ਵਿੱਦਿਆ ਦੇ ਮੰਦਰ ਵਿੱਚ ਛਾਪੇਮਾਰੀ ਦਾ ਮਾਸਟਰ ਕੇਡਰ ਯੂਨੀਅਨ ਵੱਲੋਂ ਸਖ਼ਤ ਵਿਰੋਧ

ਵਿੱਦਿਆ ਦੇ ਮੰਦਰ ਵਿੱਚ ਛਾਪੇਮਾਰੀ ਦਾ ਮਾਸਟਰ ਕੇਡਰ ਯੂਨੀਅਨ ਵੱਲੋਂ ਸਖ਼ਤ ਵਿਰੋਧ
ਵਿੱਦਿਆ ਦੇ ਮੰਦਰ ਵਿੱਚ ਛਾਪੇਮਾਰੀ ਦਾ ਮਾਸਟਰ ਕੇਡਰ ਯੂਨੀਅਨ ਵੱਲੋਂ ਸਖ਼ਤ ਵਿਰੋਧ
ਆਪ ਨਸ਼ਾ ਤਸਕਰਾਂ ਅਤੇ ਨਾਜਾਇਜ਼ ਮਾਇਨਿੰਗ ਨੂੰ ਸਕੂਲਾਂ ਵਿੱਚ ਨਾ ਲੱਭੋ

ਰੂਪਨਗਰ 16 ਮਾਰਚ 2022

ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਸਾਬਕਾ ਪ੍ਰਧਾਨ ਬਲਦੇਵ ਸਿੰਘ ਬੁੱਟਰ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਆਮ ਆਦਮੀ ਪਾਰਟੀ ਦੇ ਕੁਝ ਐਮ.ਐਲ.ਏ. 10 ਤੋਂ ਵੱਧ ਵਲੰਟੀਅਰ/ ਸਮਰਥਕਾਂ ਨੂੰ ਨਾਲ ਲੈ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਰਾਜਕਤਾ ਫੈਲਾਉਣੀ ਸ਼ੁਰੂ ਕਰ ਦਿੱਤੀ ਹੈ, ਸੋਸ਼ਲ ਮੀਡੀਆ ਤੇ ਝੂਠੀ ਸ਼ੋਹਰਤ ਖੱਟਣ ਖਾਤਿਰ ਵਿਧਾਇਕ ਦਾ ਸਕੂਲ ਵਿੱਚ “ਛਾਪਾ” ਵਰਗੇ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਹਨ, ਇੱਥੇ “ਆਪ” ਦੇ ਕੁਝ ਵਿਧਾਇਕ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਨੂੰ ਡਰਾ ਧਮਕਾ ਰਹੇ ਹਨ, ਜਿਸ ਨਾਲ ਪੰਜਾਬ ਦੇ ਸਾਰੇ ਅਧਿਆਪਕ ਵਰਗ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ।

ਹੋਰ ਪੜ੍ਹੋ :-ਜਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ ਫਾਜਿਲਕਾ ਵੱਲੋਂ ਪਲੇਸਮੈਂਟ ਕੈਂਪ 22 ਮਾਰਚ ਨੂੰ

ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਇਸ ਦਾ ਸਖ਼ਤ ਸਟੈਂਡ ਲੈਂਦੇ ਹੋਏ ਫਾਊਂਡਰ ਮੈਬਰ ਵਾਸ਼ਿੰਗਟਨ ਸਿੰਘ , ਹਰਬੰਸ ਲਾਲ , ਸੂਬਾ ਵਿੱਤ ਸਕੱਤਰ ਰਮਨ ਕੁਮਾਰ , ਹਰਮੰਦਰ ਸਿੰਘ ਉੱਪਲ ਅਤੇ ਪ੍ਰੈੱਸ ਸਕੱਤਰ ਸੰਦੀਪ ਕਪੂਰਥਲਾ    ਨੇ ਦੱਸਿਆ ਕਿ ਸਕੂਲਾਂ ਵਿਚ `ਛਾਪੇਮਾਰੀ `ਨਹੀਂ, ਚੈਕਿੰਗ ਕੀਤੀ ਜਾਂਦੀ ਹੈ  ਅਤੇ ਅੱਗੇ ਕਿਹਾ ਕਿ ਜੇਕਰ ਛਾਪੇ ਮਾਰਨੇ  ਹਨ ਤਾਂ ਨਸ਼ੇ ਦੇ ਸੌਦਾਗਰਾਂ ਦੇ ਅੱਡਿਆਂ ਤੇ ਮਾਰੋ , ਨਾਜਾਇਜ਼ ਹੋ ਰਹੀ ਮਾਈਨਿੰਗ ਤੇ ਮਾਰੋ । ਸਕੂਲਾਂ ਵਿੱਚ ਨਾ ਤਾਂ ਅਧਿਆਪਕ ਨਸ਼ੇ ਵੇਚਦੇ ਹਨ , ਤੇ ਨਾ ਹੀ ਨਾਜਾਇਜ਼ ਮਾਈਨਿੰਗ ਹੁੰਦੀ ਹੈ । ਵਿੱਦਿਆ ਦੇ ਮੰਦਰ ਨੂੰ ਬਦਨਾਮ ਨਾ ਕੀਤਾ ਜਾਵੇ ।

