ਵਿਧਾਇਕ ਬਲੂਆਣਾ ਵੱਲੋਂ 4 ਕਰੋੜ 40 ਲੱਖ ਰੁਪਏ ਨਾਲ ਪਿੰਡ ਅਮਰਪੁਰਾ ਵਿਖੇ ਬਣੇ ਨਵੇਂ ਵਾਟਰ ਵਰਕਸ ਦਾ ਉਦਘਾਟਨ

_MLA Amandeep Singh Goldi passenger
ਵਿਧਾਇਕ ਬਲੂਆਣਾ ਵੱਲੋਂ 4 ਕਰੋੜ 40 ਲੱਖ ਰੁਪਏ ਨਾਲ ਪਿੰਡ ਅਮਰਪੁਰਾ ਵਿਖੇ ਬਣੇ ਨਵੇਂ ਵਾਟਰ ਵਰਕਸ ਦਾ ਉਦਘਾਟਨ
ਪਿੰਡ ਅਮਰਪੁਰਾ ਦੇ ਲੋਕਾਂ ਦੀ ਲੰਬੇ ਸਮੇਂ ਦੀ ਮੰਗ ਪੂਰੀ, ਸ਼ੁਧ ਪਾਣੀ ਦੀ ਹੋਵੇਗੀ ਪੂਰਤੀ-ਅਮਨਦੀਪ ਸਿੰਘ ਮੁਸਾਫਰ
ਪਿੰਡ ਦੇ ਲੋਕ ਬਾਗੋ-ਬਾਗ, ਲਾਇਬ੍ਰੇਰੀ ਬਣਾਉਣ ਦਾ ਵੀ ਕੀਤਾ ਐਲਾਨ

ਅਬੋਹਰ, ਫਾਜ਼ਿਲਕਾ, 10 ਜਨਵਰੀ 2023

ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਨੇ ਪਿੰਡ ਅਮਰਪੁਰਾ ਵਿਖੇ 4 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਵਾਟਰ ਵਰਕਸ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਬਲੂਆਣਾ ਨੇ ਕਿਹਾ ਕਿ ਪਿੰਡਾਂ ਦੇ ਵਸਨੀਕਾਂ ਨੂੰ ਪੀਣ ਵਾਲੇ ਸਾਫ ਪਾਣੀ ਨੂੰ ਲੈ ਕੇ ਕੋਈ ਸਮੱਸਿਆ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਹਰ ਪੱਖੋਂ ਵਿਕਾਸ ਲਈ ਤਤਪਰ ਹੈ ਤੇ ਪਿੰਡਾਂ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਜਾਉਣ ਲਈ ਯਤਨਸ਼ੀਲ ਹੈ।

ਹੋਰ ਪੜ੍ਹੋ – ਮਾਨ ਸਰਕਾਰ ਡੇਅਰੀ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ 17,500 ਤੋਂ 23,100 ਰੁਪਏ ਪ੍ਰਤੀ ਦੁਧਾਰੂ ਪਸ਼ੂ ਦੇ ਰਹੀ ਹੈ ਵਿੱਤੀ ਸਹਾਇਤਾ – ਵਿਧਾਇਕ ਅਮਰਪਾਲ ਸਿੰਘ

ਵਿਧਾਇਕ ਬਲੂਆਣਾ ਸ੍ਰੀ ਗੋਲਡੀ ਮੁਸਾਫ਼ਰ ਨੇ ਕਿਹਾ ਕਿ ਪਿੰਡ ਅਮਰਪੁਰਾ ਦੇ ਵਾਸੀਆਂ ਦੀ ਪਿਛਲੇ ਲੰਬੇ ਸਮੇਂ ਤੋਂ ਵਾਟਰ ਵਰਕਸ ਦੀ ਮੰਗ ਸੀ ਜੋ ਕਿ ਪੰਜਾਬ ਸਰਕਾਰ ਨੇ ਥੋੜੇ ਸਮੇਂ ਵਿਚ ਹੀ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੰਗ ਦੀ ਪੂਰਤੀ ਨਾਲ ਪਿੰਡ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਨੂੰ ਲੈ ਕੇ ਕਾਫੀ ਰਾਹਤ ਮਿਲੇਗੀ ਤੇ ਸ਼ੁੱਧ ਪਾਣੀ ਦੀ ਪੂਰਤੀ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਦੀ ਉਨ੍ਹਾਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਹਲਕੇ ਦਾ ਵਿਕਾਸ ਕਰਨ ਲਈ ਲਗਾਤਾਰ ਉਹ ਕੰਮ ਕਰ ਰਹੇ ਹਨ।

ਵਿਧਾਇਕ ਬਲੂਆਣਾ ਨੇ ਹਲਕੇ ਦੇ ਇਕ ਹੋਰ ਵਿਕਾਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਤਰੇ ਵਾਲਾ ਵਿਚ 500 ਕਰੋੜ ਦੀ ਲਾਗਤ ਨਾਲ ਮੈਗਾ ਵਾਟਰ ਪ੍ਰਜੈਕਟ ਲੱਗ ਰਿਹਾ ਹੈ ਜਿਸ ਨਾਲ 122 ਪਿੰਡਾਂ ਤੇ ਢਾਣੀਆਂ ਦੇ ਲੋਕਾਂ ਨੂੰ ਸਾਫ ਸੁਥਰਾ ਨਹਿਰੀ ਪਾਣੀ ਮੁੱਹਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਿੱਖਿਆ, ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣ ਲਈ ਵੀ ਲਗਾਤਾਰ ਆਪਣੇ ਵਾਅਦੇ ਪੂਰੇ ਕਰ ਰਹੀ ਹੈ। ਉਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਆਉਣ ਸਾਰ ਹੀ ਵਿਕਾਸ ਪ੍ਰੋਜੈਕਟਾਂ ਨੂੰ ਅਮਲੀਜਾਮਾ ਪਹਿਣਾਇਆ ਜਾ ਰਿਹਾ ਹੈ।

ਉਨ੍ਹਾਂ ਪਿੰਡ ਵਿੱਚ ਲਾਇਬ੍ਰੇਰੀ ਬਣਾਉਣ ਦਾ ਐਲਾਨ ਕਰਦੇ ਹੋਇਆ ਕਿਹਾ ਕਿ ਲਾਇਬ੍ਰੇਰੀ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ ਜਿਸ ਨਾਲ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜਨ ਦਾ ਮੌਕਾ ਮਿਲੇਗਾ ਤੇ ਸੋਚ ਸ਼ਕਤੀ ਵਿਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਵਿਕਾਸ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਵਿਧਾਇਕ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਤ ਕੀਤਾ।

ਇਸ ਦੌਰਾਨ ਸੀਨੀਅਰ ਆਗੂ ਧਰਮਵੀਰ ਗੋਦਾਰਾ, ਐਡਵੋਕੇਟ ਪ੍ਰੇਮ ਸਿੰਘ ਭਾਟੀ ਨੰਦ ਰਾਮ ਸਰਪੰਚ ਅੰਗਰੇਜ਼ ਸਿੰਘ ਬਰਾੜ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਪ੍ਰਧਾਨ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਬੰਟੀ ਸਰਪੰਚ ਅਮਰ ਪੁਰਾ, ਜਗਮਨਦੀਪ ਸਿੰਘ ਮਿੰਟੂ ਸਰਪੰਚ ਕੁੰਡਲ, ਪ੍ਰੀਤ ਚਹਿਲ, ਜੋਤੀ ਪ੍ਰਕਾਸ਼ ਨਿਹਾਲ ਖੇੜਾ, ਮਨੋਜ ਗੋਦਾਰਾ ਸਰਪੰਚ, ਮੁਨੀਸ਼ ਕੁਮਾਰ ਐਸ ਡੀ ਓ, ਹਰਮਨ ਸਿੱਧੂ ਜੇਈ, ਡਾ ਇਮੀ ਲਾਲ ਤੇ ਹੋਰ ਵੀ ਆਗੂ ਤੇ ਵਰਕਰ ਹਾਜਰ ਸਨ।

Spread the love