ਰੂਪਨਗਰ, 29 ਜਨਵਰੀ 2022
ਸ. ਗੁਰਵਿੰਦਰ ਸਿੰਘ ਜੋਹਲ ਪੀਸੀਐਸ ਰਿਟਰਨਿੰਗ ਅਫਸਰ ਵਿਧਾਨ ਸਭਾ ਚੋਣ ਹਲਕਾ 50-ਰੂਪਨਗਰ-ਕਮ-ਉਪ ਮੰਡਲ ਮੈਜਿਸਟਰੇਟ ਰੂਪਨਗਰ ਦੇ ਪਿੰਡ ਭਾਰਤਗੜ੍ਹ ਨੇ ਦੱਸਿਆ ਕਿ 30 ਜਨਵਰੀ ਐਤਵਾਰ ਨੂੰ ਸ਼ਹਿਰ ਵਿਚ 37 ਮਾਈਕਰੋ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ।
ਹੋਰ ਪੜ੍ਹੋ :-ਸਿਆਸੀ ਪਾਰਟੀਆਂ ਚੋਣ ਲੜਨ ਵਾਲੇ ਉਮੀਦਵਾਰ ਦੇ ਅਪਰਾਧਿਕ ਪਿਛੋਕੜ ਸਬੰਧੀ ਜਾਣਕਾਰੀ ਦੇਣ: ਸੋਨਾਲੀ ਗਿਰਿ
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵੈਕਸੀਨੇਸ਼ਨ ਕੈਂਪਾਂ ਵਿਖੇ ਪਹਿਲੀ ਡੋਜ਼, ਦੂਸਰੀ ਡੋਜ਼ ਅਤੇ ਬੂਸਟਰ ਡੋਜ਼ ਲਗਾਇਆ ਜਾਣਗੀਆਂ ਜਿਸ ਲਈ ਜਿਹੜੇ ਵਿਅਕਤੀ ਦੀ ਕੋਈ ਵੀ ਡੋਜ਼ ਪੈਡਿੰਗ ਹੈ ਉਹ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਆਪਣੀ ਡੋਜ਼ ਲਗਵਾਉਣ।
ਉਨ੍ਹਾਂ ਵੈਕਸੀਨੇਸ਼ਨ ਕੈਂਪਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਮਾਈਕਰੋਪਲੇਨ ਵੈਕਸੀਨੇਸ਼ਨ ਐਚ.ਡਬਲਿਊ.ਸੀ ਅਟਾਰੀ, ਐਚ.ਡਬਲਿਊ.ਸੀ ਬੜਾ ਪਿੰਡ, ਐਚ.ਡਬਲਿਊ.ਸੀ ਗਾਡਲੀ, ਸੀ.ਐਚ.ਸੀ ਭਾਰਤਗੜ੍ਹ, ਬੱਸ ਸਟੈਂਡ ਭਾਰਤਗੜ੍ਹ, ਮੋਬਾਇਲ ਟੀਮ ਭਾਰਤਗੜ੍ਹ, ਇਲੈਕਸ਼ਨ ਪੋਲਿੰਗ ਟੀਮ, ਐਚ.ਡਬਲਿਊ.ਸੀ ਮਕੌਰੀ ਕਲਾਂ, ਐਚ.ਡਬਲਿਊ.ਸੀ ਵੀਕੋ, ਐਚ.ਡਬਲਿਊ.ਸੀ ਮਲਿਕਪੁਰ, ਐਚ.ਡਬਲਿਊ.ਸੀ ਨੰਗਲ ਸਰਸਾ, ਮੀਗਰੈਟਰੀ ਘਨੋਲੀ ਮੋਬਾਇਲ ਟੀਮ, ਆਰ.ਟੀ.ਪੀ ਕਲੋਨੀ ਘਨੋਲੀ, ਐਚ.ਡਬਲਿਊ.ਸੀ ਸਿੰਘ, ਪਿੰਡ ਸਲੋਖੀਆ, ਐਚ.ਡਬਲਿਊ.ਸੀ ਝੜੀਆਂ, ਐਚ.ਡਬਲਿਊ.ਸੀ ਬਾਲ ਸੰਡਾ, ਸਿੰਘ ਮੋਬਾਇਲ ਟੀਮ, ਪਿੰਡ ਗੋਬਿੰਦਗੜ੍ਹ, ਐਚ.ਡਬਲਿਊ.ਸੀ ਐਚ.ਡਬਲਿਊ.ਸੀ ਮਾਲਾਂ, ਐਚ.ਡਬਲਿਊ.ਸੀ ਫੂਲਖੁਰਦ, ਐਚ.ਡਬਲਿਊ.ਸੀ ਲੋਹਗੜ ਫਿੱਡਿਆ, ਐਚ.ਡਬਲਿਊ.ਸੀ ਅਕਬਰਪੁਰ, ਮੋਬਾਇਲ ਟੀਮ ਬਰਿਕ ਕੀਲੀ ਪਿੰਡ ਅਕਬਰਪੁਰ, ਮੋਬਾਇਲ ਟੀਮ ਲੋਦੀ ਮਾਜਰਾ, ਐਚ.ਡਬਲਿਊ.ਸੀ ਬੁਰਜਵਾਲਾ, ਐਚ.ਡਬਲਿਊ.ਸੀ ਮੰਦਵਾੜਾਗਾ, ਐਚ.ਡਬਲਿਊ.ਸੀ ਰੰਗੀਨਪੁਰ, ਪਿੰਡ ਭਿਉਰਾ, ਪੀ.ਐਚ.ਸੀ ਭਰਮਪੁਰ ਜ਼ਿਮੀਦਾਰਾ, ਐਚ.ਡਬਲਿਊ.ਸੀ ਕੋਟਲਾ ਨਿਹੰਗ, ਮੋਬਾਇਲ ਟੀਮ ਬਾਦਲ, ਪਿੰਡ ਸਨਾਣਾ, ਪਿੰਡ ਖਾਨ੍ਹਪੁਰ, ਪਿੰਡ ਬਾਰਦਰ, ਪੀ.ਐਚ.ਸੀ ਪਰਖਾਲੀ, ਪਿੰਡ ਰਾਮਪੁਰ, ਲਗਾਇਆ ਜਾ ਰਿਹਾ ਹੈ।
ਸ. ਜੌਹਲ ਨੇ ਕਿਹਾ ਕਿ ਕਰੋਨਾ ਵੈਕਸੀਨੇਸ਼ਨ ਜਰੂਰ ਕਰਵਾਈ ਜਾਵੇ ਤਾ ਜੋ ਸਮਾਜ ਨੂੰ ਇਸ ਮਾਰੂ ਬਿਮਾਰੀ ਤੋ ਮੁੱਕਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਰੋਨਾ ਦੇ ਮਾਮਲਾ ਲਗਾਤਾਰ ਵੱਧ ਰਹੇ ਹਨ ਅਤੇ ਇਸ ਵੈਕਸੀਨੇਸ਼ਨ ਨਾਲ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਘਰੋਂ ਬਾਹਰੋਂ ਨਿਕਲਦੇ ਹੋਏ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਤੌਰ ਉਤੇ ਕੀਤੀ ਜਾਵੇ।