ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਵੋਟ ਬਣਾਓ ਤੇ ਵੋਟ ਪਾਓ ਦੇ ਨਾਅਰੇ ਨੂੰ ਲੈ ਕੇ ਕੱਢੀ ਗਈ ਮੈਰਾਥਨ ਦੌੜ

ਸਕੂਲਾਂ ਵਿਚ ਵੋਟ ਬਣਾਓ
ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਵੋਟ ਬਣਾਓ ਤੇ ਵੋਟ ਪਾਓ ਦੇ ਨਾਅਰੇ ਨੂੰ ਲੈ ਕੇ ਕੱਢੀ ਗਈ ਮੈਰਾਥਨ ਦੌੜ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਵੋਟ ਬਣਾਉਣ ਦੀ ਅਪੀਲ
ਐਸ.ਏ.ਐਸ. ਨਗਰ, 14 ਨਵੰਬਰ 2021
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਬਾਲ ਦਿਵਸ ਮੌਕੇ ਵੋਟ ਬਣਵਾਉਣ ਅਤੇ ਵੋਟ ਪਾਉਣ ਦੇ ਨਾਅਰੇ ਨੂੰ ਲੈ ਕੇ ਪੂਰੇ ਜਿਲ੍ਹੇ ਅੰਦਰ ਸਵੀਪ ਪ੍ਰੋਜੈਕਟ ਤਹਿਤ ਰਿਲੇ ਦੌੜ ਆਯੋਜਿਤ ਕੀਤੀ ਗਈ। ਇਹ ਰਿਲੇ ਦੌੜ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਸਰਕਾਰੀ ਕਾਲਜ ਫੇਸ 6 ਮੋਹਾਲੀ  ਤੋਂ ਹਰੀ ਝੰਡੀ ਦਿਖਾ ਰਵਾਨਾ ਕੀਤੀ ਗਈ। ਇਸ ਰਿਲੇ ਦੌੜ ਦਾ ਉਦੇਸ਼ ਲੋਕਾਂ ਤੱਕ ਵੱਧ ਤੋਂ ਵੱਧ ਸੰਦੇਸ਼ ਪਹੁੰਚਾਉਣਾ ਹੈ ਕਿ ਜਿੰਨਾਂ ਦੀ ਵੋਟ ਅਜੇ ਨਹੀਂ ਬਣੀ ਉਹ ਆਪਣੀ ਵੋਟ ਬਣਵਾਉਣ ਅਤੇ ਜਿੰਨਾਂ ਦੀ ਬਣੀ ਹੋਈ ਹੈ ਉਹ ਆਪਣੀ ਵੋਟ ਲਾਜ਼ਮੀ ਤੌਰ `ਤੇ ਪਾਉਣ।
ਵਧੀਕ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਵਧੇਰੇ ਜਾਣਕਾਰੀ ਦਿੰਦਿਆ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਰ ਵਿਅਕਤੀ ਤੱਕ ਵੋਟ ਪਾਉਣ ਦੇ ਸੰਦੇਸ਼ ਨੂੰ ਪਹੰਚਾਉਣ ਲਈ ਰੈਲੀ ਆਯੋਜਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਤੇ ਨੌਜਵਾਨ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਕਿਹਾ ਕਿ 18 ਸਾਲ ਪੂਰੀ ਕਰ ਚੁੱਕੇ ਹਰੇਕ ਵਿਅਕਤੀ ਨੂੰ ਵੋਟ ਬਣਵਾਉਣੀ ਚਾਹੀਦੀ ਹੈ ਅਤੇ ਵੋਟ ਪਾਉਣੀ ਵੀ ਲਾਜ਼ਮੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੋਟ ਪਾਉਣਾ ਸਾਡਾ ਅਧਿਕਾਰ ਹੈ ਤੇ ਇਕ ਇਕ ਵੋਟ ਕੀਮਤੀ ਹੁੰਦੀ ਹੈ ਤੇ ਵੋਟ ਪਾਉਣ ਨਾਲ ਅਸੀਂ ਲੋਕਤੰਤਰ ਸਮਾਜ ਦੀ ਸਿਰਜਣਾ ਕਰਨ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ ਅਤੇ ਸਾਨੂੰ ਬਿਨਾਂ ਕਿਸੇ ਡਰ ਤੇ ਭੈਅ `ਤੇ ਆਪਣੀ ਮਰਜੀ ਅਨੁਸਾਰ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਰਿਲੇਅ ਦੌੜ ਸਰਕਾਰੀ ਕਾਲਜ ਫੇਸ 6 ਮੋਹਾਲੀ ਤੋਂ  ਸ਼ੁਰੂ ਹੋ ਸ਼ਿਵਾਲਿਕ ਸਕੂਲ, ਫੇਜ਼ 6, ਐਸ.ਏ.ਐਸ ਨਗਰ , ਸ਼ਾਸ਼ਤਰੀ ਮਾਡਲ ਸੀ.ਸਕੈ. ਸਕੂਲ, ਫੇਜ਼-1, ਐਸ.ਏ.ਐਸ ਨਗਰ, ਗਿਆਨ ਜੋਤੀ ਸੀ.ਸੈ. ਸਕੂਲ, ਐਸ.ਏ.ਐਸ ਨਗਰ, ਖਾਲਸਾ ਕਾਲਜ, ਫੇਜ਼ 3ਏ, ਐਸ.ਏ.ਐਸ ਨਗਰ, ਸਰਕਾਰੀ ਸੀ.ਸੇ. ਸਕੂਲ, ਫੇਜ਼ 3 ਬੀ 1, ਐਸ.ਏ.ਐਸ ਨਗਰ, ਸੈਂਟ ਸੋਲਜਰ, ਫੇਜ਼-7, ਐਸ.ਏ.ਐਸ ਨਗਰ ਤੋਂ ਹੁੰਦੀ ਹੋਈ ਸੰਤ ਈਸ਼ਰ ਸਿੰਘ ਸੀ.ਸਕੈ. ਸਕੂਲ, ਫੇਜ਼-7, ਐਸ.ਏ.ਐਸ ਨਗਰ ਵਿਖੇ ਸਮਾਪਤ ਹੋਈ । ਇਸ ਦੌੜ ਵਿੱਚ ਲਗਭਗ 600 ਵਿਦਿਆਰਥੀਆਂ ਨੇ ਭਾਗ ਲਿਆ। ਦੌੜ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਵੀਪ ਟੀਮਾਂ ਨੇ ਇਸ ਮੌਕੇ ਮੈਰਾਥਨ ਦੌੜ ਵਿੱਚ ਭਾਗ ਲੈਣ ਵਾਲੇ ਬੱਚਿਆਂ ਵਿੱਚ ਵੋਟ ਦੇ ਅਧਿਕਾਰ ਅਤੇ ਫਰਜਾਂ ਬਾਰੇ ਜਾਗਰੂਕਤਾ ਫੈਲਾਈ। ਸਾਰੇ ਪ੍ਰਤੀਯੋਗੀਆਂ ਨੇ ਪ੍ਰਣ ਕੀਤਾ ਕਿ ਉਹ ਲੋਕਤੰਤਰ ਦੇ ਜਸ਼ਨ ਵਿੱਚ ਵੱਧ ਚੜਕੇ ਹਿੱਸਾ ਲੈਣਗੇ।
ਇਸ ਮੌਕੇ ਨੋਡਲ ਅਫ਼ਸਰ ਸਵੀਪ ਅਭੀਤੇਸ ਸੰਧੂ, ਚੋਣ ਤਹਿਸੀਲਦਾਰ ਸੰਜੇ ਕੁਮਾਰ ,ਚੌਣ ਕਾਨੂਗੋ ਸੁਰਿੰਦਰ ਕੁਮਾਰ ਅਤੇ ਜਗਤਾਰ ਸਿੰਘ ਵੀ ਹਾਜਰ ਸਨ।