ਆਜ਼ਾਦੀ ਕਾ ਅਮ੍ਰਿ਼ੰਤ ਮਹਾਉਤਸਵ
ਫਾਜ਼ਿਲਕਾ, 24 ਮਾਰਚ 2022
ਆਜਾਦੀ ਕਾ ਅਮ੍ਰਿੰਤ ਮਹਾਉਤਸਵ ਦੀ ਲੜੀ ਤਹਿਤ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਭਾਸ਼ਾ ਵਿਭਾਗ ਵੱਲੋਂ ਐਮ.ਆਰ. ਕਾਲਜ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਭਾਸ਼ਣ ਪ੍ਰਤੀਯੋਗਤਾ, ਕਵਿਤਾ ਲੇਖਨ, ਕਵਿਤਾ ਉਚਾਰਨ, ਗੀਤ ਮੁਕਾਬਲੇ ਕਰਵਾਏ ਗਏ। ਭਾਸ਼ਣ ਪ੍ਰਤੀਯੋਗਤਾ ਵਿਚ ਵਿਨੋਦ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਵਿਤਾ ਲੇਖਣ ਮੁਕਾਬਲੇ ਵਿਚ ਅਮਨਦੀਪ ਕੌਰ ਨੇ ਪਹਿਲਾ, ਜ਼ਸਪ੍ਰੀਤ ਕੌਰ ਨੇ ਦੂਸਰਾ ਅਤੇ ਸਿਮਰਨ ਕੌਰ ਤੇ ਜਗਰੂਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਨੇ ਦਿੱਤੀ।
ਹੋਰ ਪੜ੍ਹੋ :-ਸੈਲਫ ਹੈਲਪ ਗਰੁਪਾਂ ਨੂੰ ਸਿੱਧੇ ਤੋਰ ਤੇ ਮਾਰਕਟਿੰਗ ਪ੍ਰਦਾਨ ਕਰਨ ਦਾ ਇੱਕ ਉਪਰਾਲਾ-ਡਾ. ਹਰਤਰਨਪਾਲ ਸਿੰਘ
ਉਨ੍ਹਾਂ ਦੱਸਿਆ ਕਿ ਕਵਿਤਾ ਉਚਾਰਨ ਮੁਕਾਬਲੇ ਵਿਚ ਜਸਪ੍ਰੀਤ ਕੌਰ ਨੇ ਪਹਿਲਾ, ਨਵਪ੍ਰੀਤ ਕੌਰ ਤੇ ਸਿਮਰਨ ਕੌਰ ਨੇ ਦੂਜਾ ਅਤੇ ਵਿਨੋਦ ਕੁਮਾਰ ਤੇ ਪੰਕਜ ਕੁਮਾਰ ਨੇ ਤੀਸਰਾ ਸਥਾਨ ਹਾਸਲ ਕੀਤਾ।ਉਨ੍ਹਾਂ ਦੱਸਿਆ ਕਿ ਗੀਤ ਮੁਕਾਬਲੇ ਵਿਚ ਲਵਜੀਤ ਸਿੰਘ ਨੇ ਪਹਿਲਾ, ਸ਼ਿਵਮ ਨੇ ਦੂਸਰਾ ਤੇ ਸਿਮਰਨ ਤੇ ਜ਼ਸਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਇਹ ਪ੍ਰੋਗਰਾਮ ਪ੍ਰਿੰਸੀਪਲ ਗੁਰਪ੍ਰੀਤ ਕੌਰ, ਖੋਜ਼ ਅਫਸਰ ਪਰਮਿੰਦਰ ਰੰਧਾਵਾ, ਜਿਲ੍ਹਾ ਨੋਡਲ ਅਫਸਰ ਸ਼ੇਰ ਸਿੰਘ ਸੰਧੂ, ਸਰਪ੍ਰਸਤ ਪ੍ਰਵੀਨ ਰਾਣੀ, ਮੰਚ ਸੰਚਾਲਕ ਵੀਰਪਾਲ ਕੌਰ ਦੀ ਦੇਖ-ਰੇਖ ਹੇਠ ਹੋਇਆ।
ਇਸ ਮੌਕੇ ਅੰਸ਼ੂ ਸ਼ਰਮਾ, ਸੌਰਵ, ਪ੍ਰਵੇਸ਼ ਸ਼ਰਮਾ, ਰਿੰਕਲ, ਦਿਵਯਾ, ਸ਼ਮਸ਼ੇਰ ਸਿੰਘ, ਤਲਵਿੰਦਰ ਸਿੰਘ, ਉਨੀਕਾ ਕੰਬੋਜ਼, ਗੁਰਜਿੰਦਰ ਕੌਰ, ਈਸ਼ਾ, ਵਰੀਨਾ, ਪ੍ਰਿਯਾ, ਦੀਕਸ਼ਾ, ਮੋਨਿਕਾ, ਵਿਸ਼ਨੂ ਨਰਾਇਣ ਤੇ ਸਤਵੰਤ ਕਾਹਲੋ ਹਾਜਰ ਸਨ।