ਕਲਮਛੋੜ ਹੜਤਾਲ 7ਵੇਂ ਦਿਨ ਦੀ ਰਹੀ ਜਾਰੀ
ਫਾਜ਼ਿਲਕਾ, 14 ਅਕਤੂਬਰ 2021
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੁਨੀਅਨ ਸੂਬਾ ਕਮੇਟੀ ਦੇ ਸੱਦੇ `ਤੇ ਪੰਜਾਬ ਭਰ ਦੇ ਦਫਤਰਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਵੱਲੋਂ 7ਵੇਂ ਦਿਨ ਵੀ ਕਲਮ ਛੋੜ ਹੜਤਾਲ ਜਾਰੀ ਰਹੀ। ਇਸ ਤਹਿਤ ਜ਼ਿਲੇ੍ਹ `ਚ ਖਜਾਨਾ ਵਿਭਾਗ, ਲੋਕ ਨਿਰਮਾਣ ਵਿਭਾਗ, ਬਾਗਬਾਨੀ ਵਿਭਾਗ, ਸਿਵਲ ਸਰਜਨ ਦਫਤਰ, ਡੀ.ਸੀ.ਦਫਤਰ, ਐਸ.ਡੀ.ਐਮ. ਦਫਤਰ, ਕਰ ਤੇ ਆਬਕਾਰੀ ਵਿਭਾਗ, ਪਸ਼ੂ ਪਾਲਣ ਵਿਭਾਗ, ਜਨ ਸਿਹਤ ਵਿਭਾਗ, ਵਾਟਰ ਸਪਲਾਈ ਸੈਨੀਟੇਸ਼ਨ, ਖੇਤੀਬਾੜੀ ਵਿਭਾਗ, ਇਰੀਗੇਸ਼ਨ ਵਿਭਾਗ, ਜ਼ਿਲ੍ਹਾ ਰੋਜ਼ਗਾਰ ਦਫਤਰ, ਭਲਾਈ ਵਿਭਾਗ, ਭੂਮੀ ਰੱਖਿਆ ਦਫਤਰ ਆਦਿ ਦੇ ਕਾਮਿਆਂ ਵੱਲੋਂ ਹੜਤਾਲ ਦੌਰਾਨ ਕੰਮਕਾਜ ਠੱਪ ਰੱਖਿਆ ਗਿਆ।
ਹੋਰ ਪੜ੍ਹੋ :-ਪੰਜਾਬ ਦੇ ਵਪਾਰੀਆਂ ਨਾਲ ਅਰਵਿੰਦ ਕੇਜਰੀਵਾਲ ਨੇ ਕੀਤੇ 10 ਵਾਅਦੇ
ਇਸ ਦੌਰਾਨ ਜ਼ਿਲ੍ਹਾ ਪਬੰਧਕੀ ਕੰਪਲੈਕਸ ਵਿਖੇ ਜਗਜੀਤ ਸਿੰਘ ਪ੍ਰਧਾਨ ਡੀ.ਸੀ. ਦਫਤਰ ਯੂਨੀਅਨ, ਗੌਰਵ ਸੇਤੀਆ, ਸਕੱਤਰ ਸੁਖਦੇਵ ਚੰਦ, ਸੁਖਚੈਨ ਸਿੰਘ ਦੀ ਅਗਵਾਈ ਹੇਠ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ।ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਸਰਕਾਰ ਦੀ ਮੁਲਾਜਮ ਮਾਰੂ ਫੈਸਲਿਆਂ ਦੀ ਨਿਖੇਪੀ ਕੀਤੀ ਗਈ।ਉਨ੍ਹਾਂ ਕਿਹਾ ਕਿ ਸਰਕਾਰ ਦੇ ਅੜੀਅਲ ਰਵਈਏ ਵਿਰੁੱਧ ਲੰਬਾ ਸੰਘਰਸ਼ ਕਰਨ ਲਈ ਮੁਲਾਜਮ ਪੂਰੀ ਤਰ੍ਹਾਂ ਤਿਆਰ ਹਨ ਅਤੇ ਆਉਣ ਵਾਲੇ ਸਮੇਂ ਵਿਚ ਸਰਕਾਰ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ।
ਇਸ ਮੌਕੇ ਰਾਜਨ, ਜ਼ਸਵਿੰਦਰ ਕੌਰ, ਵੀਨਾ ਰਾਣੀ, ਰਾਬਿਆ, ਨਵਨੀਤ ਕੌਰ, ਪ੍ਰਦੀਪ ਗੱਖੜ, ਪ੍ਰਦੀਪ ਸ਼ਰਮਾ, ਰਾਮ ਰਤਨ, ਅੰਕੁਰ ਸ਼ਰਮਾ, ਰੋਹਿਤ ਸੇਤੀਆ, ਰਾਕੇਸ਼, ਜਗਮੀਤ ਸਿੰਘ, ਅਮਰਜੀਤ ਸਿੰਘ, ਸੁਮਿਤ, ਗੌਰਵ ਬਤਰਾ, ਸੁਨੀਲ ਗਰੋਵਰ, ਸਾਹਿਲ, ਅਸ਼ੋਕ, ਦੀਪਕ ਸਹਿਤ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਦਫਤਰੀ ਕਰਮਚਾਰੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।