ਮਯੰਕ ਫਾਊਂਡੇਸ਼ਨ ਨੇ ਆਯੋਜਿਤ ਕੀਤਾ ਦੂਜਾ ਪ੍ਰਤਿਭਾ ਕੰਨਿਆ ਸਕਾਲਰਸ਼ਿਪ ਪ੍ਰੋਗਰਾਮ,  ਉੱਚੇਰੀ-ਸਿੱਖਿਆ ਲਈ 2.60 ਲੱਖ ਰੁਪਏ ਦੀ ਰਾਸ਼ੀ ਕੀਤੀ ਭੇਟ 

ਮਯੰਕ
ਮਯੰਕ ਫਾਊਂਡੇਸ਼ਨ ਨੇ ਆਯੋਜਿਤ ਕੀਤਾ ਦੂਜਾ ਪ੍ਰਤਿਭਾ ਕੰਨਿਆ ਸਕਾਲਰਸ਼ਿਪ ਪ੍ਰੋਗਰਾਮ,  ਉੱਚੇਰੀ-ਸਿੱਖਿਆ ਲਈ 2.60 ਲੱਖ ਰੁਪਏ ਦੀ ਰਾਸ਼ੀ ਕੀਤੀ ਭੇਟ 
 ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਫਾਊਂਡੇਸ਼ਨ ਦੇ ਕੰਮਾਂ ਦੀ ਕੀਤੀ ਸ਼ਲਾਘਾ
 ਮਯੰਕ ਫਾਊਂਡੇਸ਼ਨ ਦੇਸ਼ ਦੀ ਮਸ਼ਹੂਰ ਐਨ.ਜੀ.ਓ. ਵਿੱਚ ਸ਼ਾਮਲ; ਸਿੱਖਿਆ, ਟ੍ਰੈਫਿਕ, ਵਾਤਾਵਰਣ ਤੇ ਕੀਤਾ ਜਾ ਰਿਹਾ ਵਿਸ਼ੇਸ਼ ਕੰਮ – ਅਨਿਰੁਧ ਗੁਪਤਾ
 ਫ਼ਿਰੋਜ਼ਪੁਰ, 11 ਅਕਤੂਬਰ, 2021

ਸਰਹੱਦੀ ਜ਼ਿਲ੍ਹੇ ਦੀ ਮੋਢੀ ਸੰਸਥਾ ਮਯੰਕ ਫਾਊਂਡੇਸ਼ਨ ਵੱਲੋਂ ਵਿਦਿਆਰਥਣਾਂ ਨੂੰ ਸਿੱਖਿਅਤ ਕਰਨ ਦੇ ਇਰਾਦੇ ਨਾਲ ਦੂਸਰੀ ਪ੍ਰਤਿਭਾ ਕੰਨਿਆ ਸਕਾਲਰਸ਼ਿਪ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਮਾਨੱਕਸ਼ਾਅ ਹਾਲ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ, ਜਦੋਂ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਸੀ.ਈ.ਓ. ਅਨਿਰੁੱਧ ਗੁਪਤਾ ਨੇ ਕੀਤੀ।

ਹੋਰ ਪੜ੍ਹੋ :-ਮਹਾਂਮਾਈ ਦੇ ਜਾਗਰਨ ਚ ਸਾਬਕਾ ਕੈਬਨਿਟ ਮੰਤਰੀ ਸਿੱਧੂ ਨੇ ਲਵਾਈ ਹਾਜ਼ਰੀ -ਇੱਕ ਲੱਖ ਦਾ ਦਿੱਤਾ ਚੈੱਕ  

