ਰੋਜ਼ਗਾਰ ਦਫ਼ਤਰ ਗੁਰਦਾਸਪੁਰ ਵਿਖੇ ਲਗਾਇਆ ਮੈਗਾ ਰੋਜ਼ਗਾਰ ਮੇਲਾ

Mega Job Fair
ਰੋਜ਼ਗਾਰ ਦਫ਼ਤਰ ਗੁਰਦਾਸਪੁਰ ਵਿਖੇ ਲਗਾਇਆ ਮੈਗਾ ਰੋਜ਼ਗਾਰ ਮੇਲਾ
ਰੋਜ਼ਗਾਰ ਮੇਲੇ ਵਿੱਚ 377 ਪ੍ਰਾਰਥੀਆਂ ਨੂੰ ਵੱਖ-ਵੱਖ ਨੌਂਕਰੀਆ ਲਈ ਚੁਣਿਆ ਗਿਆ

ਗੁਰਦਾਸਪੁਰ, 14 ਦਸੰਬਰ 2022

ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਗੁਰਦਾਸਪੁਰ ਵਲੋਂ ਅੱਜ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਮੈਗਾ ਰੋਜ਼ਗਾਰ ਮੇਲਾ ਲਗਾਇਆ ਗਿਆ। ਇਸ ਰੋਜ਼ਗਾਰ ਮੇਲੇ ਵਿੱਚ 16 ਕੰਪਨੀਆ ਵਲੋਂ ਭਾਗ ਲਿਆ ਗਿਆ, ਜਿਨ੍ਹਾਂ ਵਿੱਚ ਸੋਨਾਲੀਕਾ, ਬਾਈਯੂਜ, ਜੀ.ਐਨ.ਏ (ਆਟੋ ਪਾਰਟ ਕੰਪਨੀ), ਜੌਰਗਰ ਕੰਪਨੀ ਮੋਹਾਲੀ, ਰਾਕਸਾ ਸਕਿਓਰਿਟੀ, ਸਕਿਉਰੇਟਾਸ ਸਕਿਓਰਿਟੀ, ਐਲ.ਐਨ.ਟੀ, ਲਿੰਕਯਾਰਡ  ਕੰਪਨੀ ਵਲੋਂ ਜੀ.ਓ ਸਰਵਸਿਸ, ਸਵਾਸਤਿਕ ਐਨਟਰਪ੍ਰਾਈਜ, ਸ਼੍ਰੀ ਰਾਮ ਫਾਈਨਾਂਸ ਕੰਪਨੀ ਆਦਿ ਨੇ ਭਾਗ ਲਿਆ। ਇਸ ਮੇਲੇ ਵਿੱਚ ਲਗਭਗ 500 ਦੇ ਕਰੀਬ ਪ੍ਰਾਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਪੰਜਾਬ ਹੁਨਰ ਮਿਸ਼ਨ ਵਲੋਂ ਡੀ.ਡੀ. ਯੂ.ਜੀ.ਕੇ.ਵਾਈ ਸਕੀਮ ਅਧੀਨ ਵੱਖ-ਵੱਖ ਕੋਰਸਾਂ ਵਿੱਚ ਟ੍ਰੇਨਡ ਕੀਤੇ ਨੌਜਵਾਨਾਂ ਨੇ ਵੀ ਸ਼ਮੂਲੀਅਤ ਕੀਤੀ।

ਹੋਰ ਪੜ੍ਹੋ – ਸਰਕਾਰੀ ਮੁਲਾਜ਼ਮ ਨੇਕ ਨੀਤੀ ਨਾਲ ਲੋਕਾਂ ਦੇ ਸੇਵਕ ਬਣ ਕੇ ਕਰਨ ਕੰਮ -ਫੌਜਾ ਸਿੰਘ ਸਰਾਰੀ

ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ 377 ਪ੍ਰਾਰਥੀਆਂ ਨੂੰ ਵੱਖ-ਵੱਖ ਨੌਂਕਰੀਆ ਲਈ ਚੁਣਿਆ ਗਿਆ ਅਤੇ ਪ੍ਰਾਰਥੀਆਂ ਨੂੰ 1.50 ਲੱਖ ਰੁਪਏ ਤੋਂ ਲੈ ਕੇ 7.50 ਲੱਖ ਰੁਪਏ ਸਾਲਾਨਾ ਦਾ ਪੈਕੇਜ ਦਿੱਤਾ ਗਿਆ। ਹੁਸ਼ਿਆਰਪੁਰ ਤੋਂ ਆਈ ਸੋਨਾਲੀਕਾ ਕੰਪਨੀ ਅਤੇ ਫਗਵਾੜਾ ਤੋਂ ਆਈ ਜੀ.ਐਨ.ਏ ਕੰਪਨੀ ਵਲੋਂ 100 ਤੋਂ ਵੱਧ ਆਈ.ਟੀ.ਆਈ, ਡਿਪਲੋਮਾ ਹੋਲਡਰ ਅਤੇ ਬੀ.ਟੈਕ.ਪਾਸ ਪਾਸਪ੍ਰਾਰਥੀਆਂ ਦੀ ਨੌਂਕਰੀ ਲਈ ਚੋਣ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ 64 ਪ੍ਰਾਰਥੀਆਂ ਦੀ ਚੋਣ ਬਤੌਰ ਸਕਿਓਰਿਟੀ ਗਾਰਡ ਅਤੇ ਸਕਿਓਰਿਟੀ ਸੁਪਰਵਾਈਜਰ ਵਜੋਂ ਕੀਤੀ ਗਈ।

ਇਸ ਰੋਜ਼ਗਾਰ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਡਾ. ਵਰੁਣ ਕੁਮਾਰ ਪੀ.ਸੀ.ਐਸ, ਸਹਾਇਕ ਕਮਿਸ਼ਨਰ (ਜ) ਹਾਜ਼ਰ ਹੋਏ ਅਤੇ ਉਹਨਾਂ ਵਲੋਂ ਚੁਣੇ ਗਏ ਪ੍ਰਾਰਥੀਆ ਨੂੰ ਮੌਕੇ ’ਤੇ ਹੀ ਨਿਯੁੱਕਤੀ ਪੱਤਰ ਸੌਂਪੇ ਗਏ। ਇਸ ਮੌਕੇ ਸ਼੍ਰੀ ਮੰਗੇਸ਼ ਸੂਦ ਪਲੇਸਮੈਂਟ ਅਫ਼ਸਰ, ਸ਼੍ਰੀ ਚਾਂਦ ਸਿੰਘ ਮਿਸ਼ਨ ਮੈਨੇਜਰ ਵੀ ਹਾਜਰ ਸਨ।

ਇਸ ਮੌਕੇ ਤੇ  ਡਾ. ਵਰੁਣ ਕੁਮਾਰ ਪੀ.ਸੀ.ਐਸ, ਸਹਾਇਕ ਕਮਿਸ਼ਨਰ (ਜ) ਨੇ ਸਫਲ ਹੋਏ ਪ੍ਰਾਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਡਿਉਟੀ ਨਿਭਾਉਣ। ਉਹਨਾਂ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ  ਅਨੁਸਾਰ ਡੀ.ਬੀ.ਈ.ਈ ਵਲੋਂ ਹਰ ਮਹੀਨੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਸ ਵਿੱਚ ਲਗਭਗ 300-400 ਪ੍ਰਾਰਥੀਆਂ ਨੂੰ ਰੋਜ਼ਗਾਰ ਦਿਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭੱਵਿਖ ਵਿੱਚ ਵੀ ਅਜਿਹੇ ਰੋਜ਼ਗਾਰ ਮੇਲੇ ਲਗਾਏ ਜਾਂਦੇ ਰਹਿਣਗੇ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਬੇਰੁਜ਼ਗਾਰ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਰਾਬਤਾ ਰੱਖਣ ਤਾਂ ਜੋ ਉਹਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜਗਾਰ ਮੁਹੱਈਆ ਕਰਵਾਇਆ ਜਾ ਸਕੇ।

Spread the love