ਕਾਮਿਆਂ ਲਈ ਸ਼ੁਰੂ ਕੀਤੀ ਮੇਰਾ ਕੰਮ, ਮੇਰਾ ਮਾਣ ਯੋਜਨਾ

AMIT BANBI ADC
ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਏ ਆਨਲਾਈਨ ਪੋਰਟਲਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਵੋਟਰ ਅਤੇ ਰਾਜਸੀ ਪਾਰਟੀਆਂ: ਵਧੀਕ ਜ਼ਿਲ੍ਹਾ ਚੋਣ ਅਫ਼ਸਰ

2500 ਰੁਪਏ ਪ੍ਰਤੀ ਮਹੀਨਾ ਭੱਤਾ ਵੀ ਦਿੱਤਾ ਜਾਵੇਗਾ
ਬਰਨਾਲਾ, 12 ਜੁਲਾਈ 2021
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਬਰਨਾਲਾ ਵਿੱਚ ਮੇਰਾ ਕੰਮ, ਮੇਰਾ ਮਾਣ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਜ਼ਿਲ੍ਹੇ ਵਿੱਚ ਰਜਿਸਟਰਡ ਲੇਬਰ ਕਾਮਿਆਂ ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਬਰਨਾਲਾ ਦੁਆਰਾ ਮੁਫ਼ਤ ਕਿੱਤਾ ਮੁਖੀ ਸਿਖਲਾਈ ਦਿੱਤੀ ਜਾਵੇਗੀ। ਇਸ ਤੋ ਇਲਾਵਾ 2500 ਰੁਪਏ ਪ੍ਰਤੀ ਮਹੀਨਾ ਭੱਤਾ ਵੀ ਦਿੱਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮੀਸ਼ਨਰ (ਜ) ਸ਼੍ਰੀ ਅਮਿਤ ਬੈਂਬੀ ਨੇ ਦੱਸਿਆ ਕਿ ਪੀ.ਐਸ.ਡੀ.ਐਮ ਵੱਲੋਂ 18 ਤੋਂ 35 ਸਾਲ ਦੇ ਰਜਿਸਟਰਡ ਲੇਬਰ ਕਲਾਸ ਵਿਅਕਤੀਆਂ ਨੂੰ (ਮੁਫ਼ਤ ਕਿੱਤਾ ਮੁਖੀ ਸਿਖਲਾਈ) 3 ਮਹੀਨੇ ਤੋਂ 6 ਮਹੀਨੇ ਦੇ ਕੋਰਸ ਰਹਿਣ ਦਿੱਤੀ ਜਾਵੇਗੀ।
ਬਲਾਕ ਮਿਸ਼ਨ ਮੈਨੇਜਰ ਸ਼੍ਰੀ ਕੰਵਲਦੀਪ ਵਰਮਾ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅਧੀਨ 18 ਤੋਂ 35 ਸਾਲ ਦੇ 7376 ਅਤੇ 36 ਤੋਂ 45 ਸਾਲ ਦੇ 2453 ਰਜਿਸਟਰਡ ਕਾਮੇ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕਾਮਿਆਂ ਨੂੰ ਸਕਿਊਰਿਟੀ, ਪੈਕਰ, ਕੱਪੜੇ ਸੀਣ ਵਾਲੀ ਮਸ਼ੀਨ ਦਾ ਅਪਰੇਟਰ, ਬਿਉਟੀ ਥੈਰੇਪੀਸਟ ਆਦਿ ਕੋਰਸਾਂ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।
ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਇਨ੍ਹਾਂ ਨੂੰ ਇੱਕ ਇਮਤਿਹਾਨ ਵੀ ਪਾਸ ਕਰਨਾ ਹੋਵੇਗਾ, ਜਿਸ ਉਪਰੰਤ ਇਨ੍ਹਾਂ ਨੂੰ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਸਰਟੀਫ਼ਿਕੇਟ ਦਿੱਤਾ ਜਾਵੇਗਾ ਅਤੇ ਨੌਕਰੀ ਦਿਵਾਉਣ ਵਿੱਚ ਸਹਾਇਤਾ ਕੀਤੀ ਜਾਵੇਗੀ। ਸ਼੍ਰੀ ਗੌਰਵ ਕੁਮਾਰ (ਟ੍ਰੇਨਿੰਗ ਅਤੇ ਪਲੇਸਮੈਂਟ ਮੈਨੇਜਰ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੀਮ ਦਾ ਲਾਭ ਸਿਰਫ਼ ਬਿਲਡਿੰਗ ਕੰਸਟਰਕਸ਼ਨ ਵਰਕਰ (ਬੀ.ਓ.ਸੀ.ਡਬਲੀੳ) ਦੇ ਰਜਿਸਟ੍ਰਡ ਵਰਕਰ ਨੂੰ ਹੀ ਦਿੱਤਾ ਜਾਵੇਗਾ। ਯੋਜਨਾ ਦੇ ਤਹਿਤ ਕੌਂਸਲਿੰਗ ਸ਼ੁਰੂ ਕੀਤੀ ਜਾ ਚੁੱਕੀ ਹੈ ਤਾਂ ਜੋ ਲੋੜਵੰਦ ਸਿੱਖਿਆਰਥੀਆਂ ਨੂੰ ਮੁਫ਼ਤ ਸਕਿੱਲ ਟਰੇਨਿੰਗ ਦੇਣ ਲਈ ਚੁਣਿਆ ਜਾ ਸਕੇ। ਵਧੇਰੇ ਜਾਣਕਾਰੀ ਲਈ ਮੈਡਮ ਰੈਨੂੰ ਬਾਲਾ ਮੈਨੇਜਰ (ਮੋਬਲਾਈਜ਼ੇਸ਼ਨ) ਨਾਲ 9465831007 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

Spread the love