ਼ਨਲ ਡੀ.ਈ.ਓ ਹਾਜ਼ਰ ਸਨ।