ਪਟਿਆਲਾ, 24 ਦਸੰਬਰ 2021
ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸੰਦੀਪ ਹੰਸ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲ੍ਹਾ ਮਾਸਟਰ ਟਰੇਨਰ (ਡੀ.ਐਲ.ਐਮ.ਟੀ) ਦੀਪਕ ਭਾਟੀਆ ਵੱਲੋਂ ਅਸੈਂਬਲੀ ਮਾਸਟਰ ਟਰੇਨਰਾਂ ਅਤੇ ਨੋਡਲ ਅਫ਼ਸਰਾਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਸਬੰਧੀ ਟਰੇਨਿੰਗ ਦਿੱਤੀ ਗਈ।
ਹੋਰ ਪੜ੍ਹੋ :-ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਅਮਨ ਅਮਾਨ ਅਤੇ ਪੁਖ਼ਤਾ ਪ੍ਰਬੰਧਾਂ ਨਾਲ ਨੇਪਰੇ ਚਾੜ੍ਹਿਆ
ਟਰੇਨਿੰਗ ਦੌਰਾਨ ਮਾਸਟਰ ਟਰੇਨਰ ਦੀਪਕ ਭਾਟੀਆ ਨੇ ਦੱਸਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਆਮ ਲੋਕਾਂ ‘ਚ ਈ.ਵੀ.ਐਮ ਤੇ ਵੀ.ਵੀ.ਪੈਟ ਸਬੰਧੀ ਜਾਗਰੂਕਤਾ ਫੈਲਾਉਣ ਲਈ ਇਹ ਟਰੇਨਿੰਗ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਈ.ਵੀ.ਐਮ. ਮਸ਼ੀਨ ਦੇ ਨਾਲ ਵੀ.ਵੀ.ਪੈਟ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ‘ਤੇ ਵੋਟ ਪਾਉਣ ਤੋਂ ਬਾਅਦ ਜਿਸ ਨੂੰ ਵੋਟ ਪਾਈ ਹੈ ਉਸ ਉਮੀਦਵਾਰ ਸਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਸ੍ਰੀ ਦੀਪਕ ਭਾਟੀਆ ਨੇ ਅਸੈਂਬਲੀ ਮਾਸਟਰ ਟਰੇਨਰਾਂ ਅਤੇ ਨੋਡਲ ਅਫ਼ਸਰਾਂ ਨੂੰ ਈ.ਵੀ.ਐਮ. ਅਤੇ ਵੀ.ਵੀ.ਪੈਟ ਦੀ ਬਾਰੀਕੀ ਨਾਲ ਕਾਰਜਪ੍ਰਣਾਲੀ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਜਿੰਨੀ ਚੰਗੀ ਤਰ੍ਹਾਂ ਟਰੇਨਰ ਮਸ਼ੀਨਾਂ ਸਬੰਧੀ ਜਾਣਕਾਰੀ ਰੱਖਣਗੇ, ਉਨ੍ਹੀਂ ਚੰਗੀ ਤਰ੍ਹਾਂ ਉਹ ਚੋਣ ਅਮਲੇ ਨੂੰ ਇਸ ਸਬੰਧੀ ਟਰੇਨਿੰਗ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਚੋਣ ਅਮਲ ਨੂੰ ਨਿਰਵਿਘਨ ਸੰਪੰਨ ਕਰਨ ਲਈ ਚੋਣ ਅਮਲੇ ਨੂੰ ਈ.ਵੀ.ਐਮ. ਅਤੇ ਵੀ.ਵੀ.ਪੈਟ ਮਸ਼ੀਨਾਂ ਸਬੰਧੀ ਪੂਰਨ ਜਾਣਕਾਰੀ ਹੋਣਾ ਜ਼ਰੂਰੀ ਹੈ, ਜੋ ਅਸੈਂਬਲੀ ਮਾਸਟਰ ਟਰੇਨਰਾਂ ਵੱਲੋਂ ਚੋਣ ਅਮਲੇ ਨੂੰ ਦਿੱਤੀ ਜਾਵੇਗੀ।
ਟਰੇਨਿੰਗ ਦੌਰਾਨ ਅਸੈਂਬਲੀ ਮਾਸਟਰ ਟਰੇਨਰਾਂ ਅਤੇ ਨੋਡਲ ਅਫ਼ਸਰਾਂ ਵੱਲੋਂ ਸਵਾਲ ਵੀ ਪੁੱਛੇ ਗਏ ਜਿਨ੍ਹਾਂ ਦਾ ਮਾਸਟਰ ਟਰੇਨਰ ਵੱਲੋਂ ਮੌਕੇ ‘ਤੇ ਜਵਾਬ ਦਿੱਤਾ ਗਿਆ।
ਕੈਪਸ਼ਨ : ਮਾਸਟਰ ਟਰੇਨਰ ਦੀਪਕ ਭਾਟੀਆ ਅਸੈਂਬਲੀ ਮਾਸਟਰ ਟਰੇਨਰਾਂ ਤੇ ਨੋਡਲ ਅਫ਼ਸਰਾਂ ਨੂੰ ਟਰੇਨਿੰਗ ਦਿੰਦੇ ਹੋਏ।