ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਮੈਡੀਕਲ ਅਫਸਰ, ਸਟਾਫ ਨਰਸ, ਅਤੇ ਏ.ਐਨ.ਐਮ. ਦੀ ਮੈਟਰਨਲ ਡੈਥ ਸਰਵੀਲੈਂਸ ਰਿਸਪਾਨਸ ਦੀ ਟ੍ਰੇਨਿੰਗ

_Dr. Bharat Bhushan
ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਮੈਡੀਕਲ ਅਫਸਰ, ਸਟਾਫ ਨਰਸ, ਅਤੇ ਏ.ਐਨ.ਐਮ. ਦੀ ਮੈਟਰਨਲ ਡੈਥ ਸਰਵੀਲੈਂਸ ਰਿਸਪਾਨਸ ਦੀ ਟ੍ਰੇਨਿੰਗ

ਗੁਰਦਾਸਪੁਰ 21 ਮਾਰਚ 2022

ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਦੀ ਪ੍ਰਧਾਨਗੀ ਹੇਠ ਮੈਡੀਕਲ ਅਫਸਰ, ਸਟਾਫ ਨਰਸ, ਅਤੇ ਏ.ਐਨ.ਐਮ. ਦੀ ਮੈਟਰਨਲ ਡੈਥ ਸਰਵੀਲੈਂਸ ਰਿਸਪਾਨਸ ਦੀ ਟ੍ਰੇਨਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਦੇ ਟ੍ਰੇਨਿੰਗ ਹਾਲ ਵਿੱਚ ਕਰਵਾਈ ਗਈ । ਉਹਨਾਂ ਦੱਸਿਆ ਕਿ ਗਰਭਵਤੀ ਔਰਤਾਂ ਦੀ ਮੌਤ ਦਰ ਘੱਟ ਕਰਨ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ ।

ਹੋਰ ਪੜ੍ਹੋ :-ਕੁਲਤਾਰ ਸਿੰਘ ਸੰਧਵਾਂ ਨੂੰ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਦਾ ਸਪੀਕਰ ਚੁਣਿਆ

ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਭਾਰਤ ਭੂਸ਼ਨ ਨੇ ਦੱਸਿਆ ਕਿ ਗਰਭਵਤੀ ਔਰਤਾਂ ਨੂੰ ਸਮੇਂ ਸਿਰ ਐਂਟੀਨੇਟਲ ਚੈਕਅਪ ਕਰਵਾਉਣੀ ਚਾਹੀਦੀ ਹੈ । ਸਰਕਾਰੀ ਹਸਪਤਾਲਾਂ ਵਿੱਚ ਗਰਭਵਤੀ ਔਰਤਾਂ ਦਾ ਹਰੇਕ ਟੈਸਟ ਅਤੇ ਚੈਕਅਪ ਮੁਫਤ ਕੀਤਾ ਜਾਂਦਾ ਹੈ । ਇਸ ਲਈ ਗਰਭਵਤੀ ਔਰਤਾਂ ਨੂੰ ਆਪਣੀ ਡਿਲੀਵਰੀ ਸਰਕਾਰੀ ਹਸਪਤਾਲਾਂ ਵਿੱਚ ਹੀ ਕਰਵਾਉਣੀ ਚਾਹੀਦੀ ਹੈ, ਤਾਂ ਜੋ ਮਾਂ ਅਤੇ ਬੱਚਾ ਸਿਹਤਮੰਦ ਰਹਿਣ । ਘਰਾਂ ਵਿੱਚ ਡਿਲੀਵਰੀ ਨਹੀਂ ਕਰਵਾਉਣੀ ਚਾਹੀਦੀ ।

ਇਸ ਮੌਕੇ ਬੱਚਿਆਂ ਦੇ ਮਾਹਿਰ ਡਾਕਟਰ ਪ੍ਰੇਰਨਾ ਗੁਪਤਾ ਅਤੇ ਜਿਲ੍ਹਾ ਮਾਸ ਮੀਡੀਆ ਅਫਸਰ ਸ਼੍ਰੀਮਤੀ ਗੁਰਿੰਦਰ ਕੌਰ ਹਾਜਰ ਸਨ ।

Spread the love