ਚਾਈਲਡ ਹੈਲਥ ਰੀਵੀਓ ਦੌਰਾਨ 0-5 ਸਾਲ ਦੇ ਬੱਚਿਆਂ ਦੀ ਮੌਤ ਦਰ ਘਟਾਉਣ ਲਈ ਸਿਹਤ ਅਧਿਕਾਰੀਆਂ ਵਲੋਂ ਮੀਟਿੰਗ

ਮੀਟਿੰਗ
ਚਾਈਲਡ ਹੈਲਥ ਰੀਵੀਓ ਦੌਰਾਨ 0-5 ਸਾਲ ਦੇ ਬੱਚਿਆਂ ਦੀ ਮੌਤ ਦਰ ਘਟਾਉਣ ਲਈ ਸਿਹਤ ਅਧਿਕਾਰੀਆਂ ਵਲੋਂ ਮੀਟਿੰਗ

ਗੁਰਦਾਸਪੁਰ, 21 ਸਤੰਬਰ 2021

ਸਿਵਲ ਸਰਜਨ ਡਾ ਹਰਭਜਨ ਰਾਮ ਦੀ ਪ੍ਰਧਾਨਗੀ ਹੇਠ ਚਾਈਲਡ ਹੈਲਥ ਰੀਵੀਓ ਮੀਟਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਕੀਤੀ ਗਈ ।

ਜਿਲ੍ਹਾ ਟੀਕਾਕਰਣ ਅਫਸਰ ਡਾ ਅਰਵਿੰਦ ਕੁਮਾਰ ਨੇ ਦਸਿਆਂ ਕਿ 0-5 ਸਾਲ ਦੇ ਬੱਚਿਆ  ਦੀ ਮੌਤ ਦਰ ਨੂੰ ਘਟਾਉਣ  ਲਈ ਮੀਟਿੰਗ ਕੀਤੀ ਗਈ। ਉਹਨਾ ਨੇ ਦਸਿਆ ਕੇ ਗਰਭਵਤੀ ਔਰਤਾ ਦੀ ਸਮੇ ਸਮੇ ਸਿਰ ਤੇ ਪੂਰੀ ਜਾਚ ਕਰਵਾਈ ਜਾਵੇ ਅਤੇ ਉਹਨਾ ਦੀ ਡਲਿਵਰੀ ਸਿਹਤ ਸੰਸਥਾ ਵਿਖੇ ਕਰਵਾਈ ਜਾਵੇ ਜੇ ਕਰ ਨਵਜਨਮੇ ਬੱਚੇ ਨੂੰ ਕੋਈ ਸਮਸਿਆ ਹੋਵੇ ਤਾ ਉਸ ਨੂੰ ਰੈਫਰ ਕੀਤਾ ਜਾ ਸਕੇ।

ਹੋਰ ਪੜ੍ਹੋ :-ਡਾਇਰੈਕਟਰ ਬਾਗਬਾਨੀ ਵੱਲੋ ਬਾਗਬਾਨਾਂ ਦੀਆਂ ਮੁਸ਼ਕਲਾਂ ਸੁਣੀਆਂ

ਬੱਚਿਆ ਦੇ ਮਾਹਿਰ ਡਾ ਭਾਸਕਰ ਨੋਡਲ ਅਫਸਰ ਨੇ ਦਸਿਆ ਕੇ ਬੱਚਿਆ ਦੇ ਵਿੱਚ ਹੋਣ ਵਾਲੀਆ ਬਿਮਾਰੀ , ਲੱਛਣ , ਪਰਹੇਜ ਅਤੇ ਇਲਾਜ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾ ਇਸ ਸਬੰਧ ਵਿੱਚ ਸਟਾਫ ਨੂੰ ਵੀ ਟ੍ਰੇਨਿੰਗ ਦਿੱਤੀ। ਇਸ ਮੋਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ ਹਰਪਾਲ ਸਿੰਘ, ਡਾ ਪਰਮਿੰਦਰ ਸਿੰਘ, ਸਮੂਹ ਨੋਡਲ ਅਫਸਰ, ਐਲ,ਐਚ.ਵੀ, ਏ.ਐਨ.ਐਮ , ਆਸਾ ਵਰਕਰ ਅਤੇ ਡਿਪਟੀ ਮਾਸ ਮੀਡੀਆ ਅਫਸਰ ਹਾਜਰ ਹੋਏ ।

Spread the love