38.93 ਲੱਖ ਰੁਪਏ (ਗ੍ਰਾਂਟ) ਦੀ ਲਾਗਤ ਨਾਲ ਕਬਰਸਤਾਨ ਦੀ ਬਦਲੇਗੀ ਰੂਪਰੇਖਾ : ਮੁਹੱਮਦ ਗੁਲਾਬ
ਲੁਧਿਆਣਾ 12 ਅਗਸਤ 2021 ਵਾਰਡ ਨੰਬਰ 22 ਵਿਖੇ ਨੂਰੀ ਕਬਰਸਤਾਨ ਸ਼ੇਰਪੁਰ ਦੇ ਰੱਖਰਖਾਬ (ਮਿੱਟੀ) ਦਾ ਉਦਘਾਟਨ ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ ਵਲੋਂ ਕੀਤਾ ਗਿਆ। ਇਸ ਮੌਕੇ ਤੇ ਮੁਹੱਮਦ ਗੁਲਾਬ (ਵਾਈਸ ਚੈਅਰਮੈਨ ਪੰਜਾਬ ਪੱਛੜੀਆਂ ਸ੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸਨ (ਬੈਕਫਿੰਕੋ) ਦੀ ਅਗੁਵਾਈ ਹੇਠ ਸਮੂਹ ਮੁਸਲਿਮ ਭਾਈਚਾਰੇ ਵਲੋਂ ਉਪਰਾਲਾ ਕੀਤਾ ਗਿਆ ਮੁੱਖ ਮਹਿਮਾਨ ਵਜੋਂ ਮੇਅਰ ਬਲਕਾਰ ਸਿੰਘ ਸੰਧੂ ਅਤੇ ਸੀਨੀਅਰ ਆਗੂ ਨੇਤਾ ਅਤੇ ਸਮਾਜ ਸੇਵਕ ਇਸ਼ਵਰਜੋਤ ਚੀਮਾ ਪੁੱਜੇ। ਇਸ ਮੌਕੇ ਤੇ ਬੋਲਦਿਆਂ ਮੁਹੱਮਦ ਗੁਲਾਬ ਨੇ ਕਿਹਾ ਕਿ ਲੰਬੇ ਅਰਸੇ ਤੋਂ ਨੂਰੀ ਕਬਰਸਤਾਨ ਸ਼ੇਰਪੁਰ ਦੇ ਰੱਖਰਖਾਬ (ਮਿੱਟੀ)ਦੀ ਮੰਗ ਸਮੂਹ ਮੁਸਲਿਮ ਭਾਈਚਾਰੇ ਵਲੋਂ ਕੀਤੀ ਗਈ ਸੀ ਅਤੇ ਇਸਦੇ ਸੰਬੰਧ ਵਿਚ ਮੁਸਲਿਮ ਭਾਈਚਾਰੇ ਵਲੋਂ ਸਾਂਸਦ ਰਵਨੀਤ ਸਿੰਘ ਬਿੱਟੂ,ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ ਦੇ ਧਿਆਨ ਵਿਚ ਲਿਆਂਦੀ ਗਈ ਸੀ ਜਿਸਤੇ ਅਮਲ ਕਰਦਿਆਂ ਹੋਇਆ ਨੂਰੀ ਕਬਰਸਤਾਨ ਦੇ ਰੱਖਰਖਾਬ ਅਤੇ ਮਿੱਟੀ ਲਈ 38.93 ਲੱਖ ਰੁਪਏ ਗ੍ਰਾਂਟ ਦੀ ਮੰਜੂਰੀ ਦਿੱਤੀ ਗਈ ਜਿਸਦਾ ਉਦਘਾਟਨ ਅੱਜ ਮਾਣਯੋਗ ਮੇਅਰ ਬਲਕਾਰ ਸਿੰਘ ਸੰਧੂ ਵਲੋਂ ਕੀਤਾ ਗਿਆ ਹੈ। ਇਸ ਮੌਕੇ ਤੇ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਜਨਤਾ ਦੀ ਸੇਵਾ ਕਰਨਾ ਅਤੇ ਉਹਨਾਂ ਨੂੰ ਹਰ ਸਹੂਲੀਅਤ ਮੁਹਈਆ ਕਰਾਉਣਾ ਹੀ ਉਹਨਾਂ ਦਾ ਮੁੱਖ ਮਕਸਦ ਹੈ ਅਤੇ ਮੁਸਲਿਮ ਭਾਈਚਾਰੇ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਬਰਸਤਾਨ ਦੇ ਰਖਰਖਾਵ ਲਈ 38.93 ਲੱਖ ਰੁਪਏ ਲਾਗਤ ਨਾਲ ਤਿਆਰੀ ਸ਼ੁਰੂ ਕਰਾਈ ਗਈ ਹੈ ਉਹਨਾਂ ਕਿਹਾ ਕਿ ਰਹਿੰਦੇ ਸਮੇਂ ਦਾ ਉਹ ਜਨਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਗੇ ਅਤੇ ਕੈਪਟਨ ਸਰਕਾਰ ਹਰ ਪੱਖੋਂ ਮੁਸਲਿਮ ਭਾਈਚਾਰੇ ਨੂੰ ਹਰ ਸੁਵਿਧਾ ਮੁਹਈਆ ਕਰ ਰਹੇ ਹਨ ਕਿਓਂਕਿ ਕਾਂਗਰਸ ਪਾਰਟੀ ਦਾ ਮਕਸਦ ਰਾਜ ਨਹੀਂ ਸੇਵਾ ਕਰਨਾ ਹੈ। ਇਸ ਮੌਕੇ ਤੇ ਮੁਹੱਮਦ ਗੁਲਾਬ ਨੇ ਸਮੂਹ ਮੁਸਲਿਮ ਭਾਈਚਾਰੇ ਵਲੋਂ ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਮੇਅਰ ਬਲਕਾਰ ਸਿੰਘ ਸੰਧੂ ਦਾ ਧੰਨਵਾਦ ਕੀਤਾ ਜਿੰਨਾ ਦੀ ਮੇਹਨਤ ਸਦਕਾ ਇਹ ਕਾਰਜ ਸਫਲ ਹੋ ਪਾਇਆ ਹੈ। ਇਸ ਮੌਕੇ ਤੇ ਅਬਦੁਲ ਸ਼ਕੂਰ ਮਾਂਗਟ,ਮੁਹੱਮਦ ਜਲਾਲੁੱਦੀਨ,ਅਸਗ਼ਰ ਗੋਰਾ,ਮੁਹੱਮਦ ਅਖਤਰ,ਬਬਲੂ ਅੰਸਾਰੀ,ਕਮਾਲ ਅਹਿਮਦ,ਮੁਹੱਮਦ ਖਲੀਲ,ਮੁਹੱਮਦ ਪ੍ਰਵੇਜ,ਮੁਹੱਮਦ ਨਦੀਮ,ਬਿੱਟੂ,ਸ਼ਮਸ਼ੇਰ ਮਾਸਟਰ,ਮੁਹੱਮਦ ਅਲੀ ਹਾਜਿਰ ਹੋਏ।