ਬੱਚਿਆਂ ਦੀਆਂ ਜਿੰਦਗੀਆਂ ਬਣਾਉਣ ਵਾਲੇ ਅਧਿਆਪਕਾਂ ਨੂੰ ਜ਼ਲੀਲ ਨਾ ਕੀਤਾ ਜਾਵੇ,  ਨਹੀਂ ਤਾਂ ਮਾਸਟਰ ਕੇਡਰ ਯੂਨੀਅਨ ਇਹਨਾਂ  ਆਪਹੁਦਰੀਆਂ ਕਰਨ ਵਾਲਿਆਂ ਵਿਧਾਇਕਾਂ ਖ਼ਿਲਾਫ਼ ਤਿੱਖੇ ਸੰਘਰਸ਼ ਵਿੱਢੇਗੀ ।  ਆਮ ਆਦਮੀ ਪਾਰਟੀ  ਦੇ ਕੁਝ ਸੀਨੀਅਰ ਵਿਧਾਇਕਾਂ ਨੇ ਸਕੂਲਾਂ ਵਿੱਚ ਕੁਝ ਝੂਠੀ ਸ਼ੋਹਰਤ ਖੱਟਣ ਵਾਲੇ   ਵਿਧਾਇਕਾਂ ਵੱਲੋਂ  ਛਾਪੇਮਾਰੀ ਕਰਨ ਦੀ ਨਿੰਦਿਆ ਵੀ  ਕੀਤੀ , ਜਿਸ ਦਾ ਮਾਸਟਰ ਕੇਡਰ ਯੂਨੀਅਨ   ਸਵਾਗਤ ਕਰਦੀ ਹੈ ।ਜੇ ਪੰਜਾਬ ਦੇ ਸਕੂਲਾਂ ਦਾ  ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਿਧਾਇਕਾਂ ਵੱਲੋਂ ਸੁਧਾਰ ਹੀ ਕਰਨਾ ਹੈ ਤਾਂ  ਪੜ੍ਹੋ ਪੰਜਾਬ ਵਰਗੇ ਬੇਲੋੜੇ ਪ੍ਰੋਜੈਕਟਾਂ ਨੂੰ ਬੰਦ  ਕਰਨ ਦਾ  ਯਤਨ ਕਰੇ    ਇਸ ਸਮੇਂ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ , ਮਨਜਿੰਦਰ ਸਿੰਘ ਜ਼ਿਲਾ ਪ੍ਰਧਾਨ ਤਰਨਤਾਰਨ,  ਬਲਜਿੰਦਰ ਸਿੰਘ ਸ਼ਾਂਤਪੁਰੀ ਜ਼ਿਲ੍ਹਾ ਪ੍ਰਧਾਨ ਰੋਪੜ , ਅਰਜਿੰਦਰ ਸਿੰਘ ਕਲੇਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸਾਹਬ , ਧਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣਾ , ਸੁਖਦੇਵ ਕਾਜਲ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ,  , ਜਸਵੀਰ  ਸਿੰਘ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ ਮੋਗਾ, , ਹਰਸੇਵਕ ਸਿੰਘ ਫ਼ਿਰੋਜ਼ਪੁਰ , ਧਰਮਿੰਦਰ ਗੁਪਤਾ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ,  ਰਾਕੇਸ਼ ਕੁਮਾਰ ਪਠਾਨਕੋਟ   ਲਖਵਿੰਦਰ ਸਿੰਘ ਸੰਗਰੂਰ,     ਬਲਜਿੰਦਰ ਮਖੂ, ਸੁਖਰਾਜ ਬੁੱਟਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ  ਦਲਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ   ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਹਾਜ਼ਰ ਸਨ।

ਵਿੱਦਿਆ ਦੇ ਮੰਦਰ ਵਿੱਚ ਛਾਪੇਮਾਰੀ ਦਾ ਮਾਸਟਰ ਕੇਡਰ ਯੂਨੀਅਨ ਵਿਰੋਧ ਕਰਦੇ ਹੋਏ।

Spread the love