ਪੁਲਿਸ ਲਾਈਨ ਲੁਧਿਆਣਾ(ਦਿਹਾਤੀ) ਜਗਰਾਉ ਤੋਂ ਸਵੇਰੇ 07:00 ਵਜੇ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਜਾਵੇਗਾ ਰਵਾਨਾ – ਡਾ.ਪਾਟਿਲ ਕੇਤਨ ਬਾਲੀਰਾਮ, ਐਸ.ਐਸ.ਪੀ. ਲੁਧਿਆਣਾ(ਦਿਹਾਤੀ)
ਜਗਰਾਉਂ (ਲੁਧਿਆਣਾ), 21 ਮਾਰਚ 2022
ਡਾਕਟਰ ਪਾਟਿਲ ਕੇਤਨ ਬਾਲੀਰਾਮ, ਆਈ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਦੀ ਸੁਚੱਜੀ ਅਗਵਾਈ ਅਧੀਨ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾਜਲੀ ਭੇਂਟ ਕਰਨ ਲਈ ਮਿਤੀ 22.03.2022 ਨੂੰ ਜਗਰਾਂਉ ਤੋਂ ਹੁਸੈਨੀਵਾਲਾ, ਜਿਲ੍ਹਾ ਫਿਰੋਜਪੁਰ ਤੱਕ 100 ਕਿਲੋਮੀਟਰ ਸਾਈਕਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ :-ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਮੈਡੀਕਲ ਅਫਸਰ, ਸਟਾਫ ਨਰਸ, ਅਤੇ ਏ.ਐਨ.ਐਮ. ਦੀ ਮੈਟਰਨਲ ਡੈਥ ਸਰਵੀਲੈਂਸ ਰਿਸਪਾਨਸ ਦੀ ਟ੍ਰੇਨਿੰਗ
ਇਸ ਸਾਈਕਲ ਰੈਲੀ ਵਿੱਚ ਪਦਮ ਸ਼੍ਰੀ ਬਲਬੀਰ ਸਿੰਘ ਸੀਂਚੇਵਾਲ ਅਤੇ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਦੇ ਭਤੀਜੇ ਸ੍ਰੀ ਜ਼ੋਰਾਵਰ ਸਿੰਘ ਸੰਧੂ, ਸ੍ਰੀ ਐਸ.ਪੀ.ਐਸ ਪਰਮਾਰ, ਆਈ.ਪੀ.ਐਸ, ਆਈ.ਜੀ.ਪੀ, ਲੁਧਿਆਣਾ ਰੇਂਜ, ਲੁਧਿਆਣਾ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਲੁਧਿਆਣਾ, ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਆਈ.ਏ.ਐਸ, ਡਿਪਟੀ ਕਮਿਸ਼ਨਰ, ਲੁਧਿਆਣਾ, ਸ਼੍ਰੀਮਤੀ ਨਯਨ ਜੱਸਲ, ਏ.ਡੀ.ਸੀ, ਜਗਰਾਂਉ, ਸ੍ਰੀ ਵਿਕਾਸ ਹੀਰਾ, ਐਸ.ਡੀ.ਐਮ ਜਗਰਾਂਉ, ਸ੍ਰੀ ਪ੍ਰਿਥੀਪਾਲ ਸਿੰਘ, ਐਸ.ਪੀ ਹੈਡਕੁਆਟਰ, ਲੁਧਿ(ਦਿਹਾਤੀ), ਸ੍ਰੀ ਰਾਜਪਾਲ ਸਿੰਘ ਹੁੰਦਲ, ਐਸ.ਪੀ. (ਸਾਬਕਾ ਕਪਤਾਨ ਭਾਰਤੀ ਹਾਕੀ ਟੀਮ), ਡਾਕਟਰ ਦੀਪਕ ਕਲਿਆਣੀ, ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਗਰਾਉਂ, ਸ੍ਰੀ ਰਜਿੰਦਰ ਜੈਨ ਅਤੇ ਸ੍ਰੀ ਬਲਵੀਰ ਸਿੰਘ ਗਿੱਲ ਫਾਇਨਾਂਸ, ਜਗਰਾਂਉ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
ਇਸ ਰੈਲੀ ਵਿੱਚ ਐਲ.ਆਰ. ਡੀ.ਏ.ਵੀ ਕਾਲਜ ਜਗਰਾਂਉ, ਸਾਇਸ ਕਾਲਜ ਜਗਰਾਂਉ, ਸੀ.ਟੀ ਯੂਨੀਵਰਸਿਟੀ, ਸਿਧਵਾਂ ਖੁਰਦ, ਲੁਧਿਆਣਾ ਗਰੁੱਪ ਆਫ ਕਾਲਜ ਚੌਕੀਮਾਨ, ਜੀ.ਐਚ.ਜੀ ਕਾਲਜ ਆਫ ਨਰਸਿੰਗ ਗੋਇੰਦਵਾਲ, ਜੀ.ਐਚ.ਜੀ ਖਾਲਸਾ ਕਾਲਜ ਸੁਧਾਰ, ਜੀ.ਟੀ.ਬੀ ਨੈਸ਼ਨਲ ਕਾਲਜ ਦਾਖਾ, ਜੀ.ਟੀ.ਬੀ ਇੰਸਟੀਚਿਊਟ ਮੈਨੇਜਮੈਟ ਟੈਕਨੋਲੋਜੀ, ਸ਼ਹੀਦ ਕਰਤਾਰ ਸਿੰਘ ਨਰਸਿੰਗ, ਡੈਟਲ ਤੇ ਆਯੁਰਵੈਦਿਕ ਕਾਲਜ ਸਰਾਭਾ, ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ, ਨਾਈਟਿੰਗੇਲ ਨਰਸਿੰਗ ਐਂਡ ਬੀ.ਐਡ ਕਾਲਜ ਨਾਰੰਗਵਾਲ, ਬਾਬਾ ਫਰੀਦ ਕਾਲਜ ਆਫ ਫਾਰਮੈਸੀ ਮੋਰਕਰੀਮਾ ਆਦਿ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਲੁਧਿਆਣਾ ਤੇ ਜਗਰਾੳ ਦੀਆਂ ਸਾਈਕਲਿੰਗ ਕਲੱਬਾਂ ਦੇ ਚਾਹਵਾਨ ਨੋਜਵਾਨ ਵੀ ਇਸ ਰੈਲੀ ਵਿੱਚ ਭਾਗ ਲੈ ਰਹੇ ਹਨ।
ਇਹ ਸਾਈਕਲ ਰੈਲੀ ਪੁਲਿਸ ਲਾਈਨ, ਲੁਧਿਆਣਾ(ਦਿਹਾਤੀ) ਜਗਰਾਉ ਤੋਂ ਮਿਤੀ 22.03.2022 ਨੂੰ ਸਵੇਰੇ 07:00 ਵਜੇ ਸਮਾਗਮ ਵਿੱਚ ਪਹੁੰਚ ਰਹੀਆਂ ਸਨਮਾਨ ਸ਼ਖਸ਼ੀਅਤਾ ਵੱਲੋਂ ਹਰੀ ਝੰਡੀ ਦੇ ਕੇ ਆਰੰਭ ਕੀਤੀ ਜਾਵੇਗੀ।
ਜੋ ਜੀ.ਟੀ.ਰੋਡ ਮੋਗਾ-ਫਿਰੋਜਪੁਰ ਰਾਹੀਂ ਆਪਣਾ ਸਫਰ ਤਹਿ ਕਰਦੇ ਹੋਏ ਮੋਗਾ, ਤਲਵੰਡੀ ਭਾਈ, ਫਿਰੋਜਪੁਰ ਤੋਂ ਹੁੰਦੇ ਹੋਏ ਮਿਤੀ 23.03.2022 ਨੂੰ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਪਹੁੰਚ ਕੇ ਸ਼ਹੀਦਾ ਨੂੰ ਸ਼ਰਧਾਜਲੀ ਭੇਂਟ ਕਰਨਗੇ।