 ਦੀਪਕ ਸ਼ਰਮਾ ਅਤੇ ਰਾਕੇਸ਼ ਕੁਮਾਰ ਨੇ ਦੱਸਿਆ ਕਿ 26 ਧੀਆਂ ਜੋ ਵਿੱਤੀ ਤੌਰ ‘ਤੇ ਕਮਜ਼ੋਰ ਹਨ ਅਤੇ ਸਿੱਖਿਆ ਦੇ ਖੇਤਰ ਵਿੱਚ ਕੁਝ ਕਰਨ ਦਾ ਜਨੂੰਨ ਰੱਖਦੀਆਂ ਹਨ, ਨੂੰ ਫਾਊੰਡੇਸ਼ਨ ਵੱਲੋਂ 2.60 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ।
 ਜੋਤੀ ਪ੍ਰਚੰਡ ਨਾਲ ਸ਼ੁਰੂ ਹੋਏ ਪ੍ਰੋਗਰਾਮ ਵਿੱਚ ਮਯੰਕ ਫਾਊਂਡੇਸ਼ਨ ਵੱਲੋਂ ਸਮਾਜ ਦੇ ਵੱਖੋ-ਵੱਖ ਖੇਤਰਾਂ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਪ੍ਰੋਗਰਾਮ ਦੇ ਪ੍ਰਧਾਨ ਅਨਿਰੁੱਧ ਗੁਪਤਾ ਨੇ ਸਕਾਲਰਸ਼ਿਪ ਸਕੀਮ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਇਸ ਪ੍ਰੋਜੈਕਟ ਤਹਿਤ 13 ਧੀਆਂ ਦੀ ਚੋਣ ਕੀਤੀ ਗਈ ਸੀ ਅਤੇ ਇਸ ਸਾਲ ਵੀ 13 ਧੀਆਂ ਦੀ ਚੋਣ ਕੀਤੀ ਗਈ ਹੈ। ਫਾਊਂਡੇਸ਼ਨ ਵੱਲੋਂ ਕੁੱਲ 26 ਧੀਆਂ ਨੂੰ ਸਕਾਲਰਸ਼ਿਪ ਦੇ ਕੇ ਉਨ੍ਹਾਂ ਨੂੰ ਉੱਚ ਪੱਧਰੀ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਯੰਕ ਫਾਊਂਡੇਸ਼ਨ ਨੇ ਨਾ ਸਿਰਫ ਜ਼ਿਲ੍ਹੇ ਵਿੱਚ ਬਲਕਿ ਪੂਰੇ ਦੇਸ਼ ਦੀ ਨਾਮਵਰ ਐਨ.ਜੀ.ਓ. ਵਿੱਚ ਵੀ ਨਾਮ ਕਮਾਇਆ ਹੈ ਅਤੇ ਮਯੰਕ ਫਾਊਂਡੇਸ਼ਨ ਦਾ ਮੁੱਖ ਕੰਮ ਮਨੁੱਖਤਾ ਦੀ ਸੇਵਾ ਕਰਨਾ ਹੈ।
 ਇਸ ਮੌਕੇ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਸੰਸਥਾ ਵੱਲੋਂ ਕੀਤਾ ਜਾ ਰਿਹਾ ਕੰਮ ਅਸਲ ਵਿੱਚ ਸਮਾਜ ਦੀ ਅਸਲ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਰਾਹੀਂ ਇੱਕ ਸਿਹਤਮੰਦ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਚੁਣੀਆ ਗਈਆਂ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਲਈ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਇੱਕ ਟੀਚਾ ਰੱਖ ਕੇ ਅਤੇ ਤਰੱਕੀ ਦੇ ਰਾਹ ਤੇ ਅੱਗੇ ਵਧਦੇ ਹੋਏ ਜੀਵਨ ਵਿੱਚ ਕੁਝ ਬਣਨਾ ਚਾਹੀਦਾ ਹੈ ਤਾਂ ਜੋ ਉਹ ਵੀ ਸਫਲ ਹੋ ਸਕਣ ਅਤੇ ਦੂਜੀਆਂ ਵਿਦੀਆਰਥਣਾਂ ਦੀ ਮਦਦ ਕਰ ਸਕਣ।
 ਵਿਦਿਆਰਥਣਾਂ ਨੂੰ ਜੀਵਨ ਵਿੱਚ ਸਫਲਤਾ ਲਈ ਸੁਝਾਅ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਖਤ ਮਿਹਨਤ ਤੋਂ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ ਅਤੇ ਜੋ ਜੀਵਨ ਵਿੱਚ ਕੋਸ਼ਿਸ਼ ਕਰਦੇ ਹਨ ਉਹ ਕਦੇ ਹਾਰ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਲਈ ਜੀਵਨ ਵਿੱਚ ਟੀਚੇ ਨਿਰਧਾਰਤ ਕਰਨੇ ਜ਼ਰੂਰੀ ਹੁੰਦੇ ਹਨ। ਬਿਨਾਂ ਟੀਚੇ ਦੇ ਸਫਲਤਾ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਇਸ ਮੌਕੇ ਰੈਡ ਕਰਾਸ ਦੇ ਸਕੱਤਰ ਅਸ਼ੋਕ ਬਹਿਲ, ਡਾ.ਸ਼ੀਲ ਸੇਠੀ, ਡਾ. ਜੋਤੀ ਕਾਲੀਆ, ਮੁੱਖ ਅਧਿਆਪਕਾ ਨੈਂਸੀ ਚੋਪੜਾ, ਸ਼ਿਵਾਨੀ ਮੋਂਗਾ, ਤ੍ਰਿਪਤਾ, ਨੀਨਾ ਗੁਪਤਾ, ਨੇਹਾ ਜੈਨ, ਮੀਨਾਕਸ਼ੀ ਟੰਡਨ ਅਤੇ ਟੀਮ ਮਯੰਕ ਫਾਊਂਡੇਸ਼ਨ ਹਾਜ਼ਰ ਸਨ।
Spread the love