ਮਿਸ਼ਨ ਇੰਦਰਧਨੁਸ਼ ਮਿਤੀ 07.02.2022 ਤੋਂ 07.04.2022 ਤੱਕ ਮਨਾਇਆ ਜਾਵੇਗਾ

ਗੁਰਦਾਸਪੁਰ, 18 ਜਨਵਰੀ ;-  ਡਿਪਟੀ ਕਮਿਸ਼ਨਰ ਜਨਾਬ ਜਨਾਬ ਮੁਹੰਮਦ ਇਸ਼ਫਾਕ ਅਤੇ ਸਿਵਲ ਸਰਜਨ, ਗੁਰਦਾਸਪੁਰ ਡਾ.ਵਿਜੈ ਕੁਮਾਰ ਦੀ ਯੋਗ ਅਗਵਾਈ ਹੇਠ ਅਜਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਮਿਤੀ 07.02.2022 ਤੋਂ 07.04.2022 ਤੱਕ ਮਿਸ਼ਨ ਇੰਦਰਧਨੁਸ਼ ਜ਼ਿਲਾ ਗੁਰਦਾਸਪੁਰ ਵਿੱਚ ਮਨਾਇਆ ਜਾਵੇਗਾ ।

ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਅਰਵਿੰਦ ਕੁਮਾਰ ਨੇ ਦੱਸਿਆ ਕਿ ਜਿਹਨਾਂ ਇਲਾਕਿਆ ਵਿੱਚ ਕੋਵਿਡ-19 ਮਹਾਮਾਰੀ ਦੋਰਾਨ ਰੂਟੀਨ ਟੀਕਾਕਰਨ ਦੇ ਸੈਸ਼ਨ ਨਹੀ ਲਗਾਏ ਗਏ ਸਨ।ਉਸ ਏਰੀਏ ਦੇ 0 ਤੋਂ 2 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਜਿਹਨਾਂ ਦਾ ਟੀਕਾਕਰਨ ਅਧੂਰਾ ਰਹਿ ਗਿਆ ਜਾ ਕਿਸੇ ਕਾਰਨ ਕਰਕੇ ਟੀਕਾਕਰਨ ਤੋਂ ਵਾਝੇ ਰਹਿ ਗਏ ਹੋਣ ਉਹਨਾਂ ਦਾ ਟੀਕਾਕਰਨ ਕੀਤਾ ਜਾਵੇਗਾ।

ਉਨ੍ਹਾਂ ਦਸਿਆ ਕਿ ਭੱਠਿਆਂ ਤੇ ਕੰਮ ਕਰਦੀ ਲੇਬਰ,ਗੁੱਜਰਾਂ ਦੇ ਡੇਰੇ ,ਝੁੱਗੀਆਂ ਝੋਪੜੀਆਂ ਅਤੇ ਸਲੱਮ ਏਰੀਆ ਦੇ ਅਧੂਰੇ ਟੀਕਾਕਰਨ ਨੂੰ ਪੂਰੇ ਕੀਤਾ ਜਾਵੇਗਾ।

ਹੋਰ ਪੜ੍ਹੋ:-
ਭਾਰਤੀ ਚੋਣ ਕਮਿਸਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਨਵੀਂ ਮਿਤੀ 20 ਫਰਵਰੀ, 2022 ਐਲਾਨੀ : ਜ਼ਿਲਾ ਚੋਣ ਅਫ਼ਸਰ