ਇਸ ਰੈਲੀ ਵਿੱਚ ਭਾਗ ਲੈ ਰਹੇ ਨੌਜਵਾਨਾਂ ਦੀ ਸਿਹਤ ਸੁਰੱਖਿਆ ਲਈ ਡਾਕਟਰੀ ਟੀਮਾਂ ਅਤੇ ਐਬੂਲੈਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਤੋ ਇਲਾਵਾ ਵੱਖ-ਵੱਖ ਐਨ.ਜੀ.ਓ ਸੰਸਥਾਵਾਂ ਵੱਲੋ ਇਸ ਰੈਲੀ ਦੇ ਪ੍ਰਬੰਧਾਂ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਰੈਲੀ ਦਾ ਮੁੱਖ ਉਦੇਸ਼ ਸ਼ਹੀਦਾਂ ਨੂੰ ਯਾਦ ਕਰਨਾ, ਨੌਜਵਾਨਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ, ਨੌਜਵਾਨਾਂ ਨੂੰ ਸਾਈਕਲਿੰਗ ਨਾਲ ਜੋੜਨਾ ਅਤੇ ਨਸ਼ੇ ਤੋ ਛੁਟਕਾਰਾ ਪਾਉਦੇ ਹੋਏ ਆਪਣੀ ਸਿਹਤ ਅਤੇ ਵਾਤਾਵਰਨ ਦੀ ਰੱਖਿਆਂ ਲਈ ਜਾਗਰੂਕ ਕਰਨਾ ਹੈ।
ਜ਼ਿਕਰਯੋਗ ਹੈ ਕਿ ਡਾਕਟਰ ਪਾਟਿਲ ਕੇਤਨ ਬਾਲੀਰਾਮ, ਆਈ.ਪੀ.ਐਸ ਜੀ ਵੱਲੋਂ ਆਪਣੀ ਦੇਖ-ਰੇਖ ਹੇਠ ਪਹਿਲਾਂ ਵੀ ਸਾਲ-2016 ਦੌਰਾਨ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖਟਕੜ ਕਲਾਂ ਤੋਂ ਲੁਧਿਆਣਾ ਹੁੰਦੇ ਹੋਏ ਸ਼ਹੀਦੀ ਸਮਾਰਕ ਹੁਸੈਨੀਵਾਲ ਫਿਰੋਜਪੁਰ ਤੱਕ ਕਰੀਬ 200 ਕਿਲੋਮੀਟਰ ਤੱਕ ਸਾਈਕਲ ਰੈਲੀ ਅਤੇ ਸਾਲ-2017 ਵਿੱਚ ਆਸਫਵਾਲਾ ਜਿਲ੍ਹਾ ਫਾਜਿਲਕਾ ਤੋਂ ਜਲਾਲਾਬਾਦ, ਫਿਰੋਜਪੁਰ ਤੋਂ ਹੁੰਦੇ ਹੋਏ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੱਕ ਸਾਈਕਲ ਰੈਲੀਆਂ ਦਾ ਆਯੋਜਨ ਕੀਤਾ ਗਿਆ ਸੀ।
18 ਸਾਲ ਦੀ ਉਮਰ ਤੋ ਵੱਧ ਦੇ ਇਛੁੱਕ ਨੌਜਵਾਨ ਇਸ ਰੈਲੀ ਵਿੱਚ ਭਾਗ ਲੈਣ ਲਈ ਸ੍ਰੀ ਹਰਸ਼ਪ੍ਰੀ਼ਤ ਸਿੰਘ ਡੀ.ਐਸ.ਪੀ, ਐਨ.ਡੀ.ਪੀ.ਐਸ, ਲੁਧਿ:(ਦਿਹਾਤੀ) ਨਾਲ ਮੋਬਾਇਲ ਨੰਬਰ 96460-10117 ‘ਤੇ ਸੰਪਰਕ ਕਰ ਸਕਦੇ ਹਨ।