ਪੰਜਾਬ ਘੱਟ ਗਿਣਤੀ ਕਮਿਸਨ ਦੇ ਮੈਂਬਰ ਡਾਕਟਰ ਸੁਭਾਸ਼ ਥੋਬਾ, ਡੀਐਸਪੀ ਅਜਨਾਲਾ, ਐਸਐਚਓ ਰਮਦਾਸ ਨੇ ਮੌਕੇ ਦਾ ਮੁਆਇਨਾ ਕੀਤਾ
ਅੰੰਮ੍ਰਿਤਸਰ 17 ਮਾਰਚ 2022
ਰਮਦਾਸ ਦੇ ਪਿੰਡ ਮਾਛੀਵਾਲਾ ਵਿੱਚ ਇਕ ਮਹਿਲਾ ਦੇ ਘਰ ਵਿੱਚ ਵੜ੍ਹ ਕੇ ਘਰ ਦੀ ਭੰਨਤੋੜ ਅਤੇ ਉਸਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਪੰਜਾਬ ਘੱਟ ਗਿਣਤੀ ਕਮਿਸਨ ਦੇ ਚੇਅਰਮੈਨ ਪ੍ਰੋ. ਇਮੈਨੁਅਲ ਨਾਹਰ ਨੇ ਸਖਤ ਨੋਟਿਸ ਲਿਆ ਹੈ। ਪ੍ਰੋ. ਨਾਹਰ ਦੇ ਹੁਕਮਾਂ ’ਤੇ ਕਮਿਸਨ ਦੇ ਮੈਂਬਰ ਡਾਕਟਰ ਸੁਭਾਸ ਥੋਬਾ ਨੇ ਡੀਐਸਪੀ ਅਜਨਾਲਾ ਜਸਬੀਰ ਸਿੰਘ, ਐਸਐਚਓ ਰਾਮਦਾਸ ਮੇਜਰ ਸਿੰਘ ਨੂੰ ਨਾਲ ਲੈ ਕੇ ਪੀੜਤ ਔਰਤ ਦੇ ਬਿਆਨ ਕਲਮਬੰਦ ਕੀਤੇ। ਇਸ ਤੋਂ ਬਾਅਦ ਮਹਿਲਾ ਦੇ ਘਰ ਜਾ ਕੇ ਮੌਕੇ ਦਾ ਜਾਇਜਾ ਲਿਆ।
ਹੋਰ ਪੜ੍ਹੋ :-ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ
ਡਾ: ਥੋਬਾ ਨੇ ਦੱਸਿਆ ਕਿ ਕਾਂਤਾ ਨਾਮ ਦੀ ਇਹ ਔਰਤ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹੈ। ਉਸਦਾ ਪਤੀ ਫੌਜ ਵਿੱਚ ਹੈ। ਕਾਂਤਾ ਆਪਣੇ ਬੱਚਿਆਂ ਨਾਲ ਪਿੰਡ ਮਾਛੀਵਾਲਾ ਵਿੱਚ ਰਹਿੰਦੀ ਹੈ। ਕਾਂਤਾ ਦੇ ਬੇਟੇ ਨੇ ਲਵ ਮੈਰਿਜ ਕੀਤੀ ਹੈ। ਬੇਟੇ ਦੀ ਪਤਨੀ ਦੇ ਮਾਪੇ ਇਸ ਵਿਆਹ ਤੋਂ ਖੁਸ ਨਹੀਂ ਸਨ। ਇਸ ਕਾਰਨ ਮਾਪਿਆਂ ਵਿਚਾਲੇ ਕਾਂਤਾ ਨਾਲ ਕਈ ਵਾਰ ਝਗੜਾ ਵੀ ਹੋਇਆ। ਅਜਿਹੇ ‘ਚ ਕਾਂਤਾ ਨੇ ਬੇਟੇ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ। ਬੇਟੇ ਦੇ ਪਰਿਵਾਰਕ ਮੈਂਬਰਾਂ ਨਾਲ ਝਗੜੇ ਕਾਰਨ ਕਾਂਤਾ ਨੇ ਹਾਈ ਕੋਰਟ ਵਿੱਚ ਅਰਜੀ ਦਾਇਰ ਕਰਕੇ ਸੁਰੱਖਿਆ ਦੀ ਮੰਗ ਕੀਤੀ ਸੀ।
2 ਮਾਰਚ 2022 ਨੂੰ ਕਾਂਤਾ ਆਪਣੇ ਘਰ ਸੀ। ਇਸੇ ਦੌਰਾਨ ਲੜਕੇ ਦੇ ਪਰਿਵਾਰਕ ਮੈਂਬਰ ਪੰਦਰਾਂ ਵਿਅਕਤੀਆਂ ਨਾਲ ਉਸ ਦੇ ਘਰ ਆਏ ਅਤੇ ਲੋਹੇ ਦਾ ਗੇਟ ਤੋੜਨ ਦੀ ਕੋਸ਼ਿਸ਼ ਕੀਤੀ। ਇਹ ਲੋਕ ਕਾਂਤਾ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ ਪਰ ਕਾਂਤਾ ਨੇ ਗੇਟ ਨੂੰ ਲੋਹੇ ਦੀਆਂ ਜੰਜੀਰਾਂ ਨਾਲ ਬੰਨ੍ਹ ਕੇ ਅੰਦਰ ਆਉਣ ਤੋਂ ਰੋਕ ਦਿੱਤਾ।
ਡਾਕਟਰ ਸੁਭਾਸ ਥੋਬਾ ਨੇ ਦੱਸਿਆ ਕਿ ਕਾਂਤਾ ਨੇ ਘੱਟ ਗਿਣਤੀ ਕਮਿਸਨ ਨੂੰ ਪੱਤਰ ਭੇਜ ਕੇ ਇਸ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ। ਉਸਨੇ ਕਿਹਾ ਕਿ ਉਸਦੀ ਅਤੇ ਉਸਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ। ਅਜਿਹੇ ‘ਚ ਕਮਿਸਨ ਨੇ ਪੁਲਸ ਦੇ ਨਾਲ ਕਾਂਤਾ ਦੇ ਘਰ ਦਾ ਮੁਆਇਨਾ ਕੀਤਾ ਅਤੇ ਰਮਦਾਸ ਥਾਣੇ ਦੇ ਐੱਸਐੱਚਓ ਮੇਜਰ ਸਿੰਘ ਨੂੰ ਦੋਸੀ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ। ਇਸਾਦਾਸ ਟੋਨੀ ਮੈਂਬਰ ਸਲਾਹਕਾਰ ਕਮੇਟੀ ਘੱਟ ਗਿਣਤੀ ਵੀ ਇਸ ਮੌਕੇ ਹਾਜਰ ਸਨ। ਡੀਐਸਪੀ ਅਜਨਾਲਾ ਜਸਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਦਿੱਤੀ ਗਈ ਹੈ। ਜਲਦ ਹੀ ਦੋਸੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਜਾਵੇਗਾ।
ਪਿੰਡ ਮਾਛੀਵਾਲਾ ਵਿੱਚ ਮੌਕੇ ਦਾ ਜਾਇਜਾ ਲੈਂਦੇ ਹੋਏ ਡਾ: ਸੁਭਾਸ ਥੋਬਾ, ਡੀਐਸਪੀ ਅਜਨਾਲਾ ਜਸਬੀਰ ਸਿੰਘ, ਐਸਐਚਓ ਰਮਦਾਸ ਮੇਜਰ ਸਿੰਘ।