ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਅਬੋਹਰ ਵਿਖੇ ਮਾਈਕਰੋ ਇਰੀਗੇਸ਼ਨ ਸਕੀਮ ਅਧੀਨ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ  

ਮਾਈਕਰੋ ਇਰੀਗੇਸ਼ਨ ਸਕੀਮ
ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਅਬੋਹਰ ਵਿਖੇ ਮਾਈਕਰੋ ਇਰੀਗੇਸ਼ਨ ਸਕੀਮ ਅਧੀਨ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ  
ਅਬੋਹਰ 29 ਅਕਤੂਬਰ 2021

ਮੁੱਖ ਭੂਮੀਪਾਲ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ  ਮਾਈਕਰੋ ਇਰੀਗੇਸ਼ਨ ਸਕੀਮ ਤਹਿਤ  ਪਰ ਡਰੋਪ ਮੋਰ ਕਰੋਪ ਵਿਸ਼ੇ ਤੇ ਅਧਾਰਤ ਦਫਤਰ ਉਪ ਮੰਡਲ ਭੂਮੀ ਰੱਖਿਆ ਅਫਸਰ ਫਾਜ਼ਿਲਕਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਫੀਏਟ ਅਬੋਹਰ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਭੂਮੀ ਰੱਖਿਆ ਅਫਸਰ ਸ੍ਰੀ ਅਕਸ਼ਿਤ ਕੁਮਾਰ ਮੋਂਗਾ ਨੇ ਦਿੱਤੀ।

ਹੋਰ ਪੜ੍ਹੋ :-ਫਿਰੋਜ਼ਪੁਰ ਜ਼ਿਲ੍ਹੇ ਵਿਚ ਕਲੈਰਿਕ ਕਾਮਿਆਂ ਵੱਲੋਂ ਖਜ਼ਾਨਾ ਦਫਤਰ ਅੱਗੇ 22ਵੇਂ ਦਿਨ ਵੀ ਹੜਤਾਲ ਜਾਰੀ
ਕੈਂਪ ਦੌਰਾਨ ਭੂਮੀ ਰੱਖਿਆ ਅਫਸਰ ਵੱਲੋਂ ਕਿਸਾਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਅਤੇ ਮਾਈਕਰੋ ਇਰੀਗੇਸ਼ਨ ਤਹਿਤ ਮਿਲਣ ਵਾਲੀ ਸਬਸਿਡੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਕਾਸ ਪੂਨੀਆ ਭੂਮੀ ਰੱਖਿਆ ਅਫਸਰ ਅਬੋਹਰ ਨੇ ਮਾਈਕਰੋ ਇਰੀਗੇਸ਼ਨ ਸਕੀਮ ਤਹਿਤ ਅਪਲਾਈ ਕਰਨ ਦੇ ਢੰਗ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਨਾਲ ਹੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ  ਦਿੱਤੇ।
ਇਸ ਮੌਕੇ ਹਰਮਨਦੀਪ ਸਿੰਘ ਉਪ ਮੰਡਲ ਭੂਮੀ ਰੱਖਿਆ ਅਫਸਰ ਫਾਜ਼ਿਲਕਾ ਨੇ ਤੁਪਕਾ ਸਿੰਚਾਈ ਦੇ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ।    ਇਸ ਤੋਂ ਇਲਾਵਾ ਸੀਫੇਟ ਦੇ ਇੰਚਾਰਜ ਡਾ. ਰਮੇਸ਼ ਕੁਮਾਰ ਨੇ ਹਾਜ਼ਰ ਹੋਏ ਕਿਸਾਨਾਂ ਨੂੰ ਪਾਣੀ ਦੀ ਬੱਚਤ ਬਾਰੇ ਅਤੇ ਵੱਧ ਤੋਂ ਵੱਧ ਤੁਪਕਾ ਸਿੰਚਾਈ ਅਪਨਾਉਣ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਜੈਨ ਇਰੀਗੇਸ਼ਨ ਦੇ ਨੁਮਾਇੰਦੇ ਸ੍ਰੀ ਪ੍ਰਮੋਦ ਪਾਂਡੇ ਨੇ ਸਿੰਚਾਈ ਸਿਸਟਮ ਦੇ ਰੱਖ ਰਖਾਅ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ । ਕੈਂਪ ਵਿੱਚ ਹਾਜ਼ਰ ਹੋਏ ਕਿਸਾਨ ਰਮੇਸ਼ ਨੇ ਆਪਣੇ ਖੇਤਾਂ ਵਿੱਚ ਪਹਿਲਾਂ ਤੋਂ ਲਗਵਾਏ ਡਰਿਪ ਸਿਸਟਮ ਦੇ ਬਾਰੇ ਵਿਚ ਆਪਣਾ ਤਜਰਬਾ ਸਾਂਝਾ ਕੀਤਾ।
ਇਸ ਮੌਕੇ ਡਾ ਵਿਨੋਦ ਸਹਾਰਨ, ਸ੍ਰੀ ਪ੍ਰਿਥਵੀ ਰਾਜ ਤੋਂ ਇਲਾਵਾ   ਕਿਸਾਨ ਵੀਰ ਹਾਜ਼ਰ ਸਨ।
Spread the love