ਮੀਡੀਆ ਰਿਪੋਰਟਾਂ ਵਿੱਚ ਲਗਾਏ ਗਏ ਦੋਸ਼ ਕਿ ਕੇਂਦਰ ਨੇ ਕੋਵਿਡ -19 ਵੈਕਸੀਨਾਂ ਲਈ ਕੋਈ ਆਰਡਰ ਨਹੀਂ ਦਿੱਤਾ, ਗਲਤ ਅਤੇ ਤਥਾਂ ਤੇ ਅਧਾਰਤ ਨਹੀਂ ਹਨ

03 MAY 2021 Chandigarh

ਕੁਝ ਮੀਡੀਆ ਰਿਪੋਰਟਾਂ ਵਿੱਚ ਕੇਂਦਰ ਵੱਲੋਂ ਕੋਵਿਡ-19 ਵੈਕਸੀਨਾਂ ਲਈ ਕੋਈ ਤਾਜਾ ਆਰਡਰ ਨਾ ਦਿੱਤੇ ਜਾਣ ਦੇ ਦੋਸ਼ ਲਗਾਏ ਗਏ ਹਨ। ਖ਼ਬਰਾਂ ਵਿਚ ਦੱਸਿਆ ਗਿਆ ਹੈ ਕਿ ਮਾਰਚ 2021 ਵਿਚ ਟੀਕੇ ਬਣਾਉਣ ਵਾਲੀਆਂ ਦੋ ਕੰਪਨੀਆਂ (ਐਸਆਈਆਈ ਨੂੰ 100 ਮਿਲੀਅਨ ਖੁਰਾਕਾਂ ਅਤੇ ਭਾਰਤ ਬਾਇਓਟੈਂਕ ਨੂੰ 20 ਮਿਲੀਅਨ ਖੁਰਾਕਾਂ ਨਾਲ) ਨੂੰ ਆਖਰੀ ਆਦੇਸ਼ ਦਿੱਤਾ ਗਿਆ ਸੀ I

ਇਹ ਮੀਡੀਆ ਰਿਪੋਰਟਾਂ ਪੂਰੀ ਤਰ੍ਹਾਂ ਗਲਤ ਹਨ, ਅਤੇ ਤੱਥਾਂ ‘ਤੇ ਅਧਾਰਤ ਨਹੀਂ ਹਨ।

ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ 1732.50 ਕਰੋੜ ਰੁਪਏ ਦਾ 100% ਅਡਵਾਂਸ (ਟੀਡੀਐਸ ਦੇ ਬਾਅਦ 1699.50 ਕਰੋੜ ਰੁਪਏ) ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸਆਈਆਈ) ਨੂੰ 28.04.2021 ਨੂੰ ਮਈ, ਜੂਨ ਅਤੇ ਜੁਲਾਈ ਦੇ ਮਹੀਨੇ ਵਿਚ ਕੋਵੀਸ਼ੀਲਡ ਟੀਕੇ ਦੀਆਂ 11 ਕਰੋੜ ਖੁਰਾਕਾਂ ਲਈ ਜਾਰੀ ਕੀਤਾ ਗਿਆ ਸੀ, ਅਤੇ ਉਨ੍ਹਾਂ ਵੱਲੋਂ 28.04.2021 ਨੂੰ ਪ੍ਰਾਪਤ ਕੀਤਾ ਗਿਆ ਸੀ। ਕੋਵਿਸ਼ਿਲਡ ਟੀਕੇ ਦੀ ਸਪਲਾਈ ਲਈ 10 ਕਰੋੜ ਖੁਰਾਕਾਂ ਦੇ ਆਖਰੀ ਆਰਡਰ ਦੇ ਮੁਕਾਬਲੇ ਹੁਣ ਤੱਕ 8,744 ਕਰੋੜ ਖੁਰਾਕਾਂ ਦੀ ਡਿਲੀਵਰੀ 03.05.2021 ਤੱਕ ਹੋ ਚੁੱਕੀ ਹੈ।

ਇਸ ਤੋਂ ਇਲਾਵਾ, 785.50 ਕਰੋੜ ਰੁਪਏ ਦਾ 100% ਅਡਵਾਂਸ (ਟੀਡੀਐਸ ਦੇ ਬਾਅਦ 772.50 ਕਰੋੜ ਰੁਪਏ) 28.04.2021 ਨੂੰ ਭਾਰਤ ਬਾਇਓਟੈਕ ਇੰਡੀਆ ਲਿਮਟਿਡ (ਬੀਬੀਆਈਐਲ) ਨੂੰ ਮਈ, ਜੂਨ ਅਤੇ ਜੁਲਾਈ ਦੇ ਦੌਰਾਨ 05 ਕਰੋੜ ਕੋਵੋਕਸੀਨ ਖੁਰਾਕਾਂ ਲਈ ਜਾਰੀ ਕੀਤਾ ਗਿਆ ਸੀ, ਅਤੇ ਉਨ੍ਹਾਂ ਵੱਲੋਂ 28.04.2021 ਨੂੰ ਪ੍ਰਾਪਤ ਕੀਤਾ ਗਿਆ ਸੀ। ਕੋਵੋਕਸੀਨ ਟੀਕੇ ਦੀ ਪੂਰਤੀ ਲਈ 02 ਕਰੋੜ ਖੁਰਾਕਾਂ ਦੇ ਆਖਰੀ ਆਦੇਸ਼ ਦੇ ਮੁਕਾਬਲੇ ਮਿਤੀ 03.05.2021 ਤੱਕ 0.8813 ਕਰੋੜ ਖੁਰਾਕਾਂ ਡਿਲਿਵਰ ਕੀਤੀਆਂ ਜਾ ਚੁਕਿਆਂ ਹਨ।

ਇਸ ਲਈ ਇਹ ਕਹਿਣਾ ਕਿ ਭਾਰਤ ਸਰਕਾਰ ਵੱਲੋਂ ਕੋਈ ਨਵੇਂ ਆਰਡਰ ਨਹੀਂ ਦਿੱਤੇ ਗਏ ਹਨ, ਸਹੀ ਨਹੀਂ ਹੈ।

2 ਮਈ 2021 ਤੱਕ, ਭਾਰਤ ਸਰਕਾਰ ਨੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਫਤ ਵਿੱਚ 16.54 ਕਰੋੜ ਟੀਕੇ ਦੀਆਂ ਖੁਰਾਕਾਂ ਮੁਫ਼ਤ ਮੁਹੱਈਆ ਕਰਵਾਈਆਂ ਹਨ।  ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਲਗਾਉਣ ਲਈ ਅਜੇ ਵੀ 78 ਲੱਖ ਤੋਂ ਵੱਧ ਖੁਰਾਕਾਂ ਉਪਲਬਧ ਹਨ। ਇਸ ਤੋਂ ਇਲਾਵਾ 56 ਲੱਖ ਤੋਂ ਵੱਧ ਖੁਰਾਕਾਂ ਅਗਲੇ 3 ਦਿਨਾਂ ਵਿਚ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਪ੍ਰਾਪਤ ਕੀਤੀ ਜਾਏਗੀ।

ਲਿਬਰਲਾਈਜ਼ਡ ਪ੍ਰਾਈਸਿੰਗ ਅਤੇ ਐਸਲਰੇਟਿਡ ਨੈਸ਼ਨਲ ਕੋਵਿਡ-19 ਟੀਕਾਕਰਨ ਰਣਨੀਤੀ ਦੇ ਤਹਿਤ, ਭਾਰਤ ਸਰਕਾਰ ਮਹੀਨਾਵਾਰ ਕੇਂਦਰੀ ਡਰੱਗਜ਼ ਲੈਬਾਰਟਰੀ (ਸੀਡੀਐਲ) ਦੇ 50% ਦੇ ਆਪਣੇ ਹਿੱਸੇ ਦੀ ਖਰੀਦ ਜਾਰੀ ਰੱਖੇਗੀ ਅਤੇ ਇਸ ਨੂੰ ਰਾਜ ਸਰਕਾਰਾਂ ਨੂੰ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾਏਗੀ, ਜਿਵੇਂ ਕਿ ਪਹਿਲਾਂ ਕੀਤਾ ਜਾ ਰਿਹਾ ਸੀ।