ਵਿਧਾਇਕਾ ਬੀਬੀ ਛੀਨਾ  ਨੇ ਪਟਵਾਰਖਾਨੇ ਦੀ ਕੀਤੀ ਚੈਕਿੰਗ

MLA Bibi Chhina (1)
 ਵਿਧਾਇਕਾ ਬੀਬੀ ਛੀਨਾ  ਨੇ ਪਟਵਾਰਖਾਨੇ ਦੀ ਕੀਤੀ ਚੈਕਿੰਗ
ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਮੌਕੇ ਤੇ ਹੀ ਕਰਵਾਇਆ ਹੱਲ
ਪਟਵਾਰੀਆਂ ਨੂੰ ਸਰਕਾਰੀ ਜ਼ਮੀਨਾਂ ਤੇ ਹੋਏ ਕਬਜ਼ਿਆਂ ਬਾਬਤ ਰਿਪੋਰਟਾਂ ਤਿਆਰ ਕਰਨ ਦੇ ਨਿਰਦੇਸ਼
ਲੁਧਿਆਾਣਾ  16 ਮਈ 2022
ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਲੁਹਾਰਾ ਦੇ ਪਟਵਾਰਖਾਨੇ ਜਾ ਕੇ ਚੈਕਿੰਗ ਕੀਤੀ ਗਈ । ਇਸ ਮੌਕੇ ਤੇ ਬੀਬੀ ਛੀਨਾ ਨੇ ਪਟਵਾਰਖਾਨੇ ਵਿੱਚ ਆਪੋ ਆਪਣੇ ਕੰਮ ਕਰਵਾਉਣ ਆਏ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦਾ ਮੌਕੇ ਤੇ ਹੀ ਹੱਲ ਕਰਵਾਇਆ ।

ਹੋਰ ਪੜ੍ਹੋ :-ਯੂਥ ਕਲੱਬਾਂ ਵੱਲੋਂ ਕੌਮਾਂਤਰੀ ਯੋਗਾ ਦਿਵਸ ਦੀਆਂ ਤਿਆਰੀਆਂ ਜ਼ੋਰਾਂ ’ਤੇ

ਵਿਧਾਇਕ ਛੀਨਾ ਨੇ ਪਟਵਾਰੀਆਂ ਨੂੰ ਸਰਕਾਰੀ ਜ਼ਮੀਨਾਂ ਤੇ ਹੋਏ ਕਬਜ਼ਿਆਂ ਬਾਬਤ ਰਿਪੋਰਟਾਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮੀਨਾਂ ਤੇ ਹੋਏ ਸਾਰੇ ਨਾਜਾਇਜ਼ ਕਬਜ਼ੇ ਖਾਲੀ ਕਰਵਾਏ ਜਾਣਗੇ।

ਇਸ ਮੌਕੇ ਤੇ ਬੀਬੀ ਛੀਨਾ ਨੇ ਇਲਾਕਾ ਵਾਸੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਸਰਕਾਰੀ ਦਫ਼ਤਰਾਂ ਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਬੀੜਾ ਚੁੱਕਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਹੁਣ ਬਗੈਰ ਰਿਸ਼ਵਤ ਦੇ ਕੰਮ ਹੋਇਆ ਕਰਨਗੇ । ਉਨ੍ਹਾਂ ਪਟਵਾਰਖਾਨੇ ਦੇ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਲੋਕਾਂ ਦੇ ਕੰਮ ਤੁਰੰਤ ਕਰਿਆ ਕਰਨ ਤਾਂ ਜੋ  ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ । ਇਸ ਮੌਕੇ ਤੇ   ਹਰਪ੍ਰੀਤ ਸਿੰਘ ਪੀ . ਏ ਵੀ ਹਾਜ਼ਰ ਸਨ ।

Spread the love