ਪਟਿਆਲਾ, 22 ਮਾਰਚ 2022
ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਾਜਿੰਦਰ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀ.ਜੇ.ਐਮ ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਪਰਮਿੰਦਰ ਕੌਰ ਦੀ ਦੇਖ ਰੇਖ ਵਿਚ ਕੇਂਦਰੀ ਜੇਲ ਪਟਿਆਲਾ ਵਿਖੇ ਜੇਲ ਪ੍ਰਸ਼ਾਸਨ, ਸਿਹਤ ਵਿਭਾਗ, ਲਕਸ਼ਮੀ ਬਾਈ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਅਤੇ ਐਨ ਜੀ ੳ ਏਂਜਲ ਫਾਊਂਡੇਸ਼ਨ ਪਟਿਆਲਾ ਦੇ ਸਹਿਯੋਗ ਨਾਲ ਬੰਦੀਆਂ ਲਈ ਇੱਕ ਮੈਡੀਕਲ ਕੈਂਪ ਲਾਇਆ ਗਿਆ।
ਹੋਰ ਪੜ੍ਹੋ :-ਰਾਜ ਸਭਾ ਲਈ ‘ਆਪ’ ਨੇ ਐਲਾਨੇ ਪੰਜ ਉਮੀਦਵਾਰ
ਕੈਂਪ ‘ਚ ਸਰਜਰੀ ਦੇ ਮਾਹਰ ਡਾ. ਸੰਜੇ ਬਾਂਸਲ, ਹੱਡੀਆਂ ਦੇ ਡਾ. ਕਰਨਵੀਰ ਸਿੰਘ, ਛਾਤੀ ਦੇ ਡਾ. ਨਰੇਸ਼ ਕੁਮਾਰ ਬਾਂਸਲ, ਮੈਡੀਸਨ ਦੇ ਡਾ. ਵਿਪਨਪਰੀਤ ਕੌਰ, ਅੱਖਾਂ ਦੇ ਡਾ. ਸੀਮਾ ਰਾਣੀ, ਚਮੜੀ ਦੇ ਡਾ. ਰਾਕੇਸ਼ ਤਿਲਕ ਰਾਜ, ਦਿਮਾਗ ਦੇ ਡਾ. ਸ਼ਵਿੰਦਰ ਤੂਰ ਤੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ ਮਨੀਸ਼ ਸੇਠੀ ਵੱਲੋਂ 747 ਬੰਦੀਆਂ ਦਾ ਮੈਡੀਕਲ ਜਾਂਚ ਕੀਤੀ ਅਤੇ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਐਨ.ਜੀ.ਓ ਏਂਜਲ ਫਾਊਂਡੇਸ਼ਨ ਵੱਲੋਂ ਮਹਿਲਾ ਜੇਲ ਬੰਦੀਆਂ ਨੂੰ ਸੈਨੀਟਰੀ ਪੈਡ ਵੀ ਵੰਡੇ ਗਏ।
ਸੀ.ਜੇ.ਐਮ ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਪਰਮਿੰਦਰ ਕੌਰ ਵੱਲੋਂ ਇਸ ਕੈਂਪ ਦਾ ਦੌਰਾ ਕੀਤਾ ਗਿਆ ਅਤੇ ਡਾਕਟਰ ਸਾਹਿਬਾਨ ਨਾਲ ਮਿਲ ਕੇ ਕੈਂਪ ਵਿੱਚ ਕੀਤੀ ਜਾ ਰਹੀ ਮੈਡੀਕਲ ਜਾਂਚ ਬਾਰੇ ਗੱਲ ਕੀਤੀ ਗਈ। ਸੀ.ਜੇ.ਐਮ ਵੱਲੋਂ ਬੰਦੀਆਂ ਤੋਂ ਉਨ੍ਹਾਂ ਦੀ ਮੁਸ਼ਕਲਾਂ ਬਾਰੇ ਵੀ ਪੁੱਛਿਆ ਗਿਆ। ਇਸ ਕੈਂਪ ਵਿੱਚ ਮਿਸ ਮੋਨਿਕਾ ਚਾਵਲਾ, ਮੁਖੀ ਕਾਨੂੰਨੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਆਪਣੇ ਵਿਦਿਆਰਥੀਆਂ ਨਾਲ ਦੌਰਾ ਕੀਤਾ ਗਿਆ। ਇਸ ਦੌਰਾਨ ਸ੍ਰੀ ਸ਼ਿਵਰਾਜ ਸਿੰਘ, ਜੇਲ ਸੁਪਰਡੈਂਟ, ਸ੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਜੇਲ ਸੁਪਰਡੈਂਟ ਅਤੇ ਸ੍ਰੀ ਵਰੁਣ ਸ਼ਰਮਾ, ਸਹਾਇਕ ਜੇਲ ਸੁਪਰਡੈਂਟ ਵੀ ਹਾਜ਼ਰ ਸਨ।
ਇਸ ਤੋਂ ਇਲਾਵਾ ਸੀਜੇਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਪਰਮਿੰਦਰ ਕੌਰ ਵੱਲੋਂ ਕੇਂਦਰੀ ਜੇਲ ਪਟਿਆਲਾ ਵਿੱਚ ਕੈਂਪ ਕੋਰਟ ਲਗਾਈ ਗਈ । ਇਸ ਕੈਂਪ ਕੋਰਟ ਵਿੱਚ ਜੱਜ ਸਾਹਿਬ ਵੱਲੋਂ ਕੁੱਲ 07 ਕੈਦੀਆਂ ਨੂੰ ਰਿਹਾ ਕਰਨ ਦੇ ਹੁਕਮ ਜਾਰੀ ਕੀਤੇ ਗਏ।