ਜ਼ਿਲਾ ਪੁਲਿਸ ਵੱਲੋਂ ਪੁਲਿਸ ਦੇ ਸ਼ਹੀਦਾਂ ਨੂੰ ਸਮਰਪਿਤ ਮਿੰਨੀ ਮੈਰਾਥਨ

Mini marathon
ਜ਼ਿਲਾ ਪੁਲਿਸ ਵੱਲੋਂ ਪੁਲਿਸ ਦੇ ਸ਼ਹੀਦਾਂ ਨੂੰ ਸਮਰਪਿਤ ਮਿੰਨੀ ਮੈਰਾਥਨ
ਨਵਾਂਸ਼ਹਿਰ, 26 ਅਕਤੂਬਰ 2021
ਜ਼ਿਲਾ ਪੁਲਿਸ ਵੱਲੋਂ ਪੁਲਿਸ ਦੇ ਸ਼ਹੀਦਾਂ ਨੂੰ ਸਮਰਪਿਤ ਮਨਾਏ ਜਾ ਰਹੇ ਸ਼ਹੀਦੀ ਸਪਤਾਹ ਦੀਆਂ ਗਤੀਵਿਧੀਆਂ ਤਹਿਤ ਅੱਜ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮਿੰਨੀ ਮੈਰਾਥਨ  ਕਰਵਾਈ ਗਈ। ਜ਼ਿਲਾ ਪੁਲਿਸ ਮੁਖੀ ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ. ਪੀ ਹੈੱਡਕੁਆਰਟਰ ਮਨਵਿੰਦਰ ਬੀਰ ਸਿੰਘ ਦੀ ਅਗਵਾਈ ਵਿਚ ਡੀ. ਐਸ. ਪੀ ਦਫ਼ਤਰ ਨਵਾਂਸ਼ਹਿਰ (ਪੁਰਾਣੇ ਐਸ. ਐਸ. ਪੀ ਦਫ਼ਤਰ) ਤੋਂ ਆਈ. ਟੀ. ਆਈ ਗਰਾਊਂਡ ਤੱਕ ਕਰਵਾਈ ਗਈ ਇਸ ਮਿੰਨੀ ਮੈਰਾਥਨ ਵਿਚ ਡੀ. ਐਸ. ਪੀ ਨਵਾਂਸ਼ਹਿਰ ਦਵਿੰਦਰ ਸਿੰਘ, ਐਸ. ਐਚ. ਓ ਨਵਾਂਸ਼ਹਿਰ ਨਰੇਸ਼ ਕੁਮਾਰੀ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹੋਏ। ਇਸ ਮੌਕੇ ਐਸ. ਪੀ ਹੈੱਡਕੁਆਰਟਰ ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਨੂੰ ਕਾਲੇ ਦਿਨਾਂ ਤੋਂ ਬਚਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਜ਼ਿਲੇ ਦੇ ਸਮੂਹ ਸ਼ਹੀਦ ਹੋਏ ਪੁਲਿਸ ਤੇ ਹੋਮਗਾਰਡ ਜਵਾਨਾਂ ’ਤੇ ਸਾਰਿਆਂ ਨੂੰ ਮਾਣ ਹੈ ਅਤੇ ਜ਼ਿਲਾ ਪੁਲਿਸ ਉਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇਗੀ।

ਹੋਰ ਪੜ੍ਹੋ :-ਹਲਕੇ ਚ ਪੁੱਜਣ ਮੌਕੇ ਮੁੱਖ ਮੰਤਰੀ ਚੰਨੀ ਦਾ ਹੋਵੇਗਾ ਗਰਮਜੋਸ਼ੀ ਨਾਲ ਸਵਾਗਤ  -ਕੈਪਟਨ ਸੰਧੂ

ਕੈਪਸ਼ਨ : -ਜ਼ਿਲਾ ਪੁਲਿਸ ਵੱਲੋਂ ਸ਼ਹੀਦੀ ਸਪਤਾਨ ਦੀਆਂ ਗਤੀਵਿਧੀਆਂ ਤਹਿਤ ਕਰਵਾਈ ਗਈ ਮਿੰਨੀ ਮੈਰਾਥਨ ਦਾ ਦਿ੍ਰਸ਼।
Spread the love