ਫ਼ਾਜ਼ਿਲਕਾ 31 ਅਕਤੂਬਰ 2021
ਮਾਨਯੋਗ ਖੇਤੀਬਾੜੀ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਹਰਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਨੇ ਦੱਸਿਆ ਕਿ ਨਿੱਜੀ ਕਿਸਾਨਾ ਪੰਚਾਇਤਾਂ ਪ੍ਰਾਇਮਰੀ ਐਗਰੀਕਲਚਰਲ ਕੋਆਪ੍ਰੇਟਿਵ ਸੋਸਾਇਟੀਆਂ ਅਤੇ ਕਿਸਾਨ ਰਜਿਸਟਰਡ ਸੁਸਾਇਟੀਆਂ ਦੁਆਰਾ ਝੋਨੇ ਦੀ ਰਹਿੰਦ ਖੂੰਹਦ (ਪਰਾਲੀ )ਦੇ ਪ੍ਰਬੰਧਨ ਲਈ ਖ਼ਰੀਦੀਆਂ ਦੀਆਂ ਮਸ਼ੀਨਾਂ ਦੀ ਭੌਤਕੀ ਜਾਂਚ ਅਤੇ ਦਸਤਾਵੇਜ਼ ਦੀ ਤਸਦੀਕ ਮਿਤੀ 01.11.2021 ਘਰ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬਲਾਕ ਫ਼ਾਜ਼ਿਲਕਾ ਦੇ ਸਪੋਰਟਸ ਸਟੇਡੀਅਮ ਐਮਆਰ ਕਾਲਜ ਦੇ ਨੇਡ਼ੇ , ਬਲਾਕ ਖੂਈਆਂ ਸਰਵਰ ਦੀ ਦਾਣਾ ਮੰਡੀ ਪੰਜ ਕੋਸੀ ਰੋਡ, ਬਲਾਕ ਜਲਾਲਾਬਾਦ ਦੇ ਸਟੇਡੀਅਮ ਅਤੇ ਬਲਾਕ ਅਬੋਹਰ ਦੇ ਦਫ਼ਤਰ ਵਿਕਾਸ ਭਵਨ, ਨਵੀਂ ਦਾਣਾ ਮੰਡੀ ਜਲਾਲਾਬਾਦ ਅਤੇ ਕਮਿਊਨਿਟੀ ਹਾਲ ਚੱਕ ਸੌਤਰਾ ਵਿਖੇ ਕੀਤੀ ਜਾਣੀ ਹੈ।
ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਸ੍ਰੀ ਦੇਵੀ ਤਲਾਬ ਮੰਦਰ ਦੇ ਲੰਗਰ ‘ਤੇ ਜੀਐਸਟੀ ਮੁਆਫ ਕਰਨ ਦਾ ਐਲਾਨ
ਸਬੰਧਤ ਪੰਚਾਇਤਾਂ ਪ੍ਰਾਇਮਰੀ ਐਗਰੀਕਲਚਰਲ ਕੋਆਪਰੇਟਿਵ ਸੁਸਾਇਟੀਆਂ ਰਜਿਸਟਰਡ ਕਿਸਾਨ ਗਰੁੱਪ, ਨਿੱਜੀ ਕਿਸਾਨਾਂ ਅਤੇ ਹੋਰ ਜਿਨ੍ਹਾਂ ਨੇ ਪੋਰਟਲ ਰਾਹੀਂ ਵਿਭਾਗ ਤੋਂ ਮਨਜ਼ੂਰੀ ਮਿਲਣ ਉਪਰੰਤ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਦੀ ਖ਼ਰੀਦ ਕੀਤੀ ਹੈ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਸਾਰੇ ਮੈਂਬਰ ਸਮੇਤ ਮਸ਼ੀਨਰੀ ਨੂੰ ਨਾਲ ਲੈ ਕੇ ਉਪਰੋਕਤ ਥਾਵਾਂ ਉੁੱਤੇ ਪਹੁੰਚਣ ਦੀ ਖੇਚਲ ਕਰਨ।