
ਚੰਡੀਗੜ, 3 ਅਪ੍ਰੈਲ 2022
ਪੰਜਾਬ ਮਿਊਂਸਿੰਪਲ ਭਵਨ ਸੈਕਟਰ 35 ਵਿਚ ਖੇਤੀ ਵਿਰਾਸਤ ਮਿਸ਼ਨ ਵੱਲੋਂ ਆਯੋਜਿਤ ਕੀਤੇ ਜਾ ਰਹੇ ਦੋ ਰੋਜ਼ਾਂ ਕੁਦਰਤ ਉਤਸਵ ਅਤੇ ਸੰਵਾਦ ਪ੍ਰੋਗਰਾਮ ਵਿਚ ਅੱਜ ਮਿਲੇਟ ਮੈਨ ਆਫ ਇੰਡੀਆ ਦੇ ਨਾਂ ’ਤੇ ਪ੍ਰਸਿੱਧ ਡਾ. ਖਾਦਰ ਵਲੀ ਨੇ ਇੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਲੇਟਸ ਵਿਚ ਫਾਈਬਰ ਦੀ ਮਾਤਰਾ ਹੁੰਦੀ ਹੈ, ਇਸ ਲਈ ਮਿਲੇਟਸ ਹੀ ਮਨੁੱਖ ਨੂੰ ਨਾਨ ਕਮਿਊਨਿਕੇਬਲ ਡਿਸੀਜ ਤੋਂ ਬੱਚਾ ਸਕਦੇ ਹਨ। ਅਸੀਂ ਐਨੀਮਲ ਪ੍ਰੋਟੀਨ ਨੂੰ ਪਚਾ ਨਹੀਂ ਪਾਉਂਦੇ ਹਾਂ, ਇਸ ਲਈ ਜੇਕਰ ਮਨੁੱਖ ਪੂਰੀ ਤਰਾਂ ਸ਼ਾਕਾਹਾਰੀ ਹੋ ਜਾਵੇ ਅਤੇ ਕਣਕ ਚਾਵਲ ਅਤੇ ਦੁੱਧ ਦਾ ਪ੍ਰਯੋਗ ਬੰਦ ਕਰ ਦੇਵੇ ਤਾਂ ਬਿਨਾਂ ਦਵਾਈਆਂ ਦੇ ਲੰਬੇ ਸਮੇਂ ਤੱਕ ਸਿਹਤਮੰਦ ਜੀਵਨ ਵਤੀਤ ਕਰ ਸਕਦੇ ਹਾਂ। ਖੇਤੀ ਵਿਰਾਸਤ ਮਿਸ਼ਨ ਦੇ ਫਾਊਂਡਰ ਅਤੇ ਪ੍ਰੋਗਰਾਮ ਦੇ ਆਯੋਜਕ ਉਮੇਂਦਰ ਦੱਤ ਨੇ ਦੱਸਿਆ ਕਿ ਕੁਦਰਤ ਉਤਸਵ ਅਤੇ ਸੰਵਾਦ ਦੇ ਦੂਜੇ ਦਿਨ ਪੰਜਾਬ ਮਿਊਸਿੰਪਲ ਭਵਨ ਵਿਚ ਪੂਰੇ ਦੇਸ਼ ਤੋਂ ਆਰਗੇਨਿਕ ਫਾਰਮਿੰਗ ਅਤੇ ਹਾਲੀਸਿਟਕ ਹੇਲਥ ਦੇ ਮਾਹਿਰ ਜੁੜੇ ਸਨ।
ਹੋਰ ਪੜ੍ਹੋ :-ਮਗਨਰੇਗਾ ਵਿਚ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਹੋਈ ਪ੍ਰੀਖਿਆ
ਅੱਜ ਦੂਜੇ ਦਿਨ ਦੇ ਪ੍ਰੋਗਰਾਮ ਦਾ ਆਗਾਜ਼ ਨਿਖਿਲ ਸੇਂਗਰ, ਰਜਨੀਸ਼ ਕੁਮਾਰ ਅਤੇ ਡਾ. ਅਮਰਦੀਪ ਸਿੰਘ ਵੱਲੋਂ ਫਾਰੇਸਟ ਵਾਈਲਡਲਾਈਫ ਅਤੇ ਗ੍ਰੀਨ ਕਵਰ ਦੇ ਸੈਸ਼ਨ ਨਾਲ ਹੋਇਆ। ਅੱਗਲੇ ਸੈਸ਼ਨ ਵਿਚ ਕੇ.ਐਸ.ਪੰਨੂੰ, ਡਾ. ਸੁਖਪਾਲ ਸਿੰਘ ਨੇ ਕਿਸਾਨਾਂ ਦੇ ਲਈ ਨਵੇਂ ਇੰਸਟੀਚਿਊਸ਼ਨ ਤਿਆਰ ਕਰਕੇ ਸਖਮ ਕਰਨ ’ਤੇ ਜਾਣਕਾਰੀ ਦਿੱਤੀ।
ਦੂਜੇ ਦਿਨ ਪੰਜਾਬ ਵਿਚ ਹਾਲੀਸਿਟਕ ਹੇਲਥ ਦੇ ਏਜੈਂਡੇ ’ਤੇ ਖਾਸ ਤੌਰ ’ਤੇ ਆਧਾਰਿਤ ਸੀ। ਇਸ ਸੈਸ਼ਨ ਵਿਚ ਡਾ. ਖਾਦਰ ਵਲੀ, ਡਾ. ਸਚਿਨ ਗੁਪਤਾ, ਡਾ. ਐਚ ਕੇ ਖਰਬੰਦਾ, ਡਾ. ਜੀਐਸ ਠਾਕੁਰ, ਡਾ. ਜੀਪੀ ਸਿੰਘ, ਡਾ. ਅਵਧੇਸ਼ ਪਾਂਡੇ, ਅਚਾਰਿਆ ਮਨੀਸ਼ ਅਤੇ ਡਾ. ਮਹਿੰਦਰ ਪਾਲ ਡੋਗਰਾ ਨੇ ਹਿੱਸਾ ਲਿਆ। ਸਾਰੇ ਮਾਹਿਰਾਂ ਨੇ ਇਕਮੱਤ ਨਾਲ ਮਨੁੱਖ ਨੂੰ ਕੁਦਰਤ ਦੇ ਨੇੜੇ ਰਹਿ ਕੇ ਬਿਨਾਂ ਦਵਾਈਆਂ ਦੇ ਸ਼ਰੀਰ ਨੂੰ 125 ਸਾਲ ਤੱਕ ਨਿਰੋਗ ਰੱਖਣ ਦਾ ਯਤਨ ਕਰਨ ’ਤੇ ਜੋਰ ਦਿੱਤਾ।
ਇਸ ਤੋਂ ਅੱਗਲੇ ਸੈਸ਼ਨ ਵਿਚ ਮਿਲੇਟਸ ਫਾਰ ਹੈਲਥ ਅਤੇ ਸਸਟੇਨੇਬਲ ਐਗਰੀਕਲੱਚਰ ’ਤੇ ਹੋਇਆ ਅਤੇ ਓਪਨ ਹਾਊਸ ਦੇ ਨਾਲ ਨਾਲ ਬੱਚਿਆਂ ਅਤੇ ਪ੍ਰੇਗਨੈਂਟ ਮਹਿਲਾਵਾਂ ਦੇ ਲਈ ਮਿਲੇਟਸ ਦੀ ਭੂਮਿਕਾ ’ਤੇ ਗੱਲ ਹੋਈ।