ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਜੋੜਨ ਸਬੰਧੀ ਬੀਐਲਓਜ਼ ਨਾਲ ਕੀਤੀ ਮੀਟਿੰਗ

ਐਸਏਐਸ ਨਗਰ 31 ਅਗਸਤ :-
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਮਿਤੀ 1/8/2022 ਤੋਂ ਵੋਟਰ ਸੂਚੀ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਨ ਅਤੇ ਮਿਤੀ 1/1/2023 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਲਈ ਡਾ ਹਰਸੰਗੀਤ ਸਿੰਘ ਸੁਪਰਵਾਈਜ਼ਰ ਕੰਮ ਖੇਤੀਬਾੜੀ ਅਫ਼ਸਰ ਨੇ ਸਬੰਧਤ ਬੀ ਐਲ ਓਜ਼ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਸੰਤੇਮਾਜਰਾ ਬਲਾਕ ਖਰੜ ਵਿਖੇ ਮੀਟਿੰਗ ਕੀਤੀ l ਮੀਟਿੰਗ ਦੌਰਾਨ ਉਨ੍ਹਾਂ ਬੀ ਐਲ ਓਜ਼ ਨੂੰ ਹਦਾਇਤ ਕੀਤੀ ਕੇ ਇਹ ਕੰਮ ਮਿਤੀਬੱਧ ਅਤੇ ਅਹਿਮ ਹੈ ਇਸ ਲਈ ਇਸ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਅਤੇ ਸਮੂਹ ਬੀਐਲਓਜ਼ ਨੇ ਇਹ ਵਿਸ਼ਵਾਸ ਦੁਆਇਆ ਕਿ ਉਹ ਇਹ ਕੰਮ ਬੜੀ ਤਨਦੇਹੀ ਨਾਲ ਪੂਰਾ ਕਰਨਗੇ ਅਤੇ ਅੱਗੇ ਉਨ੍ਹਾਂ ਇਸ ਕੰਮ ਵਿੱਚ ਆ ਰਹੀ ਮੁਸ਼ਕਲ ਬਾਰੇ ਦੱਸਿਆ ਕਿ ਆਧਾਰ ਕਾਰਡ ਨੂੰ ਵੋਟਰ ਸੂਚੀ ਨਾਲ ਜੋੜਨ ਦੀ ਆਮ ਜਨਤਾ ਵਿੱਚ ਅਜੇ ਤੱਕ ਉਹਨੀ ਜਾਗਰੂਕਤਾ ਨਹੀਂ ਹੈ ਜਿਸ ਕਰਕੇ ਉਨ੍ਹਾਂ ਨੂੰ ਉਹ ਆਧਾਰ ਕਾਰਡ ਦੇ ਨਹੀਂ ਰਹੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਜੋ ਵੋਟਰ ਆਪਣੇ ਆਧਾਰ ਕਾਰਡ ਲਿੰਕ ਕਰਵਾਉਣ ਲਈ ਅੱਗੇ ਆਉਣ ਅੰਤ ਵਿਚ ਡਾ ਹਰਸੰਗੀਤ ਸਿੰਘ ਵੱਲੋਂ ਸਮੂਹ ਬੀਐਲਓ ਸਹਿਬਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਇਲਾਕੇ ਦੇ ਵੋਟਰਾਂ ਨੂੰ ਇਸ ਅਹਿਮ ਕੰਮ ਵਿਚ ਸਹਿਯੋਗ ਦੇਣ ਦੀ ਅਪੀਲ ਕਰਨ l
Spread